ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਰਤੀ ਨਾਲਿ ਮਾਰੀ, ਤਬ ਠੀਕਰੀਆਂ ਜੋੜੀਆਂ, ਜੋੜ ਕੇ ਸਲੋਕ ਦਿਤਾ। ਸਲੋਕ ॥ ਭੰਨੇ ਘੜੇ ਸਵਾਰੇ ਸੋਇ॥ ਨਾਨਕ ਸਚਿ ਬਿਨੁ ਅਵਰੁ ਨ ਕੋਇ ॥੧॥ ਤਬ ਮੰਤਰਾਂ ਕੀ ਕਲਾ ਦੂਰਿ ਹੋਈ॥ ਤਬ ਡਿਬੀ ਵਿਚਿ ਪਾਣੀ ਪਾਇਆ। ਤਬ ਪਾਣੀ ਪਾਇਆ, ਤਬ ਸਿੱਧਾਂ ਪਾਸਿ ਭਰਿ ਲੈ ਆਇਆ। ਤਬ ਸਭਨਾ ਸਿੱਧਾਂ ਪਾਣੀ ਪੀਤਾ, ਪਰ ਪਾਣੀ ਨਿਖੁਟੇ ਨਾਹੀ। ਤਬ ਮਹਾਂਦੇਉ ਪੁਛਿਆ : ‘ਤੂੰ ਗਿਰਹੀ ਹੈਂ ਕਿ ਉਦਾਸੀ ਹੈਂ ?' ਤਦਹੂੰ ਬਾਬੈ ਆਖਿਆ : 'ਜੋ ਉਦਾਸੀ ਕੇ ਲਛਣ ਕਉਣੁ ਹੈਨਿ ਅਰੁ ਗਿਰਹੀ ਕੇ ਲਛਣ ਕਉਣ ਹੈਨਿ ?' ਤਬ ਮਹਾਦੇਉ ਬੋਲਿਆ : ਸਲੋਕੁ ॥ ਸੋ ਗਿਰਹੀ ਜੋ ਨਿਗ੍ਰਹੁ ਕਰੈ॥ਜਪੁ ਤਪੁ ਸੰਜਮੁ ਭੀਖਿਆ ਕਰੈ॥ ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥ ਬੋਲੈ ਈਸਰੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥ ਤਬ ਗੁਰੂ ਜਬਾਬੁ ਦਿਤਾ :- (ਪੰਨਾ ੯੫੨) ਮਃ ੧ ॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ ਕੰਨ ਪੜਾਇ ਕਿਆ ਖਾਜੈ ਭੁਗਤਿ ॥ ਆਸਤਿ ਨਾਸਤਿ ਏਕੋ ਨਾਉ ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ ਧੂਪ ਛਾਵ ਜੇ ਸਮ ਕਰਿ ਸਹੈ ॥ ਤਾ ਨਾਨਕੁ ਆਖੈ ਗੁਰੂ ਕੋ ਕਹੈ ॥ ਛਿਅ ਵਰਤਾਰੇ ਵਰਤਹਿ ਪੂਤ ॥ ਨਾ ਸੰਸਾਰੀ ਨਾ ਅਉਧੂਤ ॥ ਨਿਰੰਕਾਰਿ ਜੋ ਰਹੈ ਸਮਾਇ ॥ ਕਾਹੇ ਭੀਖਿਆ ਮੰਗਣਿ ਜਾਇ ॥ ੭ ॥ (ਪੰਨਾ ੯੫੩) ਤਬ ਫਿਰਿ ਗੋਪੀ ਚੰਦੁ ਬੋਲਿਆ, ਗੋਪੀ ਚੰਦ ਉਦਾਸੀ ਥਾ, ਉਦਾਸ ਕਾ ਗੁਣ ਲੈ ਬੋਲਿਆ :- ਮ: ੧॥ ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੋ ਨਿਰੰਜਨ ਵਾਸੁ॥ ਚੰਦ ਸੂਰਜ ਕੀ ਪਾਏ ਗੰਢਿ॥ਤਿਸੁ ਉਦਾਸੀ ਕਾ ਪੜੈ ਨ ਕੰਧੁ॥ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੪॥ (ਪੰਨਾ ੯੫੨) 1. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਸੋ ਗੁਰਬਾਣੀ ਨਹੀਂ ਹੈ। 2. ਇਹ ਪਾਠ ਹਾ: ਬਾ: ਨੁ: ਵਿਚ ਦੁਬਾਰਾ ਨਹੀਂ ਹੈ।

ਇਨ੍ਹਾਂ ਸਲੋਕਾਂ ਦੇ ਉਤਰ ਪ੍ਰਸ਼ਨ ਵਿਚੇ ਹੀ ਹਨ, ਪਰ ਸਾਖੀ ਦੇ ਕਰਤਾ ਨੇ ਇਨ੍ਹਾਂ ਦੇ ਉਤਰ ਰਤਨਮਾਲ ਆਦਿ ਤੋਂ ਬੀ ਲਏ ਹਨ। ਦੇਖੋ ਅੰਤਕਾ 4 (140) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ