ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਬ ਪੈਦਾਇਸਿ ਖੁਦਾਇ ॥ ੧ ॥ ਬੰਦੇ ਚਸਮ ਦੀਦੰ ਫਨਾਇ ॥ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ॥ ੨ ॥ ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩ ॥ ਹਵਾਲ ਮਾਲੂਮੁ ਕਰਦੰ ਪਾਕ ਅਲਾਹ॥ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ॥੪॥੧॥ (ਪੰਨਾ ੭੨੩) ਤਬ ਓਥਹੁੰ ਚਲੇ। ਮੱਕੇ ਨੂੰ ਰਵਦੇ ਰਹੇ। ਰਾਹ ਵਿਚ ਆਏ, ਤਾ ਬਦਲੀ ਉਪਰਿ ਹੋਇ ਚਲੀ। ਤਬ ਹਾਜੀ ਡਿਠਾ, ਆਖਿਓਸੁ : ‘ਜੁ ਇਹਿ ਬਦਲੀ ਮੇਰੇ ਉਤੇ ਹੈ'। ਤਾਂ ਆਖਣਿ ਲਗਾ, ਜੋ 'ਹਿੰਦੂ ਤਾਂ ਮੱਕੇ ਨੂੰ ਕੋਈ ਨਾਹੀ ਗਇਆ, ਤੂ ਮੇਰੇ ਨਾਲਿ ਚਲੁ ਨਾਹੀ। ਅਗੈ ਹੋਹੁ, ਕਿ ਪਿਛੈ ਹੋਹੁ'। ਤਬ ਬਾਬੈ ਆਖਿਆ : ਭਲਾ ਹੋਵੈ ਜੀ, ਤੁਸੀਂ ਅਗੈ ਚਲਹੁ'। ਤਬ ਉਹੁ ਆਗੈ ਹੋਇਆ। ਜਾਂ ਇਹੁ ਫਿਰਿ ਦੇਖੈ, ਤਾਂ ਨਾ ਬਾਬਾ ਹੈ, ਅਤੇ ਨਾ ਉਹ ਬਦਲੀ ਹੈ। ਤਬ ਹਾਜੀ ਲਗਾ ਹਥ ਫਾਟਣਿ। ਤਾਂ ਆਖਿਓਸੁ ਜੋ “ਖ਼ੁਦਾਇ ਕਾ ਦੀਦਾਰੁ ਹੋਆ ਆਹਾ, ਪਰੁ ਝਲਿ ਨ ਸਕਿਓ, ਛਲਿ ਗਇਆ'। ਤਬ ਬਾਬਾ ਮੱਕੇ ਵਿਚਿ ਜਾਇ ਵੜਿਆ ਹੋਆ'। ਤਬ ਅਗੇ ਕਿਤਾਬਾਂ ਵਿਚਿ ਲਿਖਿਆ ਆਹਾ : ‘ਜੋ ਇਕਿ ਨਾਨਕ ਦਰਵੇਸੁ ਆਵੇਗਾ, ਤਾਂ ਮੱਕੇ ਦੇ ਖੂਹ ਵਿਚ ਪਾਣੀ ਪੈਦਾ ਹੋਵੇਗਾ।” ਤਬ ਬਾਬਾ ਮੱਕੇ ਵਿਚਿ ਜਾਇ ਵੜਿਆ, ਜਾਇ ਕਰਿ ਸੋਇ ਰਹਿਆ। 1. ਪਦ ‘ਹੋਇਆ' ਹਾਂ: ਬਾ: ਨੁਸਖ਼ੇ ਵਿਚ ਨਹੀਂ ਹੈ। 2. ਭਾਈ ਗੁਰਦਾਸ ਜੀ ਤੀਸਰੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਪ੍ਰਸਿੱਧ ਗੁਰਸਿੱਖ, ਲਿਖਾਰੀ, ਕਵੀ ਤੇ ਮਹਾਨ ਗੁਰਮੁਖ ਹੋਏ ਹਨ : ਇਸ ਵੇਲੇ ਦੇ ਮੁਤੱਅਲਕ ਜੋ ਕੁਛ ਉਹ ਲਿਖ ਗਏ ਹਨ, ਸੋ ਇਸ ਪੋਥੀ ਤੋਂ ਮੁਹਰਲੀ ਵਾਕਫੀ ਹੈ। ਇਸ ਲਈ ਉਹਨਾਂ ਦਾ ਲੇਖ ਏਥੇ ਦੇਣਾ ਪਾਠਕਾਂ ਨੂੰ ਉਸ ਵੇਲੇ ਦੇ ਹਾਲਾਤ ਵਧੀਕ ਪੁਰਾਣੇ ਤੇ ਸੱਚੇ ਮਾਲੂਮ ਕਰਨ ਵਿਚ ਸਹਾਈ ਹੋਊ। ਇਸ ਸਾਖੀ ਵਾਲਾ ਲਿਖਦਾ ਹੈ ਕਿ ਸੁਮੇਰ ਤੋਂ ਗੁਰੂ ਜੀ ਮਨਸਾ ਕੀ ਚਾਲ ਅਚਲ ਵਟਾਲੇ ਆਏ ਪਰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸ਼ਿਵਰਾਤ ਦਾ ਮੇਲਾ ਸੁਣ ਕੇ ਗੁਰੂ ਜੀ ਅਚਲ ਆਏ। ਫਿਰ ਅਚਲ ਦਾ ਹਾਲ ਵਿਸਥਾਰ ਨਾਲ ਦੱਸਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸਿਧ ਗੋਸ਼ਟ ਇਥੇ ਹੀ ਹੋਈ, ਨਾਲੇ ਸਿਧ ਗੋਸ਼ਟ ਦੇ ਅਰਥ ਕਰਨ ਵਿਚ ਜੋ ਅਕਸਰ ਯਾਨੀ ਭੁੱਲ ਕਰਦੇ ਆਏ ਹਨ ਕਿ ਸ੍ਰੀ ਗੁਰੂ ਜੀ ਬਹਿਸ ਕਰਨ ਜੋਗੀਆਂ ਨਾਲ ਗਏ ਸਨ। ਉਹ ਦਰੁਸਤ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ‘ਗੋਸਟ ਕਰਨ ਗੁਰੂ ਜੀ ਸਿਧ ਮੰਡਲੀ ਵਿਚ ਨਹੀਂ ਗਏ, ਪਰ ਸਿਧ ਗੁਰੂ ਜੀ ਦੇ ਦੀਵਾਨ ਵਿਚ ਆਏ ਇਹੋ ਗੱਲ ਸਿਧ ਗੋਸਟ ਤੋਂ ਸਾਬਤ ਹੁੰਦੀ ਹੈ : 'ਸਿਧ ਸਭਾ ਕਰਿ ਅਸਾਣਿ ਬੈਠੇ'। (ਪੰਨਾ 938) ਕਿ ਸਿਧ ਸਭਾ ਵਿਚ ਬ (146) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ