ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਨ੍ਹ ਲਿਆ ਤੇ ਅੰਦਰ ਨਾਮ ਦਾ ਮੰਦਰ ਰਚ ਲਿਆ ਤਾਂ ਇਸ ਦੇ ਅੰਦਰ ਠਾਹਰ ਬੱਝ ਜਾਂਦੀ ਹੈ ਜਿਥੋਂ ਦੁਖਾਂ ਦਰਦਾਂ ਵੇਲੇ ਜਾਂ ਵੜਦਾ ਹੈ ਤੇ ਇਸ ਦੇ ਠੰਡਾਂ ਪਾਂਉਣ ਵਾਲੇ ਅਸਰਾਂ ਨਾਲ ਸ਼ਾਂਤੀ ਵਰਤਦੀ ਹੈ।

ਸਤਿਗੁਰੂ ਨੇ ਆਪਣੇ ਇਲਾਹੀ ਗਯਾਨ ਵਿਚ ਇਸ ਲਵੇ ਤੋਂ ਸਾਨੂੰ ਠੰਢਾਂ ਪਾਉਣ ਵਾਲੇ ਚੰਦਨ ਤੇ ਸੁਖ ਦੇਣ ਵਾਲੀਆਂ ਮਲਹਮਾਂ ਦੱਸੀਆਂ ਹਨ, ਇਸ ਜਗਤ ਨੂੰ ਕਰਤੇ ਦਾ ਖੇਲ ਦਸਿਆ ਹੈ ਤੇ ਜੀਵਾਂ ਦਾ ਏਥੋਂ ਹੋਣਾ ਉਨਾਂ ਦੀ ਉਨਤੀ ਹੋਣ ਅਰਥ ਆਖਿਆ ਹੈ ਤੇ ਪ੍ਰਯੋਜਨ ਇਹ ਦਸਿਆ ਹੈ ਕਿ ਅੰਤਰ ਆਤਮੋ ਅਪਣੇ ਆਪੇ ਦੇ ਨੁਕਤੇ ਤੇ ਖੜੋ ਕੇ ਜਗਤ ਦਾ ਆਧਾਰ ਜਗਤ ਦੇ ਕੇਂਦ੍ਰ ਦੀ ਦ੍ਰਿਸ਼ਟਾ ਪਖ ਵਿਚ ਟੇਕ ਲੈ ਕੇ ਟਿਕ ਜਾਣਾ ਹੈ, ਅਰਥਾਤ ਇਕ ਨੁਕਤੇ ਤੋਂ ਜੋ ਆਖੇਂ ਦਾ ਹੈ—ਹਉਮੈਂ ਨਹੀਂ-ਖੜ ਜਾਣਾ ਹੈ, ਤੇ ਵਰਤਾਰੇ ਵਿਚ ਜਗਤ ਦੇ ਜੀਵਾਂ ਨੂੰ ਕਰਤਾ ਪੁਰਖ ਦੇ ਬੱਚੇ ਬੱਚੀਆਂ ਸਮਝ ਕੇ ਸੁਹਣੀ ਧੀ ਤੇ ਦਰਯਾ ਦਿਲੀ ਨਾਲ ਦੁਖਾਂ ਦਰਦਾਂ ਵੇਲੇ ਸਹਾਯਤਾ ਦੇਣਾ ਹੈ। ਇਹ ਅਮਲੀ ਧਰਮ ਜੀਵਨ ਵਿਚ ਜਿਸ ਦਾ ਇਕ ਪੱਖ ਸਾਖੀ ਪਖ ਯਾ ਦ੍ਰਿਟਾ ਪਹਿਲੂ ਵਿਚ (Subjective) ਹੈ ਜਿਥੇ ਕਿ ਇਸ ਦੇ ਆਪੇ ਨੂੰ ਟੇਕ ਮਿਲਦੀ ਹੈ ਇਸ ਦੇ ਟਿਕ ਕੇ ਦੂਸਰਾ ਅਮਲੀ ਪੱਖ ਇਸ ਨੂੰ ਦ੍ਰਿਸ਼ਟਮਾਨ ਵਿਚ ਉਪਕਾਰ ਤੋ ਨੇਕੀ ਦਾ ਜੀਵਨ ਬਸਰ ਕਰਨ ਦਾ ਮਿਲਦਾ ਹੈ। ਇਕ ਆਪ ਆਪੇ ਤੇ ਟਿਕਦਾ ਹੈ ਤੇ ਟਿਕਾਉ ਵੰਡਦਾ ਹੈ। ਜ਼ਖਮਾਂ ਤੇ ਮਲ੍ਹਮ ਲਾਉਂਦਾ ਹੈ ਤੇ ਪੀੜਾ ਹਰਦਾ ਹੈ।

ਇਸ ਅਮਲੀ ਧਰਮ ਤੇ ਟੂਰਿਆਂ ਫਿਰ ਦੁੱਖਾਂ ਦਰਦਾਂ ਵੇਲੋਂ ਸਤਿਗੁਰੂ ਆਖਦੇ ਹਨ ਵਾਹਿਗੁਰੂ ਮਿਤ੍ਰ ਹੈ, ਉਸਦੇ ਘਲੇ ਦੁਖ ਸੁਖ ਤੇਰੇ ਕਿਸੋ ਭਲੋ ਲਈ ਹਨ, ਜੋ ਸਮਝ ਪੈਂਦੇ ਹਨ ਤਾ ਵਾਹ ਵਾਹ ਨਹੀਂ ਪੈਂਦੇ ਤਾਂ ਵਾਹ ਵਾਹ। ਤੂੰ ਭਾਣੇ ਤੇ ਸਾਕਾਰ ਹੋਣਾ ਹੈ ਤੇ ਚਿਤ ਨੂੰ ਡੁਲਾਉਣਾ ਨਹੀਂ, ਚਿਤ ਤਾਂ ਦੀਪ ਸ਼ਿਖਾ (ਦੀਵੇ ਦੀ ਲਾਟ) ਵਾਂਙੂ ਡੋਲਦਾ ਹੀ ਹੈ ਪਰ ਅਭਯਾਸੀ ਪੁਰਖ ਇਸ ਨੂੰ ਟਿਕਾਉਂਦਾ ਹੈ ਤੇ ਪ੍ਰਭੂ-ਪਿਆਰ ਵਿਚ ਸਿਧਿਆਂ ਕਰਦਾ ਹੈ,ਕਿਉਂਕਿ ਦੁਖਾਂ ਦਰਦਾਂ ਦੀਆਂ ਲਹਿਰ ਪਛਾੜ ਬਾਜੇ ਵੱਲੋਂ ਇਕ ਰਹੇ ਮਨਾਂ ਨੂੰ ਉਸ ਉਚੇ ਲਵੋ ਤੋਂ ਡੇਗ ਜਾਂਦੀਆਂ ਹਨ, ਜਿਸ ਤੇ ਫੇਰ ਚੜ੍ਹਨਾ ਕਠਨ ਹੋ ਜਾਂਦਾ ਹੈ। ਇਸ ਲਈ ਮਨ ਨੂੰ ਕਿਸੇ ਲੁਵੇ ' ਤੇ ਟਿਕਾ ਲੈਣ ਵਾਲੇ ਹਰ ਦੁਖ ਦਰਦ ਵੇਲੇ ਪਹਿਲੋਂ ਇਸ ਫਿਕਰ ਵਿਚ ਲਗਦੇ ਹਨ:—ਮਨ ਕਿਤੇ ਇਸ ਨੁਕਤੇ ਤੋਂ ਉਖੜ ਨਾ ਜਾਵੇ। ਇਸ ਜਤਨ ਵਿਚ ਗੁਰਬਾਣੀ ਸਭ ਤੋਂ ਵਧ ਕੇ ਸਹਾਯਤਾ ਕਰਦੀ ਹੈ। ਦੂਸਰੇ ਅੰਦਰ ਜੋ ਵਿਛੁੜੇ ਪਯਾਰੇ ਨਾਲ ਮੋਹ ਹੁੰਦਾ ਹੈ ਉਸ ਨੂੰ ਸੁਖਦਾਯਕ ਪੈਂਦਾ ਹੈ ਤੇ ਅੰਦਰ ਗਡੀਆਂ ਤਣਾਵਾਂ ਉਸ ਦੀ ਸ਼ਖ਼ਸੀਅਤ ਵਲ ਪੂਰ ਖਾਂਦੀਆਂ ਹਨ—ਉਸ ਵੇਲੇ ਗੁਰਮਤਿ ਦਸਦੀ ਹੈ ਕਿ ਬਿਹਬਲ ਹੋ ਕੇ ਗ਼ਮ ਦੀਆਂ ਨਸ਼ਤਰਾਂ ਨੂੰ ਸਿੱਖਿਆਂ ਨ ਕਰੋ, ਉਸ ਚਿਤ ਦੀ ਵਣਤਾ ਦਾ ਲਾਭ ਉਠਾਓ, ਇਕ ਅਪਣੇ ਲਈ ਇਕ ਵਿਛੜੇ ਪਿਆਰੇ ਲਈ। ਆਪਣੇ ਲਈ ਤਾਂ ਇਹ ਹੈ ਕਿ ਉਸ ਵੱਲੋਂ ਅਰਦਾਸ ਵਿਚ ਜਾਓ ਕਿ ਪਾਤਸ਼ਾਹ ਅਸੀਂ ਆਪ ਤੋਂ ਵਿਛੜ ਕੇ ਦੁਖ ' ਪਾਏ ਹਨ, ਅਸਾਂ ਨੂੰ ਆਪਣੇ ਨਾਲ ਪ੍ਰੋ ਲਓ, ਸਾਨੂੰ ਤੁਸੀਂ ਸਦਾ ਥਿਰ ਦਿਸ ਪਓ ਤੇ ਤੁਸਾਂ ਨਾਲ ਪ੍ਰੇਮ ਗਡ ਜਾਵੇ। ਇਸ ਤਰ੍ਹਾਂ ਦੇ ਕੋਮਲ ਹੋਏ ਚਿਤ ਦੀ ਅਰਦਾਸ ਵਧੇਰਾ ਅਸਰ ਕਰਦੀ ਹੈ। ਟੁਟ ਗਏ ਪਿਆਰੇਲਈ ਇਸ ਪਿਆਰ ਦੀ ਖਿਚ ਦਾ ਇਹ ਲਾਭ ਉਠਾਓ ਕਿ ਉਸ ਦੇ ਗੁਣ ਤੇ ਮਨਮੋਹਨ

ਪਿਆਰੋ ਜੀਓ

103