ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤ ਨ ਪਾਰਾਵਾਰੁ॥੧॥
ਬਾਬਾ ਏਹੁ ਲੇਖਾ ਲਿਖਿ ਜਾਣੁ॥
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ॥੧॥ ਰਹਾਉ॥

(ਪੰਨਾ ੧੬)

[1]ਤਬ ਗੁਰੂ ਕਹਿਆ: ਹੇ ਪੰਡਿਤ! ਹੋਰਿ ਜਿਤਨਾ ਪੜਿਨਾ ਸੁਣਿਨਾ ਸਭੁ ਬਾਦਿ ਹੈ।' ਬਿਨਾ ਪਰਮੇਸੁਰਿ ਕੇ ਨਾਮਿ ਸਭ ਬਾਦਿ ਹੈ। ਤਬਿ ਪਾਂਧੇ ਕਹਿਆ: 'ਨਾਨਕੁ ਹੋਰੁ ਪੜਿਣਾ ਮੇਰੇ ਤਾਈ ਬਤਾਈ ਵਿਖਾ ਜਿਤੁ ਪੜਿਐ ਛੁਟੀਦਾ ਹੈ। ਤਬਿ ਨਾਨਕ ਕਹਿਆ: “ਸੁਣਿ ਹੇ ਸੁਆਮੀ! ਇਹੁ ਜੁ ਸੰਸਾਰਿ ਕਾ ਪੜਿਆ ਹੈ ਐਸਾ ਹੈ, ਜੋ ਮਸੁ ਦੀਵੇ ਕੀ ਅਰੁ ਕਾਗਦੁ ਸੁਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣਹਾਰੁ ਅਰ ਲਿਖਿਆ ਸੋ ਕਿਆ ਲਿਖਿਆ? ਮਾਇਆ ਕਾ ਜੰਜਾਲ ਲਿਖਿਆ। ਜਿਤੁ ਲਿਖਿਐ ਸਭ ਵਿਕਾਰ ਹੋਵਨਿ। ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ: ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰ ਤਪਸਿਆ ਕਾਗਦੁ ਕਰੀਐ। ਅਰੁ ਜੋ ਕਛੁ ਇਛਿਆ ਅੰਤੁ ਕਛੁ ਭਾਉ ਹੈ ਤਿਸਕੀ ਕਲਮ ਕਰੀਐ। ਅਰ ਚਿਤੁ ਲਿਖਣਿਹਾਰ ਕਰਹੁ ਅਰ ਲਿਖੀਐ, ਸੋ ਕਿਆ ਲਿਖੀਐ?[2] ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ। ਬੇਅੰਤ ਸੋਭਾ ਲਿਖੇ, ਜਿਤੁ ਲਿਖੇ ਤਨ ਸੁਖੀ ਹੋਇ। ਤਿਸਕਾ ਅੰਤੁ ਪਾਰਾਵਾਰੁ ਕਿਛੁ ਪਾਯਾ ਨਹੀਂ ਜਾਤਾ।

'ਹੇ ਪੰਡਤਾ! ਜੇ ਇਹ ਲੇਖਾ ਪੜ੍ਹਿਆ ਹੈ ਤਾਂ ਪੜ੍ਹ ਅਰ ਮੁਝ ਕਉ ਭੀ ਪੜ੍ਹਾਇ ਨਾਹੀ ਤਾਂ ਨਾ ਪੜ੍ਹਾਇ। ਹੁਣ ਹੇ ਪੰਡਤਾ! ਜਹਾਂ ਇਹ ਤੇਰਾ ਜੀਉ ਜਾਵੇਗਾ, ਤਹਾਂ ਤੇਰੇ ਹੱਥ ਇਹ ਪੜ੍ਹਨਾ ਨੀਸਾਣ ਹੋਵੇਗਾ, ਤੇਰੇ ਨਜੀਕ ਜਮ ਕਾਲ ਨਾ ਆਵੇਗਾ।

ਤਬ ਉਨ ਪੰਡਤ ਕਹਿਆ: ਏ ਨਾਨਕ! ਇਹ ਬਾਤਾਂ ਤੈਂ ਕਿਸ ਤੇ ਪਾਈਆਂ ਹਨ? ਪਰ ਸੁਣ ਹੇ ਨਾਨਕ! ਏਹੁ ਜੁ ਪਰਮੇਸਰ ਕਾ ਨਾਮ ਲੇਤੇ ਹੈਂ ਤਿਨ ਕਉ ਕਵਨ ਫਲ ਲਗਤੇ ਹੈਂ?' ਤਬ ਗੁਰੂ ਨਾਨਕ ਦੂਜੀ ਪਉੜੀ ਕਹੀ:–

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ॥
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ॥੨॥(ਪੰਨਾ ੧੬)


  1. ਸ਼ਬਦ ਦੀਆਂ ਪਹਿਲੀਆਂ ਤੁਕਾਂ ਦਾ ਟੀਕਾ ਦੋ ਗੁੰਮ ਪੱਤ੍ਰਿਆਂ ਵਿਚ ਗਿਆ ਹੈ ਤੇ ਹਾਫ਼ਿਜ਼ਾਬਾਦ ਵਾਲੇ ਨੁਸਖ਼ੇ ਵਿਚ ਤਬ ਗੁਰੂ...ਤੋਂ...ਪਾਯਾ ਨਹੀਂ ਜਾਤਾ— ਤੱਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ। ਏਹ ਸਤਰਾਂ 'ਖਾਲਸਾ ਕਾਲਜ ਅੰਮ੍ਰਿਤਸਰ' ਵਾਲੇ ਨੁਸਖ਼ੇ ਤੋਂ ਦਿੱਤੀਆਂ ਹਨ, ਇਨ੍ਹਾਂ ਤੋਂ ਅੱਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪੈਂਦਾ ਹੈ।
  2. ਇਥੋਂ ਅੱਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪਿਆ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (23)