ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਤੁ ਬਾਣੀ ਹਸੂ ਲੁਹਾਰ ਅਤੈ ਸੀਹੈ ਛੀਂਬੇ ਲਿਖੀ। ਤਬ ਬਾਬੇ ਸਲੋਕ ਆਖਿਆ: ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ॥ ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੋਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥ ੧ ॥ ਤਬ ਬਾਬੇ ਦੀ ਖੁਸ਼ੀ ਹੋਈ। ਓਥਹੁੰ ਰਵਦੇ ਰਹੇ। (ਪੰਨਾ ੯੫੩-੫੪) 50. ਸੁਮੇਰ ਤੇ ਅਚਲ ਪਰ ਸਿੱਧਾਂ ਨਾਲ ਗੋਸ਼ਟ ਸਵਾਲਾਖੁ ਪਰਬਤੁ ਲੰਘਿ ਅਗੈ ਸੁਮੇਰ ਜਾਇ ਚੜਿਆ, ਜਹਾਂ ਮਹਾਂਦੇਵ ਕਾ ਅਸਥਾਨੁ ਥਾ। ਤਬ ਆਗੈ ਮਹਾਦੇਓ, ਅਤੇ ਗੋਰਖ ਨਾਥ, ਅਤੇ ਭਰਥਰੀ, ਅਤੈ ਗੋਪੀ ਚੰਦ ਅਤੈ ਚਰਪਟੁ ਬੈਠੇ ਥੇ। ਤਬ ਬਾਬੈ ਜਾਇ ‘ਆਦੇਸੁ ! ਆਦੇਸੁ !” ਕੀਤਾ। ਬਾਬਾ ਬੈਠਿ ਗਇਆ। ਤਦਹੁੰ ਸਿਧਾਂ ਡਿਬੀ ਦਿਤੀ, ਤਾਂ ਆਖਿਓਨੈ : 'ਜਾਹਿ ਜੀ ਭਰ ਲੇਆਉ ਕਲਜੁਗੁ ਕੈ ਬਾਲਕੇ !' ਤਦਹੁੰ ਬਾਬਾ ਡਿਬੀ ਭਰਣਿ ਗਇਆ। ਜਾ ਪਾਣੀ ਵਿਚਿ ਪਾਏ, ਤਾਂ ਹੀਰੇ ਮੋਤੀ ਵਿਚਿ ਲਗੈ ਪਵਣਿ। ਤਬ ਗੁਰੂ ਬਾਬੈ ਡਿਬੀ 1. ਮਾਰਤੰਡ ਤੋਂ ਅਗੇ ਸ਼ਿਵ ਜੀ ਦਾ ਮੰਦਰ ‘ਅਮਰਨਾਥ ਹੈ, ਪਰੰਤੂ ਇਹ ਬਹੁਤ ਦੂਰ ਨਹੀਂ ਹੈ। ਸਵਾਲਾਖ ਪਰਬਤ ਤੋਂ ਜਾਪਦਾ ਹੈ ਕਿ ਇਹ ਇਸ਼ਾਰਾ ਕੈਲਾਸ਼ ਵੱਲ ਹੈ, ਕਿਉਂਕਿ ਇਸਦੇ ਨੇੜੇ ਹੀ ਪਰਬਤ ਜਿਨ੍ਹਾਂ ਤੋਂ ਸੋਨਾ ਲੱਭਦਾ ਹੈ, ਸੁਮੇਰ ਦਾ ਇਸ਼ਾਰਾ ਉਨ੍ਹਾਂ ਪਹਾੜਾਂ ਵੱਲ ਜਾਪਦਾ ਹੈ। ਮਾਨ ਸਰੋਵਰ ਬੀ ਕੈਲਾਸ਼ ਪਾਸ ਹੈ, ਇਹ ਬੋਧੀਆਂ ਤੇ ਹਿੰਦੂਆਂ ਦਾ ਬੜਾ ਭਾਰੀ ਤੀਰਥ ਹੈ, ਜੋਗੀ ਯਾ ਸਿੱਧ ਏਥੇ ਯਾਤਰਾ ਕਰਨ ਆਏ ਕਿਸੇ ਪੁਰਬ ਪਰ ਸਤਿਗੁਰੂ ਜੀ ਨੂੰ ਮਿਲੇ ਜਾਪਦੇ ਹਨ। ਕੈਲਾਸ਼ ਸ਼ਿਵਾਂ ਦਾ ਅਸਥਾਨ ਕਹਿਲਾਉਂਦਾ ਹੈ। 2. ਮਹਾਂ ਦੇਉ ਕਿਸੇ ਜੋਗੀ ਦਾ ਨਾਮ ਹੈ, ਸ਼ਿਵ ਤੋਂ ਮੁਰਾਦ ਨਹੀਂ। ਅੱਗੇ ਚੱਲ ਕੇ ਮਹਾਂ ਦੇਉ ਬੋਲਦਾ ਹੈ ਤਾਂ ਆਪਣਾ ਨਾਮ ‘ਈਸ਼ਰ' ਬੋਲਦਾ ਹੈ ਈਸ਼ਰ ਪਦ ਮਹਾਂ ਦੇਉ' ਵਾਸਤੇ ਭੀ ਵਰਤਦੇ ਹਨ। ਗਾਲਬਨ ਮੁਰਾਦ ਮਾਨ ਸਰੋਵਰ ਤੋਂ ਭਰ ਕੇ ਲੈ ਆਉਣ ਦੀ ਹੈ। - ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (139)