ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਲੀ ਗੱਲ ਹੋ ਜਾਵੇ। ਆਪ ਸਭ ਕੁਝ ਜਾਣਦੇ ਹੋ, ਮੇਰਾ ਲਿਖਣਾ ਤਾਂ ਇਹ ਚੇਤਾਵਨੀ ਮਾਤਰ ਹੈ ਕਿ ਉਸ ਜਾਣੀ ਹੋਈ ਗੱਲ ਦਾ ਚੇਤਾ ਰਹੇ। ਦੁਖ ਸਾਡਾ ਆਪਣਾ ਸਹੇੜ ਹੈ। ਅਰ ਅਸੀਂ ਹੀ ਇਸ ਨੂੰ ਫੜ ਫੜ ਕੇ ਰੱਖਦੇ ਹਾਂ। ਨਹੀਂ ਤਾਂ ਜਦ 'ਸਰਬ ਰੋਗ ਕਾ ਅਉਖਧ ਨਾਮੁ' ਲਿਖਿਆ ਹੈ। ਤਦ ਦੁਖ ਕੀ ਮਜਾਲ ਹੋਈ ਟੁਰ ਨਾ ਜਾਏ। ਇਸ ਕਰਕੇ ਕਿਸੇ ਹੀ ਖੇਦ ਵੇਲੇ ਡੋਲਣ ਨਾਲੋਂ ਅਰ ਹਠ ਵਾਲੇ ਧੀਰਜ ਧਾਰਨ ਨਾਲੋਂ ਵਾਹਿਗੁਰੂ ਦੇ ਨੇੜੇ ਹੋਣ ਦਾ ਤੇ ਉਸ ਤੋਂ ਕਿਸੇ ਵੇਲੇ ਨਾ ਵਿਛੜਣ ਦਾ ਯਤਨ ਕਰਨਾ ਲੋੜੀਏ। ਜੀਕੂੰ ਬੱਚਾ ਮਾਂ ਦੀ ਗੋਦ ਨੂੰ ਨਹੀਂ ਛਡਦਾ ਤਿਕੂੰ ਅਸੀਂ ਹਰ ਵੇਲੇ ਆਪਣੇ ਪਿਤਾ ਵਾਹਿਗੁਰੂ ਦੀ ਗੋਦ ਤੋਂ ਬਾਹਰ ਨਾ ਆਈਏ, ਸਦਾ ਉਸੇ ਵਿਚ ਖੇਲਦੇ ਰਹੀਏ, ਇਹੋ ਸਾਡਾ ਯਤਨ ਤੇ ਇਹੋ ਸਾਡੀ ਪ੍ਰਾਰਥਨਾ ਹੋਵੇ ।

———ਵੀਰ ਸਿੰਘ

ਪਿਆਰੇ ਜੀਓ

21