ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬ ਗੁਰੂ ਬਾਬੇ ਨਾਨਕ ਕਹਿਆ: 'ਸੁਣਿ ਹੇ ਪੰਡਿਤਾ! ਜਹਾਂ ਏਹੁ ਤੇਰਾ ਜੀਉ ਜਾਵੇਗਾ ਤਹਾ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖ਼ੁਸ਼ੀਆਂ, ਨਿਤ ਨਿਤ ਅਨੰਦ ਮਹਾ ਮੰਗਲ ਨਿਧਾਨ ਪਰਾਪਤਿ ਹੋਵਹਿਂਗੇ। ਪਰ ਜਿਨ੍ਹਾ ਮਨਿ ਬਚ ਕਰਮਿ ਕਰਕੇ ਸਿਮਰਿਆ ਹੈ ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀ ਜਾਤਾ।' ਤਬਿ ਓਹੁ ਪੰਡਿਤ ਹੈਰਾਨ ਹੋਇ ਰਹਿਆ। ਫਿਰਿ ਉਨਿ ਪੰਡਤੁ ਕਹਿਆ: 'ਏ ਨਾਨਕ! ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈਂ ਤਿਨ ਕਉ ਤਾਂ ਕੋਈ ਨਹੀਂ ਜਾਣਤਾ, ਉਨ ਕਉ ਤਾਂ ਰੋਟੀਆਂ ਭੀ ਨਾਹੀਂ ਜੁੜਿ ਆਵਤੀਆਂ, ਅਰੁ ਇਕ ਜੋ ਪਾਤਸਾਹੀ ਕਰਦੇ ਹੈਨਿ, ਸੋ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਭੀ ਨਾਹੀ ਸਿਮਰਦੇ, ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਭੀ ਡਰਹਿ ਅਰੁ ਪਰਮੇਸਰ ਤੋ ਭੀ ਨਾ ਡਰਹਿ?' ਤਬ ਫਿਰ ਗੁਰੂ ਨਾਨਕ ਤੀਜੀ ਪਉੜੀ ਕਹੀ:–

ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ॥
ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ॥੩॥

(ਪੰਨਾ ੧੬)

ਤਬ ਗੁਰੂ ਬਾਬੇ ਨਾਨਕ ਕਹਿਆ: 'ਸੁਣ ਹੋ ਪੰਡਤ! ਇਕ ਆਵਤੇ ਹੈਂ, ਇਕ ਜਾਤੇ ਹੈਂ, ਇਕ ਸਾਹ ਹੈਂ, ਇਕ ਪਾਤਿਸਾਹ ਹੈਂ, ਇਕ ਉਨਕੇ ਆਗੈ ਭਿਖਿਆ ਮੰਗਿ ਮੰਗਿ ਖਾਤੇ ਹੈਂ, ਪਰ ਸੁਣਿ ਹੇ ਪੰਡਿਤ! ਜੋ ਊਹਾਂ ਆਗੇ ਜਾਵਹਿਗੇ, ਅਰੁ ਜੁ ਈਹਾਂ ਸੁਖੁ ਕਰਤੇ ਹੈਂ, ਪਰਮੇਸਰ ਨਹੀਂ ਸਿਮਰਤੇ ਉਨ ਕਉ ਐਸੀ ਸਜਾਇ ਮਿਲੈਗੀ, ਜੈਸੀ ਕਪੜੇ ਕਉ ਧੋਬੀ ਦੇਤਾ ਹੈ, ਅਰ ਤਿਲਾਂ ਕਉ ਤੇਲੀ ਦੇਤਾ ਹੈ, ਅਰੁ ਨਰਕ ਕੁੰਡੇ ਮਿਲਹਿਗੇ। ਅਰੁ ਜੋ ਪਰਮੇਸਰ ਕਉ ਸਿਮਰਤੇ ਹੈਂ, ਅਰ ਭਿਖਿਆ ਮੰਗਿ ਮੰਗਿ ਖਾਤੇ ਹੈਂ, ਉਨ ਕਉ ਦਰਗਾਹ ਵਡਿਆਈਆਂ ਮਿਲਹਿਗੀਆਂ'। ਤਬ ਪੰਡਿਤ ਹੈਰਾਨ ਹੋਇ ਗਇਆ, ਕਹਿਓਸੁ: 'ਏਹੁ ਕੋਈ ਵਡਾ ਭਗਤ ਹੈ'। ਤਬ ਫਿਰਿ ਪੰਡਿਤ ਕਹਿਆ: 'ਨਾਨਕ! ਤੂੰ ਐਸੀ ਬਾਤ ਕਰਦਾ ਹੈਂ, ਸੋ ਕਿਉ ਕਰਦਾ ਹੈਂ? ਅਜੇ ਤਾਂ ਬਾਲਕ ਹੈਂ। ਕੁਛ ਮਾਤਾ ਪਿਤਾ, ਇਸਤ੍ਰੀ ਕੁਟੰਬ ਕਾ ਸੁਖੁ ਦੇਖ, ਅਜੇ ਤੇਰਾ ਕਿਥੇ ਓੜਕ ਹੈਂ। ਤਬ ਗੁਰੂ ਨਾਨਕ ਜੀ ਚਉਥੀ ਪਉੜੀ ਕਹੀ:–

ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ॥
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ॥੪॥੬॥

(ਪੰਨਾ ੧੬)

ਤਿਸ ਕਾ ਪਰਮਾਰਥ ਗੁਰੂ ਨਾਨਕ ਕਹਿਆ:–


(24) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ