ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਣੁ ਭਇਆ ਤਬ ਚੇਤਵਿਆ॥ ਕਾਇਆ ਭੀਤਰਿ ਅਵਰੋ ਪੜਿਆ
ਮੰਮਾ ਅਖਰੁ ਵੀਸਰਿਆ॥੨੮॥ ਯਯੈ ਜਨਮੁ ਨ ਹੋਵੀ ਕਦ ਹੀ
ਜੇ ਕਰਿ ਸਚੁ ਪਛਾਣੈ॥ ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ
ਏਕੋ ਜਾਣੈ॥੨੯॥ ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ
ਜੰਤਾ॥ ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ
ਲਇਆ॥੩੦॥ ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ
ਮੋਹੁ ਕੀਆ॥ ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ
ਪਇਆ॥੩੧॥ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ
ਕੀਆ॥ ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ
॥੩੨॥ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ
ਅਮਰੁ ਹੋਆ॥ ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ
ਕੁਰਬਾਣੁ ਕੀਆ॥੩੩॥ ਹਾਹੈ ਹੋਰੁ ਨ ਕੋਈ ਦਾਤਾ ਜੀਆਂ ਉਪਾਇ
ਜਿਨਿ ਰਿਜਕੁ ਦੀਆ॥ ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ
ਅਨਦਿਨੁ ਲਾਹਾ ਹਰਿ ਨਾਮੁ ਲੀਆ॥੩੪॥ਆਇੜੈ ਆਪਿ ਕਰੇ
ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ॥ ਕਰੇ ਕਰਾਏ ਸਭ
ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ॥੩੫॥੧॥

(ਪੰਨਾ ੪੩੨-੩੪)

ਤਬ ਗੁਰੂ ਨਾਨਕ ਜੀ ਇਕ ਦਿਨ ਪੜਿਆ ਅਗਲੇ ਦਿਨ ਚੁਪ ਕਰ ਰਹਿਆ। ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁੱਛਿਆ: 'ਨਾਨਕ! ਤੂੰ ਪੜ੍ਹਦਾ ਕਿਉਂ ਨਹੀਂ? ਤਬ ਗੁਰੂ ਨਾਨਕ ਕਹਿਆ: 'ਪਾਂਧਾ! ਤੂੰ ਕੁਛ ਪੜ੍ਹਿਆਂ ਹੈਂ ਜੋ ਮੇਰੇ ਤਾਈਂ ਪੜ੍ਹਾਉਂਦਾ ਹੈਂ?' ਤਬ ਪਾਂਧੇ ਕਹਿਆ, 'ਮੈਂ ਸਭੋ ਕਿਛੁ ਪੜਿਆ ਹਾਂ ਜੋ ਕਿਛ ਹੈ, ਬੇਦ ਸ਼ਾਸਤ੍ਰ ਪੜ੍ਹਿਆ ਹਾਂ, ਜਮਾ, ਖਰਚ, ਰੋਜ਼ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛੁ ਪੜਿਆ ਹਾਂ'। ਤਬ ਬਾਬੇ ਕਹਿਆ, 'ਪਾਂਧਾ! ਇਨੀਂ ਪੜ੍ਹੇ ਗਲ ਫਾਹੇ ਪਾਉਂਦੇ ਹੈਨ, ਇਹ ਜੇ ਪੜ੍ਹਨਾ ਹੈ ਸਭ ਬਾਦ ਹੈ'। ਤਬ ਗੁਰੂ ਨਾਨਕ ਇਹ ਸ਼ਬਦ ਉਠਾਇਆ, ਸਿਰੀ ਰਾਗੁ ਵਿਚ ਮਹਲੁ ੧ "

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ॥
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ॥

[1]


  1. ਵਲੈਤ ਵਾਲੇ ਨੁਸਖ਼ੇ ਵਿਚ ਇਥੋਂ ਅਗੇ ਦੋ ਪੱਤਰੇ ਹਨ ਨਹੀਂ, ਜੋ ਇਬਾਰਤ ਅਗੇ “ਉਪਾਇ...ਤੇ ਨੀਸਾਣੁ॥ ਰਹਾਉ॥" (ਪੰਨਾ-23) ਤੱਕ ਇਥੇ ਦਿੱਤੀ ਹੈ ਉਹ ਉਸ ਨੁਸਖੇ ਤੋਂ ਲੀਤੀ ਗਈ ਹੈ ਜੋ ਹਾਫ਼ਜ਼ਾਬਾਦ ਵਾਲੀ ਦਾ ਉਤਾਰਾ ਹੈ।

(22)ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ