ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੯)

ਨਿੰ ਅਲਪ ਅਹਾਰੀ॥ ਸਾਧ ਕਾ ਪਿੰਡੁ ਸਦਾ ਵੀਚਾਰੀ॥ਜਪਤਪ ਸੰਜਮ ਸੁਰਤਿ ਬਚਖਣੁ॥ ਨਾਨਕੁ ਕਹੈ ਜੋਗ ਕੇ ਲਛਣ॥ ਜਾ ਬੋਲੈ ਤਾ ਬ੍ਰਹਮ ਗਿਆਨੀ॥ ਅਹਿ- ਨਿਸਿ ਜਾਗੈ ਸੁੰਨਿ ਧਿਆਨੀ॥ਸੁੰਨ ਮੰਡਲ ਮਹਿ ਡੋਰੀ ਧਰੈ॥ ਗੁਰਪਰਸਾਦਿ ਕਬਹੂ ਨ ਮਰੈ॥ ਇਨਿ ਬਿਧਿ ਕੀਚੈ ਗੁਰ ਕੀ ਸੇਵਾ॥ਜਾਕੇ ਬੰਧੇ ਸਗਲੇ ਦੇਵਾ॥ ਜਿਹਬਾ ਸਾਦੁ ਨ ਦੇਈ ਚਖਣ॥ ਨਾਨਕ ਕਹੈ ਜੋਗ ਕੇ ਲਛਣ॥ ਤਾਮਿਸਿ ਤ੍ਰਿਸਨਾ ਲੋਭੁ ਨਿਵਾਰੈ॥ ਪੰਚ ਅਗਨਿ ਘਟ ਭੀਤਰ ਜਾਰੀ॥ ਅਹਿਨਿਸ ਰਹੈ ਗਡੀਰੁ ਚੜਾਇ॥ ਸਹਜਿ ਉਪਜੈ ਦੁਰਮਤਿ ਜਾਇ॥ ਸਾਧ ਨਿਵਾਜੈ ਬੰਧੈ ਚੋਰਾ॥ ਗੁਰ ਬਿਨੁ ਮੰਤ੍ਰੁ ਨ ਜਪੀਅ ਹੋਰਾ॥ ਉਤਮ ਭਲੇ ਤਿਨਾ ਕੇ ਜਖਣ॥ ਨਾਨਕ ਕਹੈ ਜੋ ਕੇ ਲਛਣ॥ ਪੰਚਿ ਇੰਦ੍ਰੀ ਜੋ ਦਿੜੁ ਕਰਿ ਰਾਖ॥ ਜਿਹਬਾ ਮੁਖਹੁ ਅਸਤੁ ਨ ਭਾਖੈ॥ਕੋਟ ਕੋਟੰਤਰਿ ਤਤਕਾ ਬੇਤਾ॥ਸੁੰਨ ਮੰਡਲ ਮਹਿਰਾਖੈ ਚੇਤਾ ਸਿੰਚਿ ਪਇਆਲ ਗਗਨ ਸਰੁ ਭਰੇ॥ ਜਾਇ ਤ੍ਰਿਬੇਣੀ ਮਜਨੁ ਕਰੈ॥ ਪੰਜਿ ਸਤ ਨਉ ਲਗਾ ਰਖਣ॥ ਨਾਨਕ ਕਹੈ ਜੋਗ ਕੈ ਲਛਣ॥ ਪੂਰਬ ਚੜਿ ਪਛਮ ਕਉ ਆਵੈ॥ ਰਵਿਸਸਿ ਦੋਊ ਇਕਤੁ ਮਿਲਾਵੈ॥ ਹਾਟ ਪਟਣ ਕੀ ਚੀਨੈ ਵਾਟ॥ ਤਾ ਫਿਰਿ ਬੂਝੈ ਅਵਘਟ ਘਾਟਿ॥ ਨਉ ਖੰਡ ਦੇਖੈ ਪੂਰਬ ਪਛਮ ਉਤਰ ਦਖਣ॥ ਨਾਨਕ ਕਹੈ ਜੋਗ ਕੇ ਲਛਣ॥੨੦॥ ਇਹ ਤਨ ਭਾਂਡਾ ਸੁਰਤਿ ਕਰਿ ਦੂਧੁ॥ ਤਿਸੁ ਪਾਈਐ ਸਚੁ ਸਮਾਇਣੁ ਸੂਧੁ॥ ਜੁਗਤਿ ਜਤਨੁ ਕਰਿ ਸਹਿਜਿ ਜਮਾਵੈ॥ ਜੁਗਤਿ ਵਿਹੂਣਾ ਵਿਤ ਇਕਵੈ ਜਾਵੈ॥ ਗਿਆਨੁ ਮਧਾਣਾ ਨੇਤਾ ਨਾਉ॥ ਇਨਿਬਿਧਿ ਜਪੀਐ ਕੇਵਲ ਨਾਉ॥ ਰੋਲਿ ਬਿਰੋਲਿ ਕਢਿ ਲੀਜੈ ਮਖਣੁ॥ ਨਾਨਕੁ ਕਹੈ ਜੋਗੀ ਕੈ ਲਛਣੁ॥

ਅੰਕ ੪.

ਸਲੋਕੁ॥ ਸੋ ਬੈਰਾਗੀ ਜੋ ਬੈ ਮਹਿ ਆਵੈ॥ ਸਿਵਕੈ ਆਗੈ ਸਕਤਿ ਨਿਵਾਵੈ॥ ਸਿਉ- ਸਕਤੀ ਕੇ ਕਰਮ ਕਰੈ॥ ਅਜਰੁ ਵਸਤੁ ਆਗੋਚਰੁ ਜਰੈ॥ ਐਸਾ ਅਉਖਦੁ ਖਾਹਿ ਗਵਾਰਾ॥ ਜਿਤੁ ਖਾਧੇ ਤੇਰੈ ਮਿਟਹਿ ਬਿਕਾਰਾ॥ਜਿਸੁ ਤਾਮਸ ਤਿਸਨਾ ਹਉਮੈ ਤਿਆ ਗੀ॥ ਨਾਨਕ ਕਹੈ ਸੋਈ ਬੈਰਾਗੀ। ਪਰਚੈ ਕੈ ਘਰਿ ਰਹੈ ਓਦਾਸੁ॥ ਅਰਚੇ ਕੈ ਘਰਿ ਕਰੈ ਨਿਵਾਸੁ॥ ਉਦਰ ਕੈ ਸਬਦਿ ਬਿਲਾਈ ਭਾਗੀ॥ ਨਾਨਕੁ ਕਹੈ ਸੋਈ ਬੈਰਾਗੀ॥ ਸੋ ਬੈਰਾਗੀ ਜੋ ਸੰਤੋਖ ਮਹਿ ਆਵੈ॥ ਉਲਟੈ ਪਉਣੁ ਸਹਿਜਿ ਸਮਾਵੈ॥ ਪੰਚਿ ਚੋਰ ਕਉ ਵਸਗਤਿ ਕਰੈ॥ ਸੋ ਬੈਰਾਗੀ ਸਿਉ ਊਪਰਿ ਚੜੈ॥ ਅਵਗਤਿ ਤਿਆਗਿ ਏਕ ਲਿਵਲਾਗੀ॥ ਨਾਨਕੁ ਕਹੈ ਸੋਈ ਬੈਰਾਗੀ॥੨੫॥ ਸੋ ਬੈਰਾਗੀ ਜੋ ਬੈਰਾਗ ਮਹਿ ਆਵੈ॥ ਸਾਸਿ ਸਾਸਿ ਹਰਿਨਾਮੁ ਧਿਆਵੈ॥ਸਹਜੋ ਆਸਣਿ ਕਰੈ ਚੇਤਾ॥ ਸੋ ਬੈਰਾਗੀ ਤਤ ਕਾ ਬੇਤਾ॥ ਨੀਦਿ ਨਿਵਾਰੀ ਸੁੰਨ ਮਹਿ ਜਾਗੀ॥ ਨਾਨਕੁ ਕਹੈ ਸੋਈ ਬੈਰਾਗੀ॥


ਹਾ: ਵਾ: ਨ: ਵਿਚ ਪਾਠ ਨਿੰਦਾ ਹੈ ਜੋ ਸੁਧ ਪ੍ਰਤੀਤ ਹੁੰਦਾ ਹੈ। ਹਾ: ਵਾ: ਨੁਸਖੇ ਵਿਚ ਪਾਠ ‘ਜਾਰੈ ਹੈ ਜੋ ਸੁਧ ਪ੍ਰਤੀਤ ਹੁੰਦਾ ਹੈ।