ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫


ਅਤੇ ਔਰਤਾਂ ਤੇ ਬਚੇ ਜਮਾਤ ਘੋਲ ਵਿਚ ਘਟ ਸਿਰੜੀ ਤੇ ਜਥੇਬੰਦ ਹੁੰਦੇ ਹਨ।

ਸਰਮਾਏਦਾਰੀ ਅੰਦਰ ਮਸ਼ੀਨੀ ਪੈਦਾਵਾਰ ਦੇ ਤਰੱਕੀ, ਆਪਣੇ ਨਾਲ ਨਾਲ ਜਿਸ ਤਰਾਂ ਉਤੇ ਦਸ ਚੁਕੇ ਹਾਂ ਛੋਟਿਆਂ ਕਾਰੋਬਾਰਾਂ ਅਤੇ ਦਸਤਕਾਰਾਂ ਦੀਆਂ ਸ਼ਾਪਾਂ ਦੀ ਤਬਾਹੀ ਲਿਆਉਂਦੀ ਹੈ। ਉਹ ਬੜੀਆਂ ਸਰਮਾਏਦਾਰ ਫਰਮਾਂ ਦੇ ਮੁਕਾਬਲੇ ਦਾ ਸਾਹਮਣਾ ਨਹੀਂ ਕਰ ਸਕਦੀਆਂ। ਬੜੇ ਬੜੇ ਜ਼ਿਮੀਦਾਰਾਂ ਅਤੇ ਧਨੀ ਸਰਮਾਏਦਾਰ ਫਾਰਮਰਾਂ ਦੀਆਂ ਜ਼ਮੀਨਾਂ ਵਿਚ ਵਾਧਾ ਹੋ ਜਾਣ ਕਰਕੇ ਸਰਮਾਏਦਾਰੀ ਨਿਰਦੈਤਾ ਨਾਲ ਛੋਟੀ ਅਤੇ ਦਰਮਿਆਨ ਖੇਤੀ ਦਿਆਂ ਮਾਲਕਾਂ ਦੀ ਭਾਰੀ ਗਿਣਤੀ ਨੂੰ ਭੀ ਤਬਾਹ ਕਰ ਦਿੰਦੀ ਹੈ।

ਤਬਾਹ ਹੋ ਚੁਕੀ ਛੋਟੀ ਇੰਡੱਸਟਰੀ ਵਾਲੇ, ਦਸਤਕਾਰਾਂ, ਛੋਟੇ ਤਜਾਰਤੀ ਤੇ ਕਿਸਾਨ ਉਜਰਤੀ ਮਜ਼ਦੂਰ ਬਣਨ ਲਈ ਮਜਬੂਰ ਹੋ ਜਾਂਦੇ ਹਨ, ਉਹੈ ਪਰੋਲੇਤਾਰੀਆ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਬੇਕਾਰਾਂ ਦੀ ਫੌਜ ਵਿਚ ਹੋਰ ਭੀ ਵਾਧਾ ਹੋ ਜਾਂਦਾ ਹੈ। ਏਸ ਲਈ ਬੇ-ਕਾਰੀ ਸਰਮਾਏਦਾਰੀ ਦੀ ਇਕ ਅਵੱਸ਼ਯ ਸਾਬਣ ਹੈ।

ਕਿਰਤ ਸ਼ਕਤੀ ਜਾਂ ਮੇਹਨਤ ਦੀ ਰਾਖਵੀਂ ਫੌਜ ਦਾ ਹਮੇਸ਼ਾ ਲਈ ਵਾਧੂ ਮੌਜੂਦ ਰਹਿਣਾ ਬੁਰਜੂਆਜ਼ੀ ਨੂੰ ਲਗਾਤਾਰ ਉਜਰਤਾਂ ਘਟਾਣ, ਕੰਮ ਦੀ ਦਿਹਾੜੀ ਵਧਾਣ,