੫੭
22-2-32
ਸ੍ਰੀ ਮਾਨ ਭਾਈ ਸਾਹਿਬ ਜੀ,
ਮੈਨੂੰ ਸ੍ਰੀ ਅੰਮ੍ਰਿਤਸਰ ਜੀ ਤੋਂ ਭਾਈ ਇੰਦਰ ਸਿੰਘ ਜੀ ਦਾ ਖਤ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਬੜੀ ਅਫਮੋਮਨਾਕ ਖਬਰ ਸ੍ਰੀਮਾਨ ਭਾਈ ਰਾਮ ਸਿੰਘ ਜੀ ਦੇ ਅਕਾਲ ਚਲਾਣੇ ਦੀ ਲਿਖੀ ਹੈ। ਭਾਈ ਰਾਮ ਸਿੰਘ ਜੀ ਬੜੇ ਗੁਰਮੁਖ ਸਿੰਘ ਸੇ ਅਰ ਬੜਾ ਅੱਛਾ ਸਿਖੀ ਜੀਵਨ ਬਸਰ ਕਰਦੇ ਸੀ, ਐਸੇ ਗੁਰਮੁਖਾਂ ਦਾ ਵਿਛੋੜਾ ਬੜਾ ਦੁਖਦਾਈ ਤੇ ਪਰਵਾਰ ਤੋਂ ਪੰਥ ਲਈ ਦੁਖ ਦਾ ਕਾਰਣ ਹੁੰਦਾ ਹੈ। ਇਸ ਵਿਯੋਗ ਵਿਚ ਆਪ ਦੇ ਅਰ ਆਪਦੇ ਪਰਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ | ਵਾਹਿਗੁਰੂ ਜੀ ਦੀ ਮੋਹਰ ਨਾਲ ਆਪ ਗੁਰੂ ਕੇ ਪਿਆਰੇ ਹੋ,ਐਸੋ ਵਿਛੋੜੇ ਬੜੇ ਦੁਖਦਾਈ ਹੁੰਦੇ ਹਨ, ਪਰ ਏਹ ਸਾਰਾ ਕੁਛ ਹੁਕਮ ਵਿਚ ਵਰਤਦਾ ਹੈ।ਹੁਕਮ ਕਰਤਾਰ ਜੀ ਦਾ ਅਟਲ ਹੈ ਤੇ ਸਚੇ ਪਾਤਸ਼ਾਹ ਨੂੰ ਵਾਹਿਗੁਰੂ ਜੀ ਨੂੰ ਪਰਮ ਪਿਆਰਾ ਮਿਤ੍ਰ ਮੰਨ, ਮਾਤਾ ਪਿਤਾ / ਰਖਵਾਲਾ ਤੇ ਆਸਰਾ ਪਰਨਾ ਲਿਖਿਆ ਹੈ, ਜੋ ਕੁਛ ਮਿਤ੍ਰ ਵਲੋਂ ਹੁੰਦਾ ਹੈ ਮਿਠਾ ਕਰਕੇ ਮੰਨਣ ਦੀ ਆਗਿਆ ਹੈ। ਅਸੀਂ ਭਾਣੇ ਦੀ ਝਾਲ ਨਹੀਂ ਝਲ ਸਕਦੇ, ਪਰ ਉਹ ਦਾਤ ਆਪ ਅੰਦਰ ਆ ਕੇ ਭਾਣੇ ਮਿੱਠੇ ਲਵਾਉਂਦਾ ਹੈ। ਨਾਮ ਦੇ ਪਿਆਰੇ ਤੇ ਗੁਰਬਾਣੀ ਦੇ ਅਭਯਾਸੀ ਗੁਰਬਾਣੀ ਵਿਚ ਆਸਰਾ ਟੋਲਦੇ ਹਨ ਕਿ ਓਥੇ ਸਚੇ ਪਾਤਸ਼ਾਹ ਹੁਕਮ ਕਰਦੇ ਹਨ:.
ਬਾਰਬਾਰ ਬਾਰ ਪ੍ਰਭ ਜਪੀਐ। ਪੀ ਅੰਮਿ੍ਤ ਇਹ ਮਨ ਤਨ ਧ੍ਰਪੀਐ॥
ਜੋ ਹੋਆ ਹੋਵਤ ਸੋ ਜਾਨੈ। ਪ੍ਰਭ ਅਪਨੇ ਕਾ ਹੁਕਮ ਪਛਾਨੈ।
ਫਿਰ ਲਿਖਦੇ ਹਨ:
ਤਿਸਕਾ ਹੁਕਮ ਬੂਝ ਸੁਖ ਹੋਇ॥
ਸੋ ਗੁਰਸਿਖੀ ਵਿਚ ਇਹੋ ਆਗਿਆ ਹੈ ਕਿ 'ਤੇਰਾ ਭਾਣਾ ਮੀਠਾ ਲਾਗੈ॥
ਨਾਮ ਪਦਾਰਥ ਨਾਨਕ ਮਾਂਗੇ
ਗੁਰੂ ਸਦਾ ਪਾਤਸ਼ਾਹ ਆਪ ਨੂੰ ਘਰ ਸਾਰੇ ਸਿਖੀ ਸਿਦਕ ਬਖਸ਼ੇ 'ਤੇ ਭਾਈ ਰਾਮ ਸਿੰਘ ਜੀ ਦੀ ਨਿਵਾਸ ਬਖਸ਼ ਕੇ ਅਰਸ਼ਾਂ ਦੇ ਸੁਖ ਵਿਚ ਰਖੇ। ਪਰਵਾਰ ਨੂੰ ਭਾਣਾ ਮੰਨਣ ਦੀ ਦਾਤ ਤੇ, ਆਤਮਾ ਨੂੰ ਅਪਨੇ ਚਰਨਾਂ ਕਵਲਾਂ ਦਾ
-ਵੀਰ ਸਿੰਘ
108
ਪਿਆਰੋ ਜੀਓ