ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੮

1-6-32

ਪਯਾਰੇ ਜੀਓ,

ਪਯਾਰ ਡਾਕਟਰ ਪ੍ਰੇਮ ਸਿੰਘ ਜੀ ਦੇ ਅਕਾਲ ਵਿਛੋੜੇ ਦੀ ਤਾਰ ਆਪ ਵਲੋਂ ਪੂਜ ਗਈ ਸੀ ਤੇ ਖਤ੍ਰ ਬੀ ਮਿਲ ਗਿਆ ਸੀ, ਆਸ ਹੈ ਮੇਰੀ ਬੀ ਪੁਜ ਗਈ ਹੋਂਸੀ। ਰੋਜ ਚਿਤ ਢਾਂਹਦਾ ਰਿਹਾ ਹੈ ਕਿ ਆਪ ਸਜਨਾਂ ਜੋਗ ਪਤ੍ਰ ਲਿਖਾਂ ਪਰ ਸਰੀਰ ਕੁਛ ਮਸਤਾਨਾ ਜਿਹਾ ਰਹਿਣੇ ਕਰਕੇ ਲਿਖ ਨਹੀਂ ਸਕਿਆ।ਨਾਲ ਇਸ ਦਰਦ ਭਰੇ ਹਾਲ ਵਿਚ ਮੇਰੀ ਦਿਲੀ ਇਧਰ ਪੰਥ ਵਲ ਖਿਆਲ ਕੀਤਿਆਂ ਆਪ ਘਾਟਾ ਹੈ, ਸਤਿਸੰਗ ਦਾ ਪ੍ਰਵਾਹ ਤੇ ਗੁਰਸਿਖੀ ਇਡਾ ਯਾਰ ਵਾਲਾ ਗੁਰਮੁਖ ਸਜਣ ਡਾ: ਪ੍ਰੇਮ ਸਿੰਘ ਜੀ ਦਾ ਪਰਵਾਰ ਨੂੰ ਵਿਛੋੜਾ ਕੋਈ ਨਿੱਕੀ ਜੇਹੀ ਗਲ ਨਹੀਂ ਤੇ ਅਪਣੇ ਰਬੀ ਰੌਂ ਵਿਚ ਹੋਇਆ ਬੀ ਉਸ ਵੇਲੇ ਹੈ ਕਿ ਜਦੋਂ ਸਾਰੇ ਹੀ ਕਾਰਜ ਸਿਰੇ ਚੜ੍ਹਨ ਵਾਲੇ ਸਨ, ਸਾਰੇ ਪਰਵਾਰ ਹਮਦਰਦੀ ਤੇ ਪਿਆਰ ਤੁਸਾਂ ਦੇ ਨਾਲ ਹੈ।ਦਾ ਵਿਛੋੜਾ ਪੰਥ ਲਈ ਨਾ ਭਰੋ ਜਾਣ ਵਾਲਾ ਦੇ ਪਰਚਾਰ ਦਾ ਸੱਚਾ ਤੇ ਸੂਚਾ ਰਾਹ ਜੋ ਆਪਨੇ ਮਰਦਾਨ ਵਿਚ ਪਿਛਲੇ 25 ਬਰਸ ਤੋਂ ਜਾਰੀ ਕੀਤਾ ਹੋਇਆ ਸੀ ਅਪਣੇ ਆਪ ਵਿਚ ਅਪਣੀ ਹੀ ਨਜੀਰ ਸੀ, ਦਿਲ, ਇੜਾ ਸਾਫ਼ ਤੇ ਸੱਚਾ ਦਿਲ ਤੇ ਇਡੋ ਉਮਾਹ ਵਾਲਾ ਗੁਰਸਿਖੀ ਦੇ ਚਾਉ ਵਾਲਾ ਦਿਲ ਕਦੇ ਕਦੇ ਹੀ ਕਿਤੇ ਕਿਤੇ ਪੈਂਦਾ ਹੁੰਦਾ ਹੈ। ਜਿਸ ਵੇਲੇ ਕਿ ਆਪ ਦੇ ਪਿਛਲੇ ਮੁਦਤਾਂ ਦੇ ਚਾਹੇ ਸੰਕਲਪ ਕਾਨਫ੍ਰੇਸ ਦੇ ਦੀਦਾਰੇ ਸਰਹਦ ਵਿਚ ਹੋਣ ਦੇ ਪੂਰੇ ਹੋ ਰਹੇ ਸੋ ਆਪ ਦੇ ਇਸ ਤਰ੍ਹਾਂ ਅਚਾਨਕ ਚਲਾਣੇ ਨੇ ਭਾਰੀ ਵਿਗੋਚੇ ਪਾਏ ਸਨ, ਜੋ ਅਕਾਲ ਪੁਰਖ ਜੀ ਆਪ ਹੀ ਪੂਰਨ ਕਰਨ ਨੂੰ ਸਮਰਥ ਹੈ। ਸਜਨ ਜੀਓ! ਜੋ ਅਸੀਂ ਪਰਵਾਰਿਕ ਤੇ ਪੰਥਕ ਘਾਟਿਆਂ ਵਲ ਤੱਕੀਏ ਤਾਂ ਨਿਰਾਸਾ ਤੇ ਉਦਾਸੀ ਹੀ ਉਦਾਸੀ ਹੈ, ਪਰੰਤੂ ਜੇ ਗੁਰਸਿਖੀ ਵਲ ਤੇ ਪਿਆਰੇ ਦੇ ਜੀਵਨ ਵਲ ਤੱਕੀਏ ਤਾਂ ਇਹ ਭਾਣਾਂ ਹੁਕਮ ਵਿਚ ਵਰਤਿਆ ਹੋ ਤੋ ਸੱਚੇ ਪਾਤਸ਼ਾਹ ਦੇ ਕਿਸੇ ਐਸੇ ਮਨਤਵ ਤੇ ਵਰਤਿਆ ਹੈ ਜਿਸਦੇ ਅਸੀਂ ਜਾਣੂ ਨਹੀਂ ਪਰ ਦਾਤਾ ਆਪ ਜਾਣੂ ਹੈ, ਪਯਾਰੋਂ ਦੇ ਜੀਵਨ ਦੀ ਪਵਿਤ੍ਰਤਾ ਗੁਰਸਿਖੀ ਪ੍ਰੇਮ ਵਲ ਤੱਕਿਆਂ ਕੋਈ ਤੋਖਲਾ ਨਹੀਂ ਪੈਂਦਾ ਕਿ ਆਪ ਦੀ ਆਤਮਾ ਇਸ ਭਾਣੇ ਮਗਰੋਂ ਗੁਰ ਮੇਹਰ ਦੀ ਫੜ੍ਹ ਛਾਇਆ ਤੋਂ ਕਦੇ ਪਰੇ ਗਈ ਹੋਸੀ। ਐਸੇ ਸੁਹਣੇ ਜੀਵਨ ਪਰ ਅਰਸ਼ਾਂ ਦੇ ਮਾਲਕ ਦੀ ਮੋਹਰ ਹੀ ਮੋਹਰ ਵੱਸਣੀ

ਚਾਹੀਏ ' ਤੇ ਗੁਰੂ ਮੇਹਰ ਕਰੇ ਵਸ ਰਹੀ ਹੈ ਤੇ ਉਹ ਗੁਰੂ ਚਰਨਾ ਵਿਚ ਸੁਖ ਪਾ ਰਹੇ ਹਨ।ਸਾਨੂੰ ਉਨ੍ਹਾਂ ਦੇ ਸੁਹਣੇ ਜੀਵਨ ਵਲ ਤਕ ਤਕ ਗੁਰੂ ਜੀ ਦੀ ਮੋਹਰ ਤੇ ਭਾਵ ਤਕੀਆ ਦ੍ਰਿੜ ਰਖਣਾ ਚਾਹੀਦਾ ਹੈ। ਹਾਂ ਗੁਰੂ ਜੀ ਦੀ ਰਹੁ ਰੀਤੀ ਮੂਜਬ ਉਨ੍ਹਾਂ ਲਈ ਗੁਰਬਾਣੀ ਦਾ ਪਾਠ

ਪਿਆਰੇ ਜੀਓ

109