ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੪

ਪਯਾਰੇ ਜੀਓ,

13-2-30

ਤੁਸਾਂ ਦਾ ਖਤ ਅੰਮ੍ਰਿਤਸਰੋਂ ਹੋ ਕੇ ਇਥੇ ਪੂਜਾ ਹੈ।

ਕਾਕੀ ਗੁਰਬਚਨ ਕੌਰ ਦੇ ਅਕਾਲ ਚਲਾਣੇ ਦੀ ਖਬਰ ਵਾਚੀ ਹੈ। ਮੈਂ ਅੰਮ੍ਰਿਤਸਰ ਹੁੰਦਿਆਂ ਬੀਬੀ ਦੀ ਬੀਮਾਰੀ ਦੀ ਕੋਈ ਖਬਰ ਨਹੀਂ ਸੁਣੀ। ਅਜ ਅਚਾਨਕ ਹੀ ਆਪ ਦੇ ਪਤ੍ਰ ਤੋਂ ਇਹ ਅਫਸੋਸਨਾਕ ਖਬਰ ਪਹੁੰਚੀ ਹੈ।

ਸਤਿਗੁਰ ਨਾਨਕ ਦੇਵ ਨੇ ਚਾਰ ਦੁਖ ਅਸਲ ਦੁਖ ਗਿਣੇ ਹਨ, ਇਨਾਂ ਵਿਚੋਂ ਇਕ ਦੁਖ ਵਿਛੋੜਾ ਹੈ। ਵਿਛੋੜਾ ਕਈ ਰੰਗਾਂ ਵਿਚ ਇਨਸਾਨ ਦੇ ਤਜਰਖੋ ਵਿਚ ਆਉਂਦਾ ਹੈ,ਪਰੰਤੂ ਔਲਾਦ ਵਿਚੋਂ ਕਿਸੇ ਦਾ ਵਿਛੋੜਾ ਬੜੀਆਂ ਕੋਮਲ ਦਿਲ-ਤਰਬਾਂ ਨੂੰ ਹਿਲਾਉਂਦਾ ਹੈ।ਮਿਤ੍ਰ ਸਜਨ, ਸੰਬੰਧੀ ਭਲਾ ਲੋਚਣ ਵਾਲੇ ਫਿਰ ਕਈ ਇਕ ਨੁਕਤਿਆਂ ਤੋਂ ਸਮਝੌਤੀਆਂ ਦੇਂਦੇ ਹਨ ਕਿ ਵਿਛੁੜੇ ਦਿਲਾਂ ਨੂੰ ਨਵੇਂ ਲਗੇ ਜਖਮ ਦੀ ਪੀੜਾ ਤੁਰਤ ਫੁਰਤ ਮਿਟ ਜਾਵੇ, ਪਰ ਥੋੜੇ ਚਿਰ ਲਈ ਕੁਛ ਕੁਛ ਠੰਡ ਜੇਹੀ ਭਾਸ ਕੋ ਫੇਰ ਉਹ ਦਿਲ-ਪੀੜਾ ਛਿੜ ਪੈਂਦੀ ਹੈ। ਕਾਰਣ ਇਹ ਹੁੰਦਾ ਹੈ ਕਿ ਘਾਉ ਕਿਸੇ ਹੋਰ ਥਾਂ ' ਤੇ ਲਗਦਾ ਹੈ ਤੇ 'ਦਾਰੂ ਓਸ ਤੋਂ ਉਥੇ ਉਥੇ ਪਹੁੰਚਦਾ ਹੈ ਓਥੇ ਦਾਰੂ ਦੇ ਪਹੁੰਚਣ ਵਿਚ ਸਮਾਂ ਲਗਦਾ ਹੈ। ਪਰੰਤੂ ਚਾਹੇ ਪਰਸਪਰ ਸਮਝਾਉਣਾ ਤਤਫਟ ਪਕਾ ਅਸਰ ਕਰਨ ਵਾਲਾ ਸਦੀਵ ਨਹੀਂ ਹੁੰਦਾ ਪਰ ਤਦ ਬੀ ਇਨਸਾਨ ਦਾ ਇਸਨਾਨ ਨਾਲ ਪੀੜਾ ਵੰਡਣ, ਠੰਡ ਪਚਾਉਣ ' ਤੋਂ ਰਾਹਤ ਦੇਣ ਲੈਣ ਦਾ ਵਸੀਲਾ ਬੀ ਸਿਵਾ ਲਿਖੀ ਯਾ ਬੋਲੀ ਜਾਣ ਵਾਲੀ ਸਮਝੌਤੀ ਤੇ ਖਯਾਲ-ਵਟਾਂਦਰੇ ਹੋਰ ਕੁਛ ਨਹੀਂ।

ਜੇ ਇਨਸਾਨ ਸਾਈਂ ਦੇ ਯਾਰ ਵਿਚ ਲਗ ਕੇ ਅੰਦਰ ਅਪਨੇ ਪਯਾਰ-ਲਵਾ ਬੰਨ ਚੁਕਾ ਹੋਵੇ ਤਾਂ ਹਰ ਸ਼ੈ ਨੂੰ ਫੇਰ ਓਸ ਨੁਕਤੇ ਤੋਂ ਵੇਖਦਾ ਹੈ ਤੇ ਆਪ ਇਕ ਉਚੇਰੇ ਟਿਕਾਣੋ ਤੇ ਹੋਣ ਕਰਕੇ ਵਿਸ਼ਾਲ ਦ੍ਰਿਸ਼ਟੀ ਵਿਚ ਸਾਰੀਆਂ ਹੋਣੀਆਂ ਨੂੰ ਵੇਖਦਾਂ ਹੈ। ਇਹ ਵਿਸ਼ਾਲ ਦ੍ਰਿਸ਼ਟੀ ਕੁਛ ਐਸੀ ਤਬਦੀਲੀ ਕਰ ਦੇਂਦੀ ਹੈ ਕਿ ਜੀਵ ਪੀੜਾ ਦੀਆਂ ਹੋਣੀਆਂ ਨੂੰ ਬੀ ਫੋਰ ਕਿਸੇ ਪਹਿਲੂ ਵਿਚ ਲੈਂਦਾ ਹੈ। ਜਿਵੇਂ ਪ੍ਰਸੂਤਾ ਆਪਣੀ ਪ੍ਰਸੂਤ ਪੀੜਾ ਨੂੰ ਕਿਸੇ ਹੋਰ ਨੁਕਤਾ ਨਿਗਾਹ ਨਾਲ ਵੇਖਦੀ ਹੈ ਤੇ ਸੂਰਮਾ ਆਪਣੇ ਥਾਂਵਾਂ ਦੀ ਦਰਦ ਨੂੰ ਕਿਸੇ ਹੋਰ ਨੁਕਤਾ ਨਿਗਾਹ ਤੋਂ ਵੇਖਦਾ ਹੈ। ਨੁਕਤਾ ਨਿਗਾਹ ਦੇ ਬਦਲਿਆਂ ਐਂਤਨੇ ਫਰਕ ਪੈ ਜਾਂਦੇ ਹਨ ਤੇ ਇਸਦੇ ਵਿਸ਼ਾਲ ਹੋ ਗਿਆ ਤਾਂ ਫੇਰ ਹੋਰ ਫਰਕ ਪੈ ਜਾਂਦਾ ਹੈ।

ਜਿੰਦਗੀ ਨੂੰ ਐਵੇਂ ਛਡ ਛਡਿਆਂ ਤਾਂ ਮਨ ਦੀਆਂ ਤੀਆਂ ਦੀ ਹਾਲਤ ਕਖਾਂ

ਤੀਲਿਆਂ ਵਾਂਙੂ ਰਹਿੰਦੀ ਹੈ, ਜਿਧਰ ਦੇ ਬੁਲੇ ਆਏ ਓਧਰ ਲੈ ਗਏ ਤੇ ਜੋ ਜ਼ਿੰਦਗੀ ਨੇ ਲੁਟਾ

102

ਪਿਆਰੇ ਜੀਓ