ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

,

( ੩੫) ਤਬਿ ਬਾਬਾ ਤੇ ਮਰਦਾਨਾ ਓਥਹੁ ਚਲੇ। ੨੦, ਪਾਲੀ ਨੂੰ ਪਾਤਸ਼ਾਹੀ, ਤਬਿ ਰਾਹ ਵਿਚ ਇਕ ਚੰਣਿਆਂ ਦੀ ਵਾੜੀ ਆਈਓਸੁ । ਤਬਿ ਪਾਲੀ ਉਸ ਕਾ ਲਗਾ ਹੋਲਾਂ ਕਰਣਿ । ਤਬਿ ਮਰਦਾਨੇ ਕੇ ਜੀਅ ਆਈ 'ਜੋ ਬਾਬਾ ਚਲੇ ਤਾਂ ਦੁਇਕ ਬੂਟੇ ਲੈਹਿ । ਤਬਿ ਬਾਬਾ ਮੁਸਕਾਇਆ, ਜਾਇ ਬੈਠੇ। ਤਬ ਉਸ ਪਾਲੀ ਹੋਲੋਂ ਅਗੇ ਆਣਿ ਰਖੈ । ਤਬ ਬਾਬੇ ਮਰਦਾਨੇ ਨੁ ਦੇਤੋ । ਤਾਂ ਉਸ ਲੜਕੇ ਦੇ ਜੀਅ ਆਈ,-ਜੁ ਕਿਛੁ ਘਰਿ ਤੇ ਲੈ ਆਵਾਂ, ਫ਼ਕੀਰਾਂ ਦੇ ਮੁਹਿ ਪਾਵਣ ਤਾਂਈਤਬਿ ਓਹੁ ਉਠਿ ਚਲਿਆ ਤਾਂ ਬਾਬੇ ਪੁਛਿਆ | ਤਾਂ ਆਖਿਓਸੁ, ਜੀ ਕੁਛੁ ਘਰੋਂ ਲੇ ਆਵਾਂ, ਤੇਰੇ ਮੁਹ ਪਾਵਣ ਤਾਈਂ । ਤਾਂ ਗੁਰੂ ਨਾਨਕ ਸਲੋਕ ਦਿਤਾ:ਸਲੋਕ ॥ ਸਥਰੁ ਤੇਰਾ ਲੇਫੁ ਨਿਹਾਲੀ ਭਾਉ ਤਰਾਂ ਪਕਵਾਨੁ ॥ ਨਾਨਕ ਸਿਫਤੀ ਤ੍ਰਿਪਤਿਆ ਬਹੁ ਰੇ ਸੁਲਤਾਨ ॥੧॥ ਤਬਿ ਪਾਤਸਾਹੀ ਮਿਲੀ ਚਣਿਆਂ ਦੀ ਮੁਠ ਦਾ ਸਦਕਾ । ਤਬਿ ਬਾਬਾ ਉਥਹੁ ਰਵਦਾ ਰਹਿਆ ੨੧. ਮੁਹਰਾਂ ਦੇ ਕੋਲੇ ਤੇ ਸੁਲੀ ਦੀ ਸਲ. ਤਾਂ ਮਰਦਾਨੇ ਆਖਿਆ, “ਜੀ, ਕਿਥਾਉ ਬੈਠੀਐ ਚਉਮਾਸਾ ? ਤਬਿ ਬਾਬੇ ਆਖਿਆ, “ਭਲਾ ਹੋਵੇਗਾ, ਜੇ ਕੋਈ ਗਾਉਂ ਆਵੈ ਤਹਾਂ ਬੈਠਣ । ਤਬਿ ਸਹਰ ਤੇ ਕੋਸ ਏਕੁ ਉਪਰਿ ਆਇ ਬੈਠੇ ਗਾਉ ਵਿਚਿ । ਤਬਿ ਉਸ ਗਾਉ ਵਿਚਿ ਏਕਸ ਖਤੀ ਦੀ ਲਗ: ਆਹੀ । ਉਹ ਇਕ ਦਿਨ ਆਇ ਦਰਸਨਿ ਦੇਖਣੇ ਆਇਆ। ਦਰਸਨ ਦੇਖਣੇ ਨਾਲ ਨਿਤਾਪ੍ਰਤਿ ਆਵੈ ਸੇਵਾ ਕਰਨਿ । ਤਬਿ ਇਕ ਦਿਨੇ ਨੇਮੁ ਕੀਤੋਸ, ਜੋ ਦਰਸਨ ਬਿਨਾ ਲੇਨਾ ਕਿਛੁ ਨਾਹੀ ਜਲੁ ਪਾਨੁ । ਤਬਿ ਏਕਨਿ ਪਾਸਲੇ ਹਟਵਾਣੀਏ ਪੁਛਿਆ, “ਜੋ ਭਾਈ ਜੀ, ਤੂੰ ਨਿਤਾਪ੍ਰਤਿ ਕਿਉਂ ਜਾਂਦਾ ਹੈਂ ਗਾਉਂ ? ਆਗੈ ਕਿਤੈ ਸੰਜੋਗ ਪਾਇ ਜਾਂਦਾ ਸਹਿB। ਤਾਂ ਉਨਿ ਸਿਖ ਆਖਿਆ, "ਭਾਈ ਜੀ ! ਇਕ ਸਾਧੂ ਆਇ ਰਹਿਆ ਹੈ, ਉਸਕੇ ਦਰਸਨਿ ਜਾਂਦਾ ਹਾਂ । ਤਬਿ ਉਸ ਕਹਿਆ, ਉਸਕਾ ਦਰਸਨੁ ਮੈਨੂੰ ਭੀ ਕਰਾਇਬਿ ਉਸ ਸਿਖ ਕਿਹਾ, “ਜੀ ਤੁਸੀ ਬੀ ਕਰਹੁC । ਤਬਿ ਇਕ ਦਿਨ ਉਹ ਭੀ ਨਾ *ਉਸ ਪਦ ਹਾ:ਬਾ ਵਾਲੀ ਸਾਖੀ ਦਾ ਹੈ। ਹਾ:ਬਾਵਾਲੇ ਨੁਸਖੇ ਵਿਚ ਲਿਖਿਆ ਹੈ ਕਿ ਤਬ ਬਾਬਾ ਤੇ ਮਰਦਾਨਾ ਦੋਵੇਂ ਉਥੇ ਬੈਠ ਗਏ। ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ । ਨੇਹਾਬਾ:ਨੁਸਖੇ ਵਿਚ ਪਾਠ ਹੈ ਲਾਗ ਪੱਥਰ ਦੇ ਛਾਪੇ ਵਿਚ ਹੈ ਲਗਨ । Bਸਹਿਪਾਠ ਹਾ:ਬਾਨ ਦਾ ਹੈ। Cਤਬ...ਕਹੁਤਕ ਹਾਬਾ:ਨ:ਪਾਠਹੈ। Digitized by Panjab Digital Library / www.panjabdigilib.org