ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਈਂ ਨਾਲ ਲਾਵੀਂ ਨੇਹੁ, ਹੱਸ ਕੇ ਗੁਜ਼ਾਰੀ ਦੇਹੁੰ।

ਸ੍ਰੀ ਵਾਹਿਗੁਰੂ ਜੀ ਦੀ ਪਿਆਰ ਤੇ ਰਸ ਭਰੀ ਯਾਦ ਵਿਚ ਜੀਵੋ!

ਹੈ ਵਾਹਿਗੁਰੂ, ਆਪਣੇ ਬੱਚਿਆਂ ਨੂੰ ਆਪਣੀ ਠੰਢੀ ਤੇ ਪਿਆਰ ਭਰੀ ਯਾਦ ਬਖਸ਼:———

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ॥

(ਗਉ: ਬਾ, ਅ: ਮੰ: 5-25)

ਸਤਿਗੁਰੂ ਜੀ ਨੇ ਵਾਹਿਗੁਰੂ ਪਾਸੋਂ ਆਪ ਇਹ ਦਾਨ ਮੰਗਿਆ ਸੀ:———

"ਕਬਹੂ ਨ ਬਿਸਰੈ ਹੀਏ ਮੇਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ॥"

(ਬਿਲਾ: ਮ: 5-101)

ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨ ਲਾਗੈ ਪੀਰ॥ ਰਹਾਉ॥
ਕਰਮ ਧਰਮ ਤੁਮ ਚਉਪੜਿ ਸਾਜਹੁ ਸਤੂ ਕਰਹੁ ਤੁਮ ਸਾਰੀ॥
ਕਾਮ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰ ਪਿਆਰੀ॥
ਉਨ ਇਸਨਾਨੁ ਕਰਹੁ ਪਰਭਾਤੇ ਸਏ ਹਰਿ ਆਰਾਧੇ॥

ਇਉਂ ਸਤਿਗੁਰੂ ਜੀ ਦੀ ਆਗਿਆ ਮੰਨੋ ਤਾਂ ਜੋ:———

"ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ॥
ਸੁਖ ਸਹਜ ਸੇਤੀ ਘਰਿ ਜਾਣੈ॥"

-ਵੀਰ ਸਿੰਘ

94

ਪਿਆਰੇ ਜੀਓ