ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੫)

“ਮਰਦਾਨਿਆਂ! ਚਲੁ ਪਿਛੇ ਕਿਸੇ ਵਸਦੀ ਜਾਹਾਂ।

ਅਜੀ ਮੈਂ ਵਸਦੀ ਭੀ ਨਾਹੀ ਜਾਇ ਸਕਦਾ,ਮੇਰਾ ਭੁਖ ਨਾਲਿ ਘਟੁ ਮਿਲਿ ਗਇਆ ਹੈ, ਹਉਂ ਮਰਦਾ ਹਾਂ।

ਤਬਿ ਬਾਬੇ ਆਖਿਆ “ਮਰਦਾਨਿਆਂ! ਹਉਂ ਤੈਨੂੰ ਆਈ ਬਿਨਾ।* ਮਰਣਿ ਨਾਹੀ ਦੇਦਾ, ਉਸੀਆਰੁਹੋਹੁ। ਤਬ ਮਰਦਾਨੇ ਆਖਿਉਸਜੀ ਹਉ ਕਿਉਂ ਕਰਿ ਉਸੀਆਰੁ ਹੋਵਾਂ? ਹਉ ਮਰਦਾ ਹਾਂ, ਜੀਵਣੈ ਦੀ ਗਲਿ ਰਹੀਂ। ਤਬ ਮਰਦਾਨੇ ਆਖਿਆ, "ਜੀ ਮੈਨੂੰ ਦੁਖ ਨਾ ਦੇਇ। ਤਾਂ ਬਾਬੇ ਆਖਿਆ, “ਮਰਦਾਨਿਆਂ! ਇਸ ਰੁਖੁ ਦੇ ਫਲ ਖਾਹਿ, ਪਰੁ ਰਜਿ ਕੇ ਖਾਓ, ਜਿਤਨੇ ਖਾਇ ਸਕਦਾ ਹੈ, ਪਰੁ ਹੋਰ ਪਲੈ ਬਨਿ ਨਾਹੀਂ। ਤਬਿ ਮਰਦਾਨੇ ਆਖਿਆ, “ਜੀ ਭਲਾ ਹੋਵੇ। ਤਾਂ ਮਰਦਾਨਾ ਲਗ ਖਾਣਿ, ਫਲਾਂ ਕਾ ਸੁਆਦੁ ਆਇਓਸੁ ਆਖੈਨ ਹੋਵੇ ਤਾਂ ਸਭੈ ਖਾਇ ਲਈ, ਫਿਰਿ ਹਥਿ ਆਵਨਿ ਕਿ ਨਾ ਆਵਨਿ, ਕੁਛੁ ਪਲੈ ਭੀ ਬੰਨਿ ਲੇਈ, ਮਤੁ ਹਥਿ ਆਵਨਿ ਕਿ ਨਾ ਆਵਨਿ। ਤਬਿ ਮਰਦਾਨੇ ਆਖਿਆ, 'ਭੁਖ ਲਗੇਗੀ ਤਾਂ ਖਾਵਾਂਗਾ | ਮਰਦਾਨੇ ਪਲੈ ਭੀ ਬਨਿ ਲਏ ਜਾਂਦੇ ਜਾਂਦੇ ਮਰਦਾਨੇ ਨੂੰ ਫਿਰ ਭੁਖ ਲਾਗੀ ਤਾਂ ਆਖਿਓਸੁ ਕਛੁ ਖਾਵਾਂ। ਜਾਂ ਮੁਹਿ ਪਾਏ ਤਾਂ ਉਤੇ ਵਲੇ ਢਹਿ ਪਇਆ ਤਦ ਬਾਬੇ ਆਖਿਆ ਕਿਆ ਹੋਆ ਵੇ ਮਰਦਾਨਿਆ? ਜੀਉ ਪਾਤਿਸ਼ਾਹ! ਤੁਧ ਆਖਿਆ ਸੀ ਜੋ ਖਾਹਿ ਸੋ ਖਾਹਿ ਵਧਦੇ ਪਲੈ ਬੰਨਿ ਨਾਹੀ, ਮੈਂ ਆਖਿਆ ਕਛੁ ਪਲੇ ਭੀ ਬੰਨਿ ਲਈ, ਮਤ ਹਥਿ ਆਵਨਿ ਕਿ ਨਾ ਆਵਨਿ, ਸੋ ਮੈਂ ਮਹਿ ਪਾਏ ਸਿਨਿ, ਮੇਰਾ ਏਹੁ ਹਵਾਲੁ ਹੋਇ ਗਇਆ। ਤਬਿ ਬਾਬੇ ਆਖਿਆ 'ਮਰਦਾਨਿਆ! ਤੁਧੁ ਬੁਰਾ ਕੀਤਾ ਸੀ ਜੋ ਮੁਹਿ ਪਾਏ ਸਨਿ, ਏਹੁ ਬਿਖੁ ਫਲ ਸਨ, ਪਰ ਬਚਨ ਰਿਕੈ ਅੰਮ੍ਰਿਤ ਫਲ ਹੋਇ ਸਨ। ਤਬ ਬਾਬੇ ਮਥੇ ਉਪਰਿ ਪੈਰੁ ਰਖਿਆ, ਤਬ ਚੰਗਾ ਭਲਾ ਹੋ, ਉਠਿ ਬੈਠਾ। ਤਬਿ ਮਰਦਾਨੇ ਆਖਿਆ 'ਸੁਹਾਣੁ ਤੇਰੀ ਭਗਤਿ ਨੂੰ, ਅਤੇ ਤੇਰੀ ਕਮਾਈ ਨੂੰ, ਅਸੀ ਤਾਂ ਡੂਮਿ ਮੰਗਿ ਪਿਨਿ ਖਾਧਾ। ਲੋੜ ਹਾਂ। ਤੂੰ ਅਤੀਤੁ ਮਹਾਪੁਰਖੁ ਖਾਹਿ ਪੀਵਹਿ ਕਿਛੁ ਨਾਹੀ; ਅਤੇ ਵਸਦੀ ਵੜੇ ਨਾਹੀ, ਹਉਂ ਕਿਉਂ ਕਰਿ ਤੁਧੁ ਨਾਲਿ ਰਹਾਂ? ਅਸਾਂ ਨੂੰ ਵਿਦਾ ਕਰਿ। ਤਬਿ ਬਾਬੇ ਆਖਿਆ, ਮਰਦਾਨਿਆ! ਮੇਰੀ ਬਹੁਤ ਖੁਸ਼ੀ ਹੈ ਤੁਧੁ ਉਪਰਿ ਤੂੰ ਕਿਉਂ ਵਿਦਾ ਮੰਗਦਾ ਹੈ ਮੈਥਾਵਹੁ। ਤਬ ਮਰਦਾਨੇ ਆਖਿਆ, “ਸੁਹਾਣੁ ਤੇਰੀ ਖੁਸ਼ੀ ਨੂੰ ਪਉ ਮੇਰੀ ਵਿਦਾ


*: ਬਾ: ਨ: ਵਿਚ ਆਈ ਬਿਨਾਂ ਦੀ ਥਾਂ ਪਾਠ ਹੈ-ਇਉ।

ਹਾ: ਵਾ: ਨ: ਵਿਚ ਪਾਠਾਂ ਹੁਸਿਆਰ ਹੈ। ਤਬ ਮਰਦਾਨੇ ਆਖਿਆ ਜੀ ਮੈਨੂੰ ਦੇਖ ਨ ਦੇਇ ਹਾਵਾ: ਨੁ: ਦਾ ਪਾਠ ਹੈ। Aਆਖੇ ਦੀ ਥਾਂ ਹੈ: ਨ: ਵਿਚ 'ਜਾਣੇ ਪਾਠ ਹੈ। Bਜਾਂਦੇ ਜਾਂਦੇ ਪਾਠ ਹਾ: ਵਾ: ਨ: ਦਾ ਹੈ। ਹਾਂ ਬਾ: ਨ: ਦਾ ਫਿਰ’ ਪਾਠ ਹੈ।