ਕੀਰਤਨ ਜਾਪ ਜਿਤਨਾ ਹੋਵੇ ਥੋੜਾ ਹੈ। ਸਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਫੁਰਮਾਇਆ ਸੀ: ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ! ਇਹੋ ਪਿਆਰ ਹੈ ਜੋ ਹੁਣ ਅਸੀਂ ਕਰ ਸਕਦੇ ਹਾਂ, ਇਹੋ ਅਮਰੀ ਸੁਗਾਤ ਹੈ ਜੋ ਅਸੀਂ ਉਸ ਵਿਛੁੜੇ ਪਯਾਰੇ ਨੂੰ ਭੇਜ ਸਕਦੇ ਹਾਂ।
ਜੋਹੜੇ ਕੰਮ ਉਹ ਛੋੜ ਗਏ ਹਨ ਵਾਹਿਗੁਰੂ ਜੀ ਹੁਣ ਬਰਕਤ ਦੇਣ ਜੋ ਬਰਖੁਰਦਾਰ ਜੀ ਸੰਭਾਲ ਖੜੋਣ, ਉਨ੍ਹਾਂ ਦੇ ਸ਼ੁਭ ਪੂਰਨਿਆਂ ਪਰ ਟੁਰਨ। ਪਰਵਾਰ ਲਈ, ਮਾਤਾ ਜੀ ਲਈ,ਬੀਬੀ ਜੀ ਲਈ ਸਹਾਰਾ ਬਣਨ, ਤੁਸੀਂ ਬੱਚਿਆਂ ਦੇ ਸਿਰ ਹੱਥ ਧਰੋ ਤੋ ਗੁਰਮੁਖ ਖਾਨਦਾਨ ਗੁਰਮੁਖ ਬਣਿਆ ਰਹੇ। ਸਿਖੀ ਦਾ ਇਕ ਸੋਮਾ ਸਦਾ ਸੁਰਜੀਤ ਰਹੇ। ਵਾਹਿਗੁਰੂ ਜੀ ਸਾਡੇ ਪਰਮ ਮਿਤ੍ਰ ਹਨ, ਉਂਹੀ ਸਾਡੇ ਪ੍ਰਤਿਪਾਲਕ ਤੇ ਸਹਾਈ ਹਨ। ਉਨ੍ਹਾਂ ਦਾ ਹੀ ਹੁਕਮ ਵਰਤਦਾ ਹੈ ਤੇ ਉਨ੍ਹਾਂ ਤੇ ਏਕ ਧਾਰਨੀ ਸੁਖ ਦੇਂਦੀ ਹੈ। ਇਸ ਲਈ ਸਾਰੇ ਸਜਨ ਗੁਰੂ ਦੇ ਹੁਕਮ ਵਿਚ “ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕ ਮਾਂਗੈ॥ (ਆਸਾ ਮਹਲਾ 5—42) ਤੇ ਟੂ ਤੇ ਨਾਮ ਬਾਣੀ ਟੇਕ ਲੈ ਕੇ ਦੇ ਲੰਮੀ ਨਦਰਿ ਨਿਹਾਲੀਐ' (ਵਾਰ ਆਸਾ ਮਹਲਾ 1—21) ਪਰ ਅਮਲ ਕਰੋ। ਇਹ ਸੰਸਾਰ ਚਲਣੀ ਸਰਾਂ ਹੈ, ਸਭ ਨੇ ਚਲਣਾ ਹੈ,ਇਥੇ ਰਹਿ ਕੇ ਇਹੋ ਵੀਚਾਰ ਚਾਹੀਏ ਕਿ ਸਾਡਾ ਹਰਦਮ ਸਾਂਈ ਨਾਲ ਲਗਿਆਂ ਬੀਤੇ। ਸ਼ਾਲਾ! ਸਾਡੀ ਮਾਲਕ ਨਾਲ ਅੰਤਰ ਆਤਮੇ ਕਦੀ ਵਿਬ ਨ ਪਵੇ, ਇਹੋ ਗੁਰਸਿਖੀ ਹੈ, ਇਹੋ ਜੀਵਨ ਹੈ, ਇਹ ਗੁਰਮੁਖੜਾਈ ਹੈ। ਆਪ ਸਾਰੇ ਸਜਨ ਗੁਰਸਿਖੀ ਦੇ ਪ੍ਰੇਮੀ ਹੋਵੇਂ, ਬਾਵਾ ਪ੍ਰੇਮ ਸਿੰਘ ਜੀ ਵਰਗੇ ਸਜਨ ਤੇ ਗੁਰਬਾਣੀ ਦੀ ਵਯਾਖਯਾ ਕਰਨ ਵਾਲੇ ਮਿਤ੍ਰ ਆਪਦੇ ਪਾਸ ਉਨ੍ਹਾਂ ਦਾ ਪਿਆਰ ਆਸ ਹੈ ਇਸ ਵੱਲੋਂ ਪਰਵਾਰ ਦਾ ਭਾਰੀ ਸਹਾਰਾ `ਹੋ ਰਿਹਾ ਹੋਸੀ। ਅਰਦਾਸ ਹੈ ਕਿ ਗੁਰੂ ਮਹਾਰਾਜ ਬੱਚਿਆਂ ਦੇ ਸਿਰ ਤੇ ਹੱਥ ਧਰੇ ਸਮਰਥ ਗੁਰੂ ਸਿਰਿ ਹਥੁ ਧਰਿਅਉ (ਸਵ: ਮ: 4)
ਬੱਚੇ ਅਪਨੇ ਪਿਤਾ ਜੀ ਦੇ ਨਕਸ਼ੇ ਕਦਮ ਤੇ ਉਠਣ ਤੇ ਪਰਵਾਰ ਸੁਖੀ ਤੇ ਸੁਹੇਲਾ ਰਹੇ।ਸੱਚਾ ਪਾਤਸ਼ਾਹ ਡਾਕਟਰ ਪ੍ਰੇਮ ਸਿੰਘ ਜੀ ਦੀ ਆਤਮਾ ਤੇ ਮਿਹਰ ਹੀ 'ਮਿਹਰ ਵਰਸਾਵੇ ਤੇ ਪਰਵਾਰ ਨੂੰ ਸਿਖੀ ਸਿਦਕ ਭਰੋਸਾ ਆਰਥਕ ਤੇ ਪਰਮਾਰਥਕ ਸਾਰੇ ਸੁਖ ਦਾਨ ਕਰੋ। ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਬਿਨਾਂ ਸੰਕੋਚ ਲਿਖਣੀ।
-ਵੀਰ ਸਿੰਘ
110
ਪਿਆਰੇ ਜੀਓ