ਸਾਨੂੰ ਪੁਤਾਂ ਵਾਂਙ ਪਿਆਰ ਕਰੇ, ਇਹ ਗੱਲ ਸਿਖ ਲਭਦੇ ਹਨ। ਪਿਆਰੇ ਨਾਲ ਪਿਆਰ ਪੈ ਜਾਣਾ ਇਹ ਸਿਖੀ ਹੈ, ਸੁਰਤ ਸ਼ਬਦ ਇਕ ਇਸ ਪਿਆਰ ਦਾ ਵਸੀਲਾ ਹੈ। ਮੈਂ ਜੋ ਜੋ ਕੁਛ ਲਿਖਿਆ ਹੈ, ਆਪ ਨੂੰ ਅਨਜਾਣ ਜਾਣਕੇ ਨਹੀਂ ਸਗੋਂ ਇਸ ਲਈ ਕਿ ਸਾਫ ਲਿਖ ਦਿਤਿਆਂ ਅਪਨੀ ਭੁਲ ਦੂਰ ਹੋ ਜਾਯਾ ਕਰਦੀ ਹੈ ਪਰ ਇਹੋ ਹੀ ਬਿਨਤੀ ਹੈ ਕਿ ਸਤਿਸੰਗ ਕਰੋ। ਬਿਨਾਂ ਸਤਿਸੰਗ ਦੇ ਕਾਰਜ ਰਾਸ ਹੋਣਾ ਕਠਨ ਹੈ। ਸਤਿਸੰਗ ਲਈ ਸੰਤ ਅਤਰ ਸਿੰਘ ਜੀ, ਸੰਤ ਸ਼ਾਮ ਸਿੰਘ ਜੀ, ਸਿੰਧ ਵਿਚ ਸੰਤ ਬਾਰਿਆ ਸਿੰਘ ਜੀ ਆਦਿ ਤਯਾਰ ਬਰ ਤਯਾਰ ਹਨ।
ਕਰਨੀ ਵਾਲੇ ਦੀ ਸੁਹਬਤ ਬਿਨਾ ਠੰਢ ਕਠਨ ਪੈਂਦੀ ਹੈ। ਬਾਕੀ ਰਹੀ ਦਲੀਲ ਤੇ ਆਲਮਾਨਾਂ ਤਸੱਲੀ। ਸੋ ਪੁਸਤਕ ਭਰੇ ਪਏ ਹਨ ਜੋ ਦਸਾਂ ਦਿਨਾਂ ਵਿਚ ਬ੍ਰਹਮ ਬਨਾ ਦੇਂਦੇ ਹਨ। ਤੇ ਜੇਕਰ ਟੁਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਲਈਏ ਤਦ ਉਥੇ ਸੜਕ ਸਾਫ ਹੈ। ਭਰੋਸਾ ਕਰੀਏ ਕਿ ਸਾਖਯਾਤ ਗੁਰੂ ਹੈ, ਤਦ ਗੁਰੂ ਕਹਿ ਰਹਿਆ ਹੈ:—
‘ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਿ ਬਾਣੀ' ਤੇ ਫੇਰ ਕਿਕੂੰ ਪੜ੍ਹੋ। ਐਦਾਂ ਕਿ ਬਾਣੀ ਰੂਪ ਹੋ ਜਾਓ। ਆਖਦੇ ਹਨ ਕਿ
"ਜੈ ਤਨਿ ਬਾਣੀ ਵਿਸਰਿ ਜਾਇ। ਜਿਉ ਪਕਾ ਰੋਗੀ ਵਿਲਲਾਇ॥"
(ਧਨਾ:ਮ:9-5)
ਐਸਾ ਪਿਆਰ ਬਾਨੀ ਨਾਲ ਪਵੇ ਕਿ ਜੇ ਬਾਣੀ ਵਿਸਰੇ ਤਾਂ ਰੋਗੀ ਦੀ ਤਰਹ ਪੀੜਾ ਹੋਣ ਲਗ ਜਾਵੇ। ਅਸੀਂ ਗੁਰੂ ਕੀ ਬਾਣੀ ਇਸ ਪਿਆਰ ਨਾਲ ਤੇ ਇਸ ਭਰੋਸੇ ਨਾਲ ਨਹੀਂ ਪੜ੍ਹਦੇ ਹਾਂ ਬਾਣੀ ਗੁਰ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥
(ਨਟ ਮਹਲਾ 4—ਅਸਟ:-4)
ਜਦ ਬਾਣੀ ਵਿਚ ਰਸ ਪੈ ਜਾਵੇ ਤਦ ਕਾਰਜ ਰਾਸ ਹੋ ਗਿਆ। ਰਾਸ ਪਿਆ ਤੇ ਅਗਲੇ ਰਸਤੇ ਬਾਣੀ ਆਪੇ ਖੁਹਲਦੀ ਜਾਂਦੀ ਹੈ, ਇਹ ਗਾਡੀ ਰਾਹ ਹੈ, ਕਿਤੇ ਵੀ ਕੁਛ ਖੇਚਲ ਨਹੀਂ ਪੈਂਦੀ, ਪਰ ਬਾਣੀ ਪਿਆਰ ਨਾਲ ਪੜੀਏ ਤੇ ਭਰੋਸੇ ਨਾਲ ਪੜ੍ਹੀਏ। ਵਾਹਿਗੁਰੂ ਅੰਗ ਸੰਗ ਵਿਆਪਕ ਹੈ, ਅੱਠੇ ਪਹਿਰ ਸਾਡੇ ਨਾਲ ਹੈ। ਪਰ ਸਾਨੂੰ 24 ਘੰਟੇ ਵਿਚ ਕਿੰਨਾ ਕੁ ਚੇਤਾ ਆਉਂਦਾ ਹੈ ਕਿ ਵਾਹਿਗੁਰੂ ਹੈਗਾ ਹੈ। ਸਾਰਾ ਦਿਨ ਹੀ ਭੁੱਲ ਵਿਚ ਲੰਘਦਾ ਹੈ, ਹੁਣ ਜੇ ਕਦੇ ਬਾਣੀ ਹੀ ਪੜ੍ਹਨ ਵੇਲੇ ਚੇਤਾ ਰਹਵੇ ਕਿ ਅਸੀਂ ਵਾਹਿਗੁਰੂ ਦੇ ਜਸ ਦੀ ਬਾਣੀ ਪੜ੍ਹ ਰਹੇ ਹਾਂ ਤੇ ਵਾਹਿਗੁਰੂ ਸੁਣ ਰਹਿਆ ਹੈ ਤਦ ਕਾਰਜ ਰਾਸ ਹੋਣ ਵਾਲਾ ਬਣੇ। ਅਸੀਂ ਜਦ ਬਾਣੀ ਪੜ੍ਹਦੇ ਹਾਂ ਤਾਂ ਨਾਮ ਤਕ ਜਿਸ ਦਾ ਜਸ ਬਾਣੀ ਕਰਦੀ ਹੈ, ਉਸ ਨੂੰ ਯਾਦ ਨਹੀਂ ਰਖਦੇ। ਬਾਣੀ ਪੜ੍ਹਦਿਆਂ ਹਰ ਸੁਆਸ ਇਹ ਚੇਤਾ ਨਾ ਭੁੱਲੇ ਕਿ ਵਾਹਿਗੁਰੂ ਪਿਆਰਾ ਸਾਡੀ ਬਾਣੀ ਸੁਣ ਰਹਿਆ ਹੈ ਅਸੀਂ ਅੰਨ੍ਹੇ ਖੂਹ ਵਿਚ ਵਟੇ ਨਹੀਂ ਪਾ ਰਹੇ। ਪਰ ਆਪਣੇ ਮਾਲਕ ਨੂੰ, ਪਿਤਾ ਨੂੰ ਸੁਣਾ ਰਹੇ ਹਾਂ। ਇਹ ਹਿਰਦੇ ਵਿਚ ਉਸ ਪਿਆਰੇ ਨਾਲ
ਪਿਆਰੇ ਜੀਓ
85