ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪੦)

੧॥ ਸੋ ਬੈਰਾਗੀ ਜੋ ਮਾਰੈ ਬਿੰਦੁ॥ ਗੁਰੁ ਪ੍ਰਸਾਦਿ ਪਾਵੇ ਬ੍ਰਹਮੰਡ॥ ਸੁੰਨ ਗਿਆਨ ਰਹੈ ਅਖੰਡ॥ ਨਉ ਦਰਵਾਜੇ ਰਾਖੈ ਬੰਧਿ॥ ਦਸਵੈ ਖੇਲੈ ਅਨਹਦੁ ਕੰਦਿ॥ ਦਸਵੈ ਉਪਜੈ ਨ ਹੋਇ ਬਿਨਾਸੁ॥ ਦਸਵੈ ਧਰਿਮਿ ਪੁਰ* ਕਾ ਵਾਸੁ॥ ਦਸਮੈ ਪਰਮਿ ਪੁਰਖ ਕਉ ਭੇਦੇ॥ ਸੋ ਬੈਰਾਗੀ ਕਾਲ ਕਉ ਛੇਦੇ॥ ਐਸੀ ਬਿਧਿ ਜੋ ਕਰੇ ਬੈਰਾਗੁ॥ ਨਾਨਕ ਤਾਕਉ ਆਵੈ ਨਿਰਿਮਲੁ ਸੁਆਦੁ॥ ੧॥ ੨੭॥ ਸੋ ਬੈਰਾਗੀ ਜੋ ਰਹੈ ਨਿਰਬਾਣੁ॥ ਦੁਆਦਸਿ ਪੀਵੈ ਮਨਿ ਮਸਤਾਨੁ॥ ਗਗਨ ਸਰੋਵਰ ਅਨਹਦੁ ਤਾਲੁ॥ ਚਮਕੇ ਦਾਮਨਿ ਨਿਰਮਲ ਝਾਲ॥ ਬਰਸੇ ਅੰਮ੍ਰਿਤੁ ਭੀਗਹਿ ਸੰਤਾ॥ ਨਾਨਕ ਸੋ ਬੈਰਾਗੀ ਜੋ ਗੁਰ ਕੇ ਮੰਤ੍ਰਾ॥੨੮॥

ਅੰਤਕਾ ਪ

(ਸਾਖੀ ੫੧ ਵਿਚੋਂ)

ਅਲਫ ਅਹਲ ਕਉ ਯਾਦਿ ਕਰਿ ਗਫਲਤ ਮਨਹੁ ਵਿਸਾਰਿ॥ ਸਾਸ ਪਲੇਟੇ ਨਾਮੁ ਬਿਨੁ ਧ੍ਰਿਗੁ ਜੀਵਨੁ ਸੰਸਾਰਿ॥੧॥ ਬੇ ਬਿਦਾਇਤਿ ਦੂਰਿ ਕਰੁ ਕਦਮ ਸਰੀਅਤਿ ਰਾਖੁ॥ ਸਭਸਿ ਕਿਸੇ ਨ ਨਿਵਿ ਚਲੁ ਮੰਦਾ ਕਿਸੇ ਨ ਆਖੁ॥੨॥ ਤੇ ਤੋਬਾ ਕਰਿ ਸਿਦਕ ਦਿਲ ਮਤੁ ਤੂ ਪਛੋਤਾਹਿ॥ ਤਨ ਬਿਨਸੈ ਮੁਖ ਗਡੀਐ ਤਬ ਤੂੰ ਕਹਾ ਕਰਾਹਿ ॥੩॥ਸੇ ਸਨਾਇਤਿ ਬਹੁਤ ਕਰਿ ਖਾਲੀ ਸਾਸ ਨ ਕਛੁ ਹਟਹੁ ਹਟੁ ਵਿਕਾਇਦਿਆ ਬਹੁੜਿ ਨ ਲਹਿਸੈ ਅਢੁ॥੪॥ ਆਦਿ

+ਇਤੀ+


*ਹਾ: ਵਾ: ਨੁ: ਵਿਚ “ਪੁਰ ਦੀ ਥਾਂ ਪਾਠ ‘ਪੁਰਖ” ਹੈ।

ਇਸ ਵਿਚ ਕਈ ਸਲੋਕ ਰੁਕਨਦੀਨ ਦੇ ਪ੍ਰਸ਼ਨ ਵਾਚੀ ਹਨ, ਕਈ ਉਸ ਦੇ ਅਪਨੇ ਆਸ਼ੇ ਦੇ ਹਨ । ਕੋਈ ਗੁਰੂ ਜੀ ਦੇ ਉਤਰ ਹਨ।