ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਦੀ ਖਿਚ ਮਾਰੋ। ਤਦ ਸਾਡਾ ਅਸਲ ਪਿਆਰ ਇਹ ਹੈ ਕਿ ਅਸੀਂ ਉਨ੍ਹਾਂ ਦੀ ਆਤਮਾ ਲਈ ਪ੍ਰਾਰਥਨਾ ਕਰੀਏ ਤੇ ਇਕ ਚਿਤ ਹੋ ਕੇ ਬਾਣੀ ਪੜ੍ਹੀਏ। ਨਹੀਂ ਤਾਂ ਹੋਰ ਕਾਰਜ ਸਾਡੇ ਅਪਣੇ ਲਈ ਭਾਵੇਂ ਹੋਣ। ਵਿਛੜੇ ਸਜਣ ਨੂੰ ਠੰਢਕ ਨਹੀਂ ਪਹੁੰਚਾਦੇ, ਇਨ੍ਹਾਂ ਵੀਚਾਰ ਪਰ ਸ਼੍ਰੀ ਜੀ ਆਸ ਨਹੀਂ ਕਿ ਦੁਖ ਵਿਚ ਹੋਵੇ। ਬੜੀ ਬਹਾਦਰੀ ਨਾਲ ਭਾਣੇ ਵਿਚ ਹੋਵੋਗੇ। ਪਰ ਸਜਣਾਂ ਦਾ ਧਰਮ ਬੀ ਕੇਵਲ ਇਹੋ ਹੋਕਰਾਂ ਦੇਣਾ ਹੀ ਹੈ ਕਿ ਸਭ ਤੋਂ ਚੰਗੀ ਢਾਲ ਭਾਣਾ ਹੈ। ਸਭ ਤੋਂ ਚੰਗਾ ਸੁਖ ਭਾਣਾ ਹੈ।

'ਹੁਕਮਿ ਮੰਨਿਐ ਹੋਵੈ ਪਰਵਾਣੁ॥
ਤਾਂ ਖਸਮੈ ਕਾ ਮਹਲੁ ਪਾਇਸੀ।'(ਵਾਰ ਆਸਾ ਮ: 1-15)

ਵਾਹਿਗੁਰੂ ਆਪ ਪਰ ਤੇ ਪਰਵਾਰ ਪਰ ਫ਼ਜ਼ਲ ਕਰੇ ਤੇ ਬੀਬੀ ਜੀ ਨੂੰ ਗੁਰਪੁਰੀ ਵਿਚ ਨਿਵਾਸ ਬਖਸ਼ੇ ਤੇ ਆਪ ਨੂੰ ਭਾਣੇ ਦੇ ਤਾਉ ਵਿਚੋਂ ਸਾਬਤ ਕਢ ਕੇ ਆਪਣੇ ਹੋਰ ਨੇੜੇ ਕਰੋ।

———ਵੀਰ ਸਿੰਘ

88

ਪਿਆਰੇ ਜੀਓ