ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੦)

ਕਰਉ ਤੇਰੀ ਰਾਇਆ॥੨॥ ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ॥ ਪਖਾ ਫੇਰੀ ਪੈਰ ਮਲੋਵਾ ਜਪਤ ਰਹਾਂ ਤੇਰਾ ਨਾਉ॥੩॥ ਲੂਣ ਹਰਾਮੀ ਨਾਨਕੁ ਲਾਲਾ ਬਖਸਹਿ ਤੁਧੁ ਵਡਿਆਈ॥ ਆਦਿ ਜੁਗਾਦਿ ਦਇਆ ਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ॥੪॥੬॥

ਤਾਂ ਮਰਦਾਨੈ ਅਰਜੁ ਕੀਤਾ, ਆਖਿਓਸੁ “ਜੀ ਇਨਾਂ ਦੇ ਬਾਬਿ ਕਿਆ ਵਰਤੀ? ਜੋ ਪੈਰਾਂ ਤੈ ਉਬਾਹਣੀਆ ਹੈਨਿ, ਅਤੇ ਰੋਂਦੀਆਂ ਜਾਂਦੀਆਂ ਹੈਨਿ। ਤਬਿ ਬਾਬੇ ਆਖਿਆ 'ਮਰਦਿਨਿਆਂ*! ਰਬਾਬ ਵਜਾਇ।ਤਾਂ ਮਰਦਾਨੈਂ ਆਖਿਆ, “ਜੀ ਮੇਰੇ ਹਥਿ ਘੋੜਾ ਹੈ। ਤਾਂ ਬਾਬੇ ਆਖਿਆ, “ਵਾਹਿਗੁਰੂ ਕਰਿਕੈ ਘੋੜਾ ਹਥਹੁ ਛੋਡਿ ਦਿਹਿ'। ਤਾਂ ਮਰਦਾਨਿ ਘੋੜਾ ਛੋਡਿ ਦਿਤਾ। ਰਬਾਬ ਵਜਾਇਆ, ਰਾਗ ਤਿਲੰਗ ਕੀਤਾ, ਬਾਬਾ ਬੋਲਿਆ ਸਬਦੁ ਮਃ ੧॥:

ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ॥ ਬਲਿਹਾਰੀ ਗੁਰ ਆਪਣੇ ਗੁਰਕਉ ਬਲਿਜਾਈਆ॥੧॥ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ॥ ਰਹਾਉ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ॥੨॥ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉਵਾਰੀ॥ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ॥੩॥ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣ- ਹਾਰਾ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ॥੪॥ ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ॥ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ


ਹਾ: ਵਾ; ਨ: ਵਿਚ ਪਾਠ “ਮਰਦਾਨਿਆਂ ਹੈ। ਵਲੈਤ ਵਾਲੇ ਲਿਖਾਰੀ ਦੀ ਭੁਲ ਹੈ 'ਮਰਦਿਨਿਆ? ਲਿਖਣਾ।

ਗੁਰੂ ਆਸਾ ਮਹਲਾ ੧॥ ਇਹ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਹੈ,ਇਹ ਇਥੇ ਕਰਤਾ ਜੀ ਦੀ ਆਪਣੀ ਯਾ ਕਿਸੇ ਉਤਾਰੇ ਵਾਲੇ ਲਿਖਾਰੀ ਦੀ ਭੁਲ ਨਾਲ ਆਯਾ ਹੈ, ਇਸ ਮੌਕੇ ਜੋ ਸ਼ਬਦ ਜੀ ਨੇ ਉਚਾਰਿਆ ਸੀ ਸੋ ਇਹ ਹੈ:- ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥ ਆਪੈ ਦੋਸੁ ਨ ਦੇਈ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਕਰਤਾ ਜਮੁ ਕਰਿ ਮੁਗਲੁ ਦਰਦੁ ਨ ਆਇਆ॥੧॥ ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁੰਤੀ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥੨॥ ਜੇ ਕੋ ਨਾਉ ਧਰਾਏ ਵਡਾ ਸਾਦੁ ਕਰੇ ਮਨਿ ਭਾਣੇ॥ਖ ਮੈ ਨਦਰੀ ਕੀੜਾ ਆਵੈ ਜੇਤੇ ਚੁਗੈਦਾਣੇ॥ਮਰਿਮਰਿ ਜੀਵੈ ਤਾ ਕਿਛੁ ਪਾਏਨਾਨਕਨਾਮੁਵਖਾਣੇ॥੩॥੫॥੩੯॥