ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੫੯ ) ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਤਬ ਫਿਰ ਕਾਲੂ ਕਹਿਆ, “ਬਚਾ ! ਤੂ ਇਕ ਵਾਰੀ ਘਰਿ ਚਾਲੁ, ਨਵੇਂ ਘਰਿ ਉਸਰੇ ਹੈਨਿ, ਤੂੰ ਵੇਖੁ ਚਿਰ ਪਿਛੋਂ ਆਇਆ ਹੈ, ਤੇਰਾ ਪਰਵਾਰ ਹੈ, ਤੁ ਮਿਲੁ ਬਹੁ, ਅਤੇ ਜੋ ਤੁਧੁ ਭਾਵਸੀ ਤਾ ਫੇਰਿ ਜਾਵੇ । ਤਬ ਫਿਰਿ ਬਾਬੇ ਚਉਥੀ ਪਉੜੀ ਅਖੀ : ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰਾ ਪਰਵਾਰੁ ॥ ਹੁਕਮੁ ਸੋਈ ਤੁਧੁ | ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥ ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥ ਤਬਿ ਫਿਰਿ ਕਾਲੁ ਆਖਿਆ 'ਬਚਾ ! ਤੇਰਾ ਜੀਉ ਕਿਤੁ ਗਲੈ ਖਟਾ ਹੋਆ ਹੈ, ਤੂੰ ਮੈਨੂੰ ਦਸਿ, ਜੋ ਆਖਹਿ ਤਾਂ ਹੋਰ ਵੀਵਾਹੁ ਕਰੀ, ਭਲੀ ਜੰਵਿ ਚਾੜੀ,ਅਡੰਬਰ ਨਾਲਿ ਵੀਵਾਹੁ ਕਰਾਈ* । ਤਬ ਬਾਬਾ ਬੋਲਿਆ ਸਬਦੁ ਰਾਗੁ ਸੂਹੀ ਵਿਚਿ ਛੰਤੁ ਮਃ ੧l : ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ !! ਦਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿਕੇ ਦੁਖੁ ਅੰਧੇਰਾ ਉਠਿ ਗਇਆ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦਿਤਾ | ਲੀਆ ਤ ਦੀਆ ਮਾਨੁ ਜਿਨ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ || ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ { ੨ ॥ ਗੁਣਾ ਕਾ ਹੋਵੈ ਵਾਸੁਲਾ ਭਲੀ ਜਇ ਚਾੜੀ, ਅਡੰਬਰ ਨਾਲ ਵੀਵਾਹੁ ਕਰਾਈ ਏਹ ਪਾਠ ਹੈ:ਬਾ: ਨੁਸਖੇ ਵਿਚ ਨਹੀਂ ਹੈ। ਵਲੈਤ ਵਾਲੇ ਨੁਸਖੇ ਵਿਚ ਏਥੇ ਇਕ ਹੋਰ ਸਲੋਕ ਹੈ ਜੋ ਸੂਹੀ ਦੀ ਵਾਰ ਵਿਚ ਮ: ੩ ਦਾ ਹੈ।ਜਿਸ ਦਾ ਸੁਧ ਪਾਠ ਇਹ ਹੈ:-“ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾਲਿ ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥ ਪਰ ਹਾ: ਬਾ: ਵਾਲੇ ਨੁਸਖੇ ਵਿਚ ਇਹ ਸਲੋਕ ਏਥੇ ਨਹੀਂ ਦਿਤਾ, ਇਸ ਕਰਕੇ ਅਸਾਂ ਬੀ ਨਹੀਂ ਦਿਤਾ, ਕਿਉਂਕਿ ਇਹ ਵਲੈਤ ਵਾਲੇ ਨੁਸਖੇ ਦੇ ਲਿਖਾਰੀ ਦੀ ਇਕ ਸਪਸ਼ਟ ਭੁੱਲ ਹੈ ! Digitized by Panjab Digital Library / www.panjabdigilib.org