ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈਰਿ ਮੱਕੇ ਦੀ ਤਰਫ ਕਰਿਕੈ ਸੁਤਾ। ਤਬ ਪੇਸ਼ੀ ਕੀ ਨਿਮਾਜ ਕਾ ਵਖਤ ਹੋਇਆ। ਤਬ ਕਾਜੀ ਰੁਕਨ ਦੀਨਿ ਨਿਮਾਜ ਕਰਣ ਆਇਆ। ਦੇਖੇ ਨਦਰਿ ਕਰਿਕੈ ਆਖਿਓਸੁ : 'ਏ ਬੰਦੇ ਖੁਦਾਇ ਕੇ ! ਤੂੰ ਜੋ ਪੈਰ ਖੁਦਾਇ ਕੇ ਘਰਿ ਵਲਿ ਕੀਤੇ ਹੈਨਿ,ਅਤੇ ਕਾਬੈ ਕੀ 1. ਮੁਰਾਦ ਹੈ- ਕਾਬੇ ਤੋਂ, ਮੱਕੇ ਸ਼ਹਿਰ ਵਿਚ ਮੰਦਰ ਹੈ। ਆਸਣ ਕਰਕੇ (ਲਾ ਕੇ) ਬੈਠੇ, ਅਰਥਾਤ ਉਹ ਬਾਹਰੋਂ ਆਏ ਸਨ। ਸਿਧ ਗੋਸ਼ਟ ਦੇ ਅਖੀਰ ਗੁਰੂ ਜੀ ਦੱਸਦੇ ਹਨ ਕਿ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੇ' (ਪੰਨਾ 946) ਅਰਥਾਤ ਸਾਧਿਕ ਸਿਧ ਚੇਲੇ ਬੀ ਤੇ ਸਿਧ ਬੀ, 'ਨਾਮੁ' ਮੰਗਲ ਦੀ ਖੈਰ ਮੰਗਦੇ ਹਨ। ਸੋ ਭਾਈ ਜੀ ਕਹਿੰਦੇ ਹਨ- ‘ਸ਼ਬਦ ਸ਼ਾਂਤਿ ਸਿਧਾਂ ਵਿਚ ਆਈ'। ਭਾਵ ਇਹ ਕਿ ਹਠ ਯੋਗ ਛੱਡ ਕੇ ਸਿਧ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਸ਼ਬਦ ਸਿਮਰਣ ਦੀ ਸ਼ਾਂਤੀ ਨੂੰ ਪ੍ਰਾਪਤ ਹੋਏ। ਭਾਈ ਗੁਰਦਾਸ ਜੀ ਤੋਂ ਹੀ ਪਤਾ ਲਗਦਾ ਹੈ ਕਿ ਵਟਾਲੇ ਤੋਂ ਉੱਠ ਕੇ ਗੁਰੂ ਜੀ ਮੁਲਤਾਨ ਗਏ ਹਨ। ਜਨਮ ਸਾਖੀ ਤੋਂ ਇਹ ਪਤਾ ਨਹੀਂ ਲਗਦਾ ਕਿ ਕਿਤਨਾਂ ਕੁ ਗੁਰੂ ਨਾਨਕ ਦੇਵ ਜੀ ਦਾ ‘ਵਾਹਿਗੁਰੂ ਪ੍ਰੇਮ ਦਾ ਸੋਹਿਲਾ' ਪ੍ਰਚਾਰ ਪਾ ਗਿਆ ਸੀ। ਇਹ ਪਤਾ ਬੀ ਭਾਈ ਗੁਰਦਾਸ ਜੀ ਤੋਂ ਲਗਦਾ ਹੈ, ਇਸ ਲਈ ਅਸੀਂ ਵਾਰ ੧ ਦੀ ੩੨ਵੀਂ ਪਉੜੀ ਤੋਂ ੪੫ ਪਉੜੀ ਤਕ ਏਥੇ ਦੇਂਦੇ ਹਾਂ :- ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚਿ ਜਿਥੇ ਹਾਜੀ ਹਜਿ ਗੁਜਾਰੀ। ਜਾ ਬਾਬਾ ਸੁਤਾ ਰਾਤਿ ਨੋ ਬਲਿ ਮਹਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫ਼ਰ ਕੁਫਾਰੀ ? ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ। ਟੰਗੋ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ ਕਰੇਨਿ ਜੁਹਾਰੀ॥ ੩੨॥ ਪੁਛਨਿ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ। ਵਡਾ ਸਾਂਗ ਵਰਤਾਇਆ ਲਿਖਿ ਨ ਸਕੈ ਕੁਦਰਤਿ ਕੋਈ। ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ ? ਬਾਬਾ ਆਖੇ ਹਾਜੀਆ, ਸੁਭ ਅਮਲਾ ਬਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ। ਕਚਾ ਰੰਗੁ ਕਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ। ਕਰਨਿ ਬਖੀਲੀ ਆਪ ਵਿਚਿ ਰਾਮ ਰਹੀਮ ਇਕ ਥਾਇ ਖਲੋਈ। ਰਾਹਿ ਸੈਤਾਨੀ ਦੁਨੀਆਂ ਗੋਈ॥ ੩੩॥ ਧਰੀ ਨਿਸਾਣੀ ਕਉਸ ਦੀ ਮਕੇ ਅੰਦਰਿ ਪੂਜ ਕਰਾਈ॥ ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਨ ਖਾਲੀ ਜਾਈ। ਘਰਿ ਘਰਿ ਬਾਬਾ ਪੁਜੀਐ ਹਿੰਦੂ ਮੁਸਲਮਾਨ ਗੁਆਈ। ਛਪੇ ਨਾਹਿ ਛਪਾਇਆ ਚੜਿਆ ਸੂਰਜੁ ਜਗੁ ਰੁਸਨਾਈ। ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ। ਚੜਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ। ਉਗਵਣਿ ਤੇ ਆਥਵਣੋ ਨਉਖੰਡ ਪ੍ਰਿਥਮੀ ਸਭਾ ਝੁਕਾਈ। ਜਗ ਅੰਦਰਿ ਕੁਦਰਤਿ ਵਰਤਾਈ॥ ੩੪॥ ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। ਦਿਤੀ ਬਾਂਗ ਨਿਮਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ। ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ। ਵੇਖੈ ਧਿਆਨੁ ਜੀ ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (147)