ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੧

ਆਓ ਪਰੋਲੇਤਾਰੀਆ ਤੇ ਹੋਰ ਜਮਾਤਾਂ ਵਿਚ ਖਾਸ ਫਰਕ ਦੇਖੀਏ। ਮਜ਼ਦੂਰ ਜਮਾਤ ਉਜਰਤੀ ਮਜ਼ਦੂਰਾਂ ਦੀ ਜਮਾਤ ਹੈ, ਜਿਨਾਂ ਪਾਸ ਕੋਈ ਜਾਇਦਾਦ ਨਹੀਂ, ਕੋਈ ਪੈਦਾਵਾਰ ਦਾ ਸੰਦ ਨਹੀਂ, ਜਿਨ੍ਹਾਂ ਪਾਸ ਆਪਣੀ ਕਿਰਤ ਸ਼ਕਤੀ ਤੋਂ ਬਿਨਾਂ ਹੋਰ ਕੁਝ ਨਹੀਂ। ਮਜ਼ਦੂਰ ਜਮਾਤ ਬੜੀ ਭਾਰੀ ਗਿਣਤੀ ਵਿਚ ਫੈਕਟਰੀਆਂ ਤੇ ਮਿਲਾਂ ਵਿਚ ਅਕੱਠੀ ਹੁੰਦੀ ਹੈ। ਪੈਦਾਵਾਰ ਦਾ ਕੰਮ ਹੀ ਇਸ ਜਨਤਾ ਨੂੰ ਡਸਿਪਲਨ ਤੇ ਜਥੇਬੰਦੀ ਦਾ ਆਦੀ ਕਰ ਦਿੰਦਾ ਹੈ। ਇਸੇ ਦੀ ਕਰਪਾ ਨਾਲ ਹੀ ਮਜ਼ਦੂਰ ਜਮਾਤ ਬੁਰਜ਼ ਆਜ਼ੀ ਤੇ ਉਹਦੀ ਆਂ ਤਾਕਤਾਂ ਵਿਰੁਧ ਘੋਲ ਕਰਨ ਲਈ ਆਪਣੀਆਂ ਕਤਾਰਾਂ ਨੂੰ ਕਰਸਾਨ ਜਾਂ ਹੋਰ ਕਿਸੇ ਹਸੇ ਨਾਲੋਂ ਬਿਹਤਰ ਜਥੇਬੰਦ ਕਰਨ ਦੇ ਯੋਗ ਹੈ। ਬਰਜਆਜ਼ੀ ਦੀ ਹਕੂਮਤ ਤੇ ਖੁਦ ਸਰਮ ਏਦਾਰ ਪ੍ਰਬੰਧ ਨੂੰ ਅਖੀਰ ਤਕ ਢਾਇਓ ਬਗੈਰ। ਮਜ਼ਦੂਰ ਜਮਾਤ ਦਾ ਛੁਟਕਾਰਾ ਨਹੀਂ।

ਪਰ ਸਰਮਾਏਦਾਰੀ ਪ੍ਰਬੰਧ ਹੇਠ ਕਿਸਾਨ, ਹੋਰ ਮਿਹਨਤ ਕਸ਼ ਤੇ ਦਸਤ ਕਾਰ, ਬੁਰਜੂ ਜ਼ੀ ਵਿਰੁਧ ਸਿਰਫ ਇਸ ਲਈ ਲੜਦੇ ਹਨ ਕਿ ਉਹ ਖੁਦ ਭਾਰੀ ਸਰਮਾਏਦਾਰਾਂ ਹਥੋਂ ਜਿਹੜੇ ਕਿ ਉਨ੍ਹਾਂ ਨੂੰ ਦਬਾਏ ਅਤੇ ਤਬਾਹ ਕਰੀ ਜਾ ਰਹੇ ਹਨ- ਅਪਣੀ ਆਰਥਕਤਾ ਦੀ, ਅਪਣੀ ਜਾਇਦਾਦ ਦੀ ਰਖਸ਼ਾ ਕਰ ਸਕਣ। ਨਿਚਲੀ, ਦਰਮਿਆਨੀ ਜਮਾਤ, ਛੋਟੇ ਦਸਤਕਾਰ, ਹਟ ਬਾਣੀਏ, ਦਸਤਕਾਰ, ਕਿਸਾਨ ਇਸ ਲਈ ਹੀ ਬੁਰਜੂਆਜ਼ੀ ਵਿਰੁਧ ਲੜਦੇ ਹਨ ਤਾਂ ਕਿ ਉਹ ਦਰਮਿਆਨੀ