ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਕ)

'ਮ' ਨਾਹੀਂ' ਹੈ। ਇਸ ਵਿਚ ਸਪਸ਼ਟ ਹੈ ਕਿ 'ਮਮਾ' ਇਕੱਲਾ ਕੋਈ ਅਰਥ ਨਹੀਂ ਏਥੇ ਦੇਂਦਾ, ਸ਼ੁਧ ਪਾਠ ਚਾਹੀਦਾ ਹੈ 'ਕੰਮ'। ਐਉਂ:'ਓਥੇ ਹੰਸ ਦਾ ਕੰਮ ਨਾਹੀਂ'। ਹੁਣ ਇਹ 'ਕੰ' ਦਾ ਰਹਿ ਜਾਣਾ ਦਸਦਾ ਹੈ ਕਿ ਇਹ ਉਤਾਰੇ ਵਿਚ ਭੁੱਲ ਪਈ ਹੈ। ਹਾਫਜ਼ਾਬਾਦੀ ਨੁਸਖੇ ਵਿਚ ਸ਼ਲੋਕ ਤੋਂ ਮਗਰੋਂ ਐਤਨੀ ਇਬਾਰਤ ਹੈ ਹੀ ਨਹੀਂ ‘ਤਬ ਬਾਬਾ ਬੋਲਿਆ ਆਖਿਓਸੁ ਮਖਦੂਮ ਬਹਾਵਦੀ ਕਰਮ ਕਰੰਗ ਹੈ ਓਥੈ ਹੰਸ ਦਾ 'ਮ' ਨਾਹੀਂ ਹੈ ਜੋ ਓਥੇ ਬਹਨਿ'। ਇਹ ਸਾਰੀ ਇਬਾਰਤ ਯਾ ਤਾਂ ਅਸਲੀ ਨੁਸਖੇ ਵਿਚ ਹੀ ਨਹੀਂ ਸੀ, ਵਲੈਤ ਵਾਲੀ ਦੇ ਉਤਾਰੇ ਕਰਨ ਵਾਲੇ ਨੇ ਸ਼ਲੋਕ ਦੇ ਅਰਥ ਆਪ ਪਾਏ ਹੋਣਗੇ, ਜੇ ਹੈਸੀ ਤਾਂ ਹਾਫਜ਼ਾਬਾਦੀ ਨੁਸਖੇ ਵਾਲੇ ਤੋਂ ਰਹਿ ਗਈ ਹੈ। ਸਿੱਟਾ ਇਹ ਹੈ ਕਿ ਇਸ ਵਲੈਤ ਵਾਲੀ ਸਾਖੀ ਤੋਂ ਪਹਿਲਾਂ ਕੋਈ ਹੋਰ ਜਨਮਸਾਖੀ ਸੀ, ਚਾਹੋ ਉਹ ਬਿਲਕੁਲ ਵਿਲੱਖਣ ਚੀਜ਼ ਸੀ, ਚਾਹੋ ਇਨ੍ਹਾਂ-ਵਲੈਤ ਪਹੁੰਚੀ ਤੇ ਹਾਫਜ਼ਾਬਾਦੋਂ ਮਿਲੀ ਤੇ ਹੋਰ ਥਾਂ ਲੱਭਦੀ ਦਾ ਮੂਲ ਉਹ ਸੀ। ਹਰਹਾਲ ਵਲੈਤ ਵਾਲੀ ਤੇ ਹਾਫਜ਼ਾਬਾਦ ਵਾਲੀਆਂ ਦੁਇ ਕਿਸੇ ਹੋਰ ਦਾ ਉਤਾਰਾ ਹਨ, ਜੋ ਅਜੇ ਤਕ ਹੱਥ ਨਹੀਂ ਆਇਆ ਤੇ ਇਹ ਉਤਾਰੇ ਉਸ ਅਸਲ ਨਾਲੋਂ ਚੋਖਾ ਫਰਕ ਕਰ ਗਏ ਹੋਏ ਜਾਪਦੇ ਹਨ।

ਇਸ ਪੋਥੀ ਵਿਚ ਜੋ ਕੁਝ ਅਸਾਂ ਕੀਤਾ ਹੈ ਉਸਦਾ ਵੇਰਵਾ ਇਹ ਹੈ (੧) ਵਲੈਤ ਵਾਲੀ ਸਖੀ ਦਾ ਫੋਟੋ ਦਾ ਨੁਸਖਾ, ਹਾਫਜ਼ਾਬਾਦੀ ਨੁਸਖੇ ਦਾ ਪੱਥਰ ਦੇ ਛਾਪੇ ਦਾ ਨੁਸਖਾ, ਜੋ ਮਿਸਟਰ ਮੈਕਾਲਫ ਵਾਲਾ ਪ੍ਰਸਿਧ ਹੈ ਤੇ ਸਿੰਘ ਸਭਾ ਲਾਹੌਰ ਦੇ ਪੱਥਰ ਦੇ ਛਾਪੇ ਦਾ ਨੁਸਖਾ, ਤ੍ਰੈਆਂ ਦਾ ਮੁਕਾਬਲਾ ਕਰਕੇ ਇ ਉਤਾਰਾ ਤਯਾਰ ਹੋਯਾ ਹੈ ਤੇ ਜ਼ਰੂਰੀ ਅਤੇ ਅਰਥ ਭਾਵ ਦੀ ਸਿੱਧੀ ਵਾਲੇ ਸਾਰੇ ਫਰਕ ਨੋਟਾਂ ਵਿਚ ਦੱਸ ਦਿਤੇ ਹਨ। ਜੋ ਫਰਕ ਗ਼ੈਰ ਜ਼ਰੂਰੀ ਖਯਾਲ ਕੀਤੇ ਗਏ ਉਹ ਨਹੀਂ ਦੱਸੇ ਤੇ ਓਥੇ ਇਬਾਰਤ ਇਸ ਵਿਚ ਓਹ ਰਖੀ ਹੈ ਜੋ ਫੋਟੋ ਵਾਲੇ ਨੁਸਖੇ ਵਿਚ ਹੈ।

ਜੋ ਸਾਖੀਆਂ ਹਾਫਜ਼ਾਬਾਦੀ ਨੁਸਖੇ ਵਿਚ ਸਨ ਤੇ ਵਲੈਤ ਵਾਲੇ ਵਿਚ ਨਹੀਂ ਸਨ, ਉਹ ਇਸ ਵਿਚ ਪਾ ਦਿਤੀਆਂ ਹਨ ਤੇ ਟੂਕ ਵਿਚ ਦੱਸ ਦਿਤਾ ਹੈ। ਜੇ ਕਿਤੇ ਉਸ ਤੋਂ ਇਬਾਰਤ ਲਈ ਹੈ ਤਾਂ ਬੀ ਟੂਕ ਵਿਚ ਦੱਸ ਦਿੱਤਾ ਹੈ। (੨) ਪਦਾਂ ਨੂੰ ਨਿਖੇੜਿਆ ਅਸਾਂ ਹੈ, ਤੇ, •; • ।.?..!.) ਆਦਿਕ ਨਿਸ਼ਾਨ ਪਾਠ ਦੀ ਸੁਗਮਤਾ ਵਾਸਤੇ ਅਸਾਂ ਲਾਏ ਹਨ ਤੇ ਕਿਤੇ ਬਿੰਦੀ ਤੇ ਅਧਕ ਬੀ ਲਾਈ ਹੈ ਜੋ ਪਾਠ ਸ਼ੁੱਧ ਸਮਝ ਪਵੇ। (੩) ਸਫਿਆਂ ਦੀ ਤਰਤੀਬ ਇਸ ਛਾਪੇ ਵਿਚ ਛਪੀ ਪੋਥੀ ਦੀ ਆਪਣੀ ਹੈ, ਫੋਟੋ ਦੇ