ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

४३

23-3-10

ਪਿਆਰੋ ਜੀ,

ਆਪਦੀ ਪਿਆਰੀ ਸੁਪਤਨੀ ਜੀ ਦੇ ਵਿਛੋੜੇ ਦੀ ਖਬਰ ਸੁਣ ਕੇ ਵਾਹਿਗੁਰੂ ਦੇ ਕੌਤਕਾਂ ਦੀ ਵਚਿੱਤ੍ਰਤਾ ਚਿਤ ਨੂੰ ਉਸਦੇ ਗੁਰਯ ਭੇਦਾਂ ਦੇ ਆਸਚਰਜ ਵਿਚ ਲੈ ਜਾਂਦੀ ਹੈ।

ਭਾਵੇਂ ਤਬੀਅਤ ਨਾ ਮੰਨੇ, ਗਲ ਅਸਲ ਇਹੋ ਹੈ ਕਿ ਵਾਹਿਗੁਰੂ ਅਪਣੇ ਹਰ ਸਕ ਵਿਚ ਚਾਹੇ ਭਾਸਣ ਨੂੰ ਮਿਠਾ ਹੋਵੇ ਚਾਹੇ ਕੌੜਾ, ਸਾਨੂੰ ਪਿਆਰ ਹੀ ਕਰਦਾ ਹੈ। ਦੂਸਰਾ ਜੋ ਕਿਸੇ ਪਿਆਰੇ ਦਾ ਮਰ ਜਾਣਾ ਹੈ, ਜਿਸ ਨਾ ਰਹਿਣ ਦਾ ਖਿਆਲ ਨਿਰਾਸ਼ ਕਰਨ ਵਾਲਾ ਭਰਿਆ ਹੁੰਦਾ ਹੈ। ਓਹ ਆਪ ਜਾਣਦੇ ਹੀ ਹੋ ਕਿ ਇਕ ਗ਼ਲਤ ਖਿਆਲ ਹੈ ਜੋ ਮਾਲਕ ਵਾਹਿਗੁਰੂ ਸਿਮਰਨ ਵਿਚ ਹੈ ਓਹ ਸਦਾ ਜੀਉਂਦਾ ਹੈ।

ਸੋ ਜੀਵਤ ਜਿਹ ਜੀਵਤ ਜਪਿਆ। ਤੇ ਜੋ ਭੁੱਲਾ ਪਿਆ ਹੈ ਓਹ ਜੀਉਂਦਾ ਹੀ ਮੁਰਦਾ ਹੈ। ‘ਨਾਮ ਬਿਹੂਨ ਜੀਵਨ ਕਉਨ ਕਾਮ॥

ਮੈਂ ਸਂਜਨ ਜੀ, ਬੀਬੀਜੀ ਸਿਮਰਨ ਵਿਚ ਸਨ, ਜੋ ਆਪਦੇ ਸਤਿਸੰਗ ਕਰਕੇ ਜ਼ਰੂਰੀ ਨਹੀਂ। ਓਹ ਜੀਉਂਦੇ ਹਨ। ਇਸ ਲਈ ਉਹਨਾਂ ਦੇ ਵਜੂਦ ਹੋਣਾ ਯੋਗ ਹੀ ਨਹੀਂ ਅਮਰ ਹੈ, ਤਦ ਓਹ' ਮਰੇ ਹੀ ਲਈ ਮੌਤ ਦਾ ਖਿਆਲ ਕਰਕੇ ਦੁਖਿਤ ਭੁੱਲ ਸੀ, ਫਦ ਮੌਤ ਕੋਈ ਮੌਤ ਹੀ ਨਹੀਂ ਹੀ ਨਹੀਂ।

ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ॥ ਮਰਤਾ ਜਾਤਾ ਨਦਰਿ ਨ ਆਇਆ॥

(ਗਉੜੀ ਮ: 1-4)

ਭਰਮ ਇਹੋ ਹੈ ਕਿ ਜਨਮ ਬਿਹੂਨ ਇਉਂ ਹਨ, ਜਿਹੁੰ

‘ਜਿਉਂ ਸਾਸ ਬਿਨਾਂ ਮਿਰਤਕ ਕੀ ਲੰਥਾ॥ ਜੀਵਤ ਮੰਨਣਾ ਹੀ ਕੀ ਹੈ। ਯਾਦ ਜੀਵਨ' ਹੈ, ਭੁੱਲ ਮੌਤ ਹੈ, ਜਿਨੂੰ ਬਨਾਸਪਤੀ ਦੇ ਭਾਣੇ ਧਾਤਵੀ ਪਦਾਰਥ ਮੁਰਦੇ ਹਨ। ਜਿਕੂੰ ਜਾਨਵਰਾਂ ਦੇ ਭਾਣੇ ਬਨਸਪਤੀ ਮਰਦਾ ਹੈ, ਜਿਕੂੰ ਮਨੁਖ ਦੇ ਭਾਣੇ ਜੀਵ ਮੁਰਦਾ ਹੈ ਤਿਹੂੰ ਯਾਦ ਵਾਲੇ ਮੁਕਾਬਲੇ ਤੇ 'ਭੁਲ' ਵਾਲੇ ਮੁਰਦਾ ਹਨ। ਬਸ ਇਹ ਜੀਵਨ ਹੈ ਇਹ ਮੌਤ ਹੈ। ਹੋਰ ਮੌਤ ਜੀਵਨ ਤਾਂ ਇੱਕ ਨਾ ਰਹਣ ਵਾਲੇ ਨਜ਼ਾਰੇ ਹਨ। ਇਕ ਤਬਦੀਲੀ ਦੇ ਆਸਰੇ

ਕਾਇਮ ਸੰਸਾਰ ਵਿਚ ਇਕ ਛੋਟੀ ਜਿਹੀ ਤਬਦੀਲੀ ਹੈ। ਜੇਕਰ ਵਿਛੜ ਗਿਆਂ ਦਾ ਵਿਛੋੜਾ

ਪਿਆਰੋ ਜੀਓ

87