ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੭

ਪਿਆਰੇ ਜੀ,

17-3-1912

ਪਰਮਾਰਥ ਦਾ ਰਸਤਾ 'ਖੰਡੇ ਧਾਰ ਗਲੀ ਅਤਿ ਭੀੜੀ' ਹੈ। ਇਸ ਵਿਚ ਮੌਤ ਦਾ ਖਿਆਲ ਪੈਦਾ ਹੁੰਦਾ ਹੈ। ਫੇਰ ਵਿਛੜੇ ਦੀ ਤੋਟ ਪੈਕੇ ਘਬਰਾ ਪੈਂਦਾ ਹੈ। 'ਸਫਾ ਤੇ ਨਿਰੋਲ' ਵਿਤ ਮੂਜਬ ਚੜ੍ਹੀ ਸੂਰਤ ਵਿਚ ਨਿਰਭੈਤਾ ਹੁੰਦੀ ਹੈ। ਤੌਖਲਾ ਨਹੀਂ ਹੁੰਦਾ। ਮੌਤ ਕੀ ਚੀਜ਼ ਹੈ? ਮਰਦਾ ਕੁਛ ਨਹੀਂ, ਮਰਕੇ ਬਿਗੜਦਾ ਕੁਛ ਨਹੀਂ ਪਰਮੇਸ਼ਰ ਦਾ ਰਸਤਾ ਸਖਤ ਜੋ ਤੇ ਪੇਚਦਾਰ ਵਿਦਿਆ ਹੈ। ਕਦਮ ਕਦਮ ਤੇ ਉਕਾਈ ਹੁੰਦੀ ਹੈ। ਅਸੀਂ ਸਤਿਗੁਰੂ ਦੇ ਵਿਦਯਾਰਥੀ ਹਾਂ, ਸਤਿਗੁਰ ਨੋ ਰਜ਼ਾ ਦਾ ਸਬਕ ਸਿਖਾਉਣਾ ਹੈ, ਸਿਖਾਉਂਦਾ ਹੈ। ਅਸਾਡੇ ਅੰਦਰ ਬੈਠਾ ਸਤਿਗੁਰ ਕੰਮ ਕਰ ਰਿਹਾ ਹੈ। ਦਿਲਾਂ ਦੇ ਦਾਗ ਧੋਂਦਾ ਹੈ ਅਰ ਉਚਿਆਂ ਕਰ ਰਿਹਾ ਹੈ। ਫਿਰ ਸ਼ੁਕਰ ਵਿਚ ਰਹਿਣਾ ਚਾਹੀਦਾ ਹੈ ਪਰ ਖੁਸ਼ੀ ਦੇ ਮਕਾਨ 'ਤੋਂ ਕਦੇ ਨਹੀਂ ਹਿੱਲਣਾ ਚਾਹੀਦਾ।

ਜਦ ਪਤਾ ਹੈ ਕਿ ਸਤਿਗੁਰ ਪਿਆਰ ਕਰਦਾ ਹੈ,

ਜਦ ਪਤਾ ਹੈ ਕਿ ਸਤਿਗੁਰ ਵਰ ਦੇਂਦਾ ਹੈ, ਘਾਲ ਨਹੀਂ ਤੱਕਦਾ, ਪਰ ਮਿਹਰ ਕਰਦਾ ਹੈ,

ਜਦ ਪਤਾ ਹੈ ਕਿ ਸਿਤਗੁਰ ਇਕਰਾਰ ਕਰਦਾ ਹੈ ਅਰ ਭਾਰਦਾ ਹੈ, ਤਾਂ

'ਕਾੜਾ ਅੰਦੇਸਾਂ ਕਿਉ ਕੀਜੈ।'

ਦੁਖੀਆਂ ਨੂੰ 'ਨਾਮ' ਦਾਰੂ ਹੋ ਕੇ ਆਪ ਰਾਜ਼ੀ ਕਰੋ। ਸੁਰਤ ਜਦ ਅਰੋਗ ਹੋ ਗਈ ਤਦ ਸਰੀਰ ਸੁਰਤ ਦੇ ਮਗਰ ਟਰੇਗਾ ਅਰ ਅਰੋਗ ਹੋਵੇਗਾ:———'ਜਿਤ ਵੰਏ ਰੋਗਾਂ ਘਾਣਿ।' ਤਦ ਆਪਣੇ ਉਚ ਦਾਰੂ ਦੀ ਟੇਕ ਲੈ ਕੇ ਇਹ ਪ੍ਰਯਤਨ ਰਹੇ ਕਿ ਅੰਦਰ ਕਸ਼, ਮਿਠਾਸ, ਸੁਖ ਨਾਮ ਤੇ ਪਿਆਰ ਭਰੇ ਹਲਾਣੇ ਵੇਗ ਵਿਚ ਰਹਿਣ। 'ਕੋਈ ਵਰਤੋਂ, ਕੋਈ ਹੋਣੀ, ਕੋਈ ਗੱਲ, ਸੂਰਤ ਵਿਚ ਕਲਸ਼ ਨਾ ਪੈਣ ਦੋਵੇ। ਨਾਮ ਅਰੋਗ ਹੈ, ਨਾਮ ਜਪਿਆਂ ਦੇਹ ਅਰੋਗ ਰਹਿੰਦੀ ਹੈ:———

ਸਦਾ ਰਹੈ ਕੰਚਨ ਸੀ ਕਾਇਆ ਕਾਲ ਨ ਕਬਹੁ ਬਿਆਪੈ!' .

(ਪਾ: ੧੦

}

'ਨਾਮ ਅਉਖਧੁ ਜਿਹ ਰਿਦੇ ਹਿਤਾਵੈ॥ ਤਾਹਿ ਰੋਗੁ ਸੁਪਨੈ ਨਹੀਂ ਆਵੈ। ਹਰਿ ਅ ਉਖਧ ਸਭ ਘਟ ਹੈ ਭਾਈ। ਗੁਰ ਪੂਰੇ ਬਿਨੁ ਬਿਧਿ ਨ ਬਨਾਈ॥ ਗੁਰਿ ਪੂਰੇ ਸੰਜਮੁ ਕਰਿ ਦੀਆ। ਨਾਨਕ ਤਉ ਫਿਰ ਦੂਖ ਨ ਥੀਆਂ।।'

(ਗਊ: ਬਾ: ਅਖਰੀ ਮਃ 5)

ਪਿਆਰੇ ਜੀਓ

93