ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

ਪਿਆਰੇ ਜੀ,

3-2-1912

ਰਾਜੁ ਮਾਲੁ ਜੋਬਨੁ ਸਭੁ ਛਾਂਵ॥ ਕਬਿ ਫਿਰੰਦੈ ਦੀਸਹਿ ਥਾਵ॥
ਦੇਹ ਨ ਨਾਉ ਨ ਹੋਵੈ ਜਾਤ।। ਉਥੇ ਦਿਹੁ ਐਥੇ ਸਭ ਰਾਤਿ।

ਇਸ ਸੰਸਾਰ ਵਿਚ ਜਦ ਕਦੇ ਮਰਦਾ ਹੈ ਤਾਂ ਅਸੀਂ ਕਹਿੰਦੇ ਹਾਂ: 'ਫਲਾਣਾ ਮਰ ਗਿਆ' ਅਸਲ ਵਿਚ ਉਹ ਮੁਰਦਿਆਂ ਦੇ ਦੋਸ਼ ਵਿਚੋਂ ਨਿਕਲ ਕੇ 'ਜੀਉਂਦਿਆਂ ਦੇ ਮੰਡਲ' ਵਿਚ ਜਾਂਦਾ ਹੈ। ਜਦ ਸਾਨੂੰ ਅਗਲੇ ਜੀਉਂਦਿਆਂ ਦੇ ਮੰਡਲ ਦੇ ਦੇਸ ਦਾ ਥਹੁ ਨਹੀਂ ਪੈਂਦਾ, ਗੱਲਾਂ ਸੁਣਦੇ ਹਾਂ ਤਾਂ ਅਮੰਨੇ ਵਿਚ ਨਹੀਂ ਆਉਂਦੀਆਂ। ਪੁਸਤਕਾਂ ਪੜ੍ਹਦੇ ਹਾਂ ਤਾਂ ਸਮਝ ਪੈਂਦੀ ਹੈ ਪਰ ਅਣਡਿਠਾ ਦੇਸ਼ ਦਿੱਸਦਾ ਨਹੀਂ। ਜੋ ਸਾਧਨ ਕਰਦੇ ਹਾਂ ਤਾਂ ਪ੍ਰਤੱਖ ਨਜ਼ਰ ਕੁਛ ਨਹੀਂ ਪੈਂਦਾ, ਤਦੋਂ ਅਸੀਂ ਘਬਰਾ ਕੇ ਆਖਦੇ ਹਾਂ ਕਿ 'ਪਰਮੇਸ਼ਰ ਜੀ ਨੇ ਆਪਣੇ ਆਪ ਨੂੰ ਕਿਉਂ ਐਨਾਂ ਲੁਕਇਆ ਹੈ ਕਿ ਕੋਈ ਗੱਲ ਸਾਫ ਪਤਾ ਨਹੀਂ ਲੱਗਦੀ? ਪਰਮੇਸ਼ਰ ਜੀ ਦੇ ਮਿਲਣ ਦਾ ਰਸਤਾ ਔਖਾ ਹੈ, ਜਿਸ ਦਾ ਥਹੁ ਨਹੀਂ ਪੈਂਦਾ, ਕਿਵੇਂ ਬੀ ਰਾਹ ਨਹੀਂ ਖੁੱਲਦਾ।" ਐਸੇ ਐਸੇ ਵਾਕ ਘਬਰਾ ਕੇ ਆਖਦੇ ਹਾਂ। ਅਸੀਂ ਕੀਹ ਸਮਝਦੇ ਹਾਂ ਕਿ ਇਹ ਸੰਸਾਰ ਤੇ ਇਹ ਸਾਡੀ ਦਸ਼ਾ {1} ਜੀਉਂਦੀ ਹੈ, (2) ਜਾਗਣ ਦੀ ਹੈ, (3) ਤੇ ਥਹੁ ਵਾਲੀ ਹੈ? ਪਰ ਭੁਲੇਖਾ ਏਥੇ ਹੈ। ਇਹ (1) ਜੀਉਣ ਦੀ ਥਾਂ ਨਹੀਂ, ਰੂਹ ਏਥੇ ਰਸਾਂ ਕੇਸਾਂ ਵਿਚ ਲਗੇ ਸਾਈਂ ਸੁਰਤ ਤੋਂ ਵਿਛੁੜੀ ਆਤਮ ਜੀਵਨ ਤੋਂ ਮੁਰਦਾ ਹੈ। (2) ਅਸੀਂ ਮੋਹ ਤੇ ਮੋਇਆਂ ਦੀ ਨੀਂਦ ਵਿਚ ਸੁੱਤੇ ਪਏ ਹਾਂ, ਜਾਗਦੇ ਨਹੀਂ ਹਾਂ। (3) ਅਸੀਂ ਸੰਸੇ ਰੋਮ ਤੇ ਤੌਖਲੇ ਦੇ ਕਾਰਨ ਹਰ ਵੇਲੇ ਬੇ-ਹਵੇਂ ਤੋਂ ਖਿੰਡੇ ਹੋਏ ਹਾਂ। ਉਪਰਲੇ ਸ਼ਬਦ ਵਿਚ ਸਤਿਗੁਰ ਜੀ ਦੱਸਦੇ ਹਨ ਕਿ ਜੋ ਕੁਝ ਦਿੱਸ ਰਿਹਾ ਹੈ ਇਹ ਫਿਰਦੇ ਰਬ ਦੀ ਛਾਇਆ ਹੈ! ਇਹ ਨਿੱਗਰ ਤੇ ਪੱਕਾ ਨਹੀਂ ਹੈ। ਅਸਲ ਵਿਚ ਇਹ ਜੱਗ ਸਾਰੀ ਰਾਤ ਹੈ ਤੇ ਅਗਲਾ ਸਾਰਾ ਦਿਨ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਅਕਲ ਵਿਚ, ਜ਼ਾਗ ਵਿਚ ਤੇ ਸੂਰਤ ਵਿਚ ਹਾਂ, ਪਰ ਅਸੀਂ ਰਾਤ ਵਿਚ ਤੇ ਨੀਂਦ ਵਿਚ ਹਾਂ! ਜਿਸਨੂੰ ਅੱਗਾ ਕਿਹਾ ਜਾਂਦਾ ਹੈ ਓਥੇ ਦਿਨ ਹੈ। ਅਸੀਂ ਸਮਝਦੇ ਹਾਂ ਅਸੀਂ ਜਾਗ ਰਹੇ ਹਾਂ, ਪਰ ਅਸੀਂ ਸੁੱਤੇ ਪਏ ਹਾਂ। ਜਿਸ ਨੂੰ "ਅੱਗਾ" ਕਹਿੰਦੇ ਹਾਂ ਤੇ ਹਨ੍ਹੇਰਾ ਥਾਂ ਸਮਝਦੇ ਹਾਂ ਓਥੇ ਚਾਨਣਾ' ਚਰਾਗ ਦਿਨ ਹੈ। ਤਾਂ ਤੇ ਸਿਦਕੇ ਧਾਰ ਕੇ ਸਿਮਰਨ ਅਭੇਯਾਸ ਕਰਨਾ ਚਾਹੀਏ ਜੋ ਨੀਂਦ ਖੁੱਲ੍ਹੇ। ਸਤਿਗੁਰ ਆਖਦੇ ਹਨ: 'ਮੋਹੁ ਮਾਇਆ ਦੇ ਬਝ ਕ ਲੈ ਖਾਇਨਿ' 1 ਅਣਡਿੱਠਾ ਸੱਚਾ ਹੈ, ਜਾਗਦਾ ਦੇਸ਼ ਹੈ ਤੇ ਚਾਨਣਾ ਚਰਾਗ ਹੈ। ਤੇ ਇਹ ਜਿਸ ਨੂੰ ਅਸੀਂ ਦੇਖ ਰਹੇ ਹਾਂ ਤੇ ਪ੍ਰਤੱਖ ਸਮਝ ਰਹੇ ਹਾਂ, ਇਹ ਸੁਪਨੇ ਦਾ ਦ੍ਰਿਸ਼ਯ ਹੈ। ਨੀਂਦ ਵਿਚ ਤਾਂ ਅਸੀਂ ਤੇ ਸਾਰਾ ਜੱਗ ਹੈ ਤੇ ਜਾਗਦਾ ਕੇਵਲ ਉਹ ਹੈ ਜਿਸ ਦੀ ਆਤਮਾ ਅਣਡਿੱਠੇ ਦੇਸ਼ ਵਿਚ ਝਾਤੀਆਂ ਮਾਰਦੀ ਤੋਂ ਸਾਂਈ ਦੀ ਲਿਵ ਵਿਚ ਵਸਦੀ ਹੈ!

-ਵੀਰ ਸਿੰਘ

92

ਪਿਆਰੇ ਜੀਓ