ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੨)

ਪੰਡ ਜਾਂਦੀ ਹੈ। ਅਤੇ ਉਸਦੇ ਇਕ ਮ ਹੈ ਤਿਸਦੇ ਪਿਛੇ ਘੋੜਾ ਜਾਂਦਾ ਹੈ। ਅਰ ਰਬਾਬ ਵਜਾਇਦਾ ਜਾਂਦਾ ਹੈ, ਖੁਦਾਇ ਦੀ ਬੰਦਗੀ ਕਰਦਾ ਹੈ। ਤਾਂ ਪਾਤਿਸਾਹ, ਆਖਿਆ, ਜੋ ਐਸਿਆਂ ਫਕੀਰਾਂ ਹੋਦਿਆ ਸਹਰੁ ਮਾਰਣਾ ਨਾਹ ਥਾ। ਤਾਂ ਮੀਰ ਆਖਿਆ, ਜੀ ਕਰਮੁ ਕਰਿਕੇ ਦੇਖਹੁ।

ਤਬ ਡਰੇ ਜਾਇ ਪਾਏ ਕੋਹਾਂ ਦੁਹੁ ਉਪਰਿ ਤਬ ਚਕੀਆਂ ਆਗੇ ਮਿਲੀਆਂ। ਆਖਿਓਨੇ ਜੋ “ਦਾਣਾ ਦਲਹੁ ਸਰਕਾਰ ਕਾ ਪਾਣੀ ਅਤੇ ਖਤਰਾਣੀਆਂ ਅਤੇ ਬਾਮਣੀਆਂ ਸਭੇ ਇਕਠੀਆਂ ਬਹਾਲੀਆਂ ਅਤੇ ਚਕੀਆਂ ਅਗੈ ਮਿਲੀਆਂ। ਤਬ ਬਾਬੇ ਨੂੰ ਭੀ ਇਕਚਕੀ ਮਿਲੀ, ਤਾਂ ਬਾਬੇ ਕੀ ਚਕੀ ਆਪੇ ਫਿਰੇ। ਬਾਬਾ ਬੈਠਾ ਗਾਲਾ ਹੀ ਪਾਵੈ। ਤਦ ਪਾਤਿਸਾਹੁ ਆਇ ਗਇਆ। ਤਬ ਬਾਬਾ ਬੋਲਿਆ ਸਬਦੁ ਸੀ ਸਤਿਗੁਰੁ ਪ੍ਰਸਾਦਿ: - ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩॥

ਜਿਨ ਸਿਰਿ ਸੋਹਨਿ ਪਟੀਆ ਮਾਂਗੀਪਾਇ ਸੰਧੂਰੁ॥ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ॥ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ॥੧॥ ਆਦੇਸੁ ਬਾਬਾ ਆਦੇਸੁ॥ਆਦਿ ਪੁਰਖ ਤੇਰਾ ਅਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥੧॥ ਰਹਾਉ॥ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ॥੨॥ ਇਕ ਲਖੁ ਲਹਨਿ ਬਹਿਠੀਆ ਲਖੁ ਲਹਨਿ ਖੜੀਆilਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ॥ਤਿਨਿ ਗਲਿ ਸਿਲਕਾ ਪਾਈਆ ਤੁਟ► ਮੋਤਸਰੀਆ॥ ੩॥ ਧਨੁ ਜੋਬਨੁ ਦੁਇ ਵੇਰੀ ਹੋਏ ਜਿਨੀ ਰਖੇ ਰੰਗੁ ਲਾਇ॥ ਦੁਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥੪॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫॥ ਇਕਨਾ ਵਖਤ ਖੁਆਈਅਹਿ ਇਕ ਪੂਜਾ ਜਾਇ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥ ਰਾਮੁ ਨ ਕਬਹੁ ਚੇਤਿਓ ਹੁਣ ਕਹਣਿ ਨ ਮਿਲੈ ਖੁਦਾਇ॥੬॥ ਇਕਿ ਘਰਿ ਆਵਹਿ ਆਪਣੇ ਇਕ ਮਿਲਿ ਮਿਲਿ ਪੁਛਹਿ ਸੁਖ॥ ਇਕਨਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥੭॥੧੧॥

ਤਦਹੁ ਪਾਤਿਸਾਹਿ ਪੁਛਿਆ, ਬਾਬਰੁ। ਤਦੋਂ ਬਾਬਾ ਬਿਸਮਾਦ ਕੇ ਘਰਿ ਆਇਆ। ਤਦਹੁ ਕਰਾਮਾਤ ਲਗਾ ਮੰਗਣਿ॥ ਉਤ ਮਹਿਲਿ ਸਬਦੁ ਹੋਆ ਰਾਗ '


* ਇਕ ਪਾਠ ਹਾਂ:ਬਾਨੁ:ਦਾ ਹੈ। ਹਾਬਾ: ਨੁਸਖੇ ਵਿਚ ਪਦ ਬਾਬਰ ਇਥੇ ਹੈ ਨਹੀਂ ਅਤੇ ਇਥੇ ਭੀ ਬੇਲੋੜਾ ਭਾਸਦਾ ਹੈ।