ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਬਾਬੇ ਆਖਿਆ: ‘ਮਰਦਾਨਿਆ! ਤਪ ਤੇ ਰਾਜੂ ਹੈ, ਰਾਜ ਤੇ ਨਰਕੁ ਹੈ ਅਤੇ ਜੋ ਕੋਈ ਆਇਆ ਹੈ ਮਾਤਾ ਦੇ ਪੇਟ ਤੇ, ਨਾਂਗਾ ਆਇਆ ਹੈ, ਅਤੇ ਸੁਖੁ ਦੁਖੁ ਪਿਛਲਾ ਲੇਖੁ ਚਲਿਆ ਜਾਇ'। ਤਬ ਮਰਦਾਨਾ ਪੈਰੀ ਪਇਆ।

17. ਬਨਾਰਸ ਵਿਚ ਚਤੁਰ ਦਾਸ

ਓਥਹੁ ਚਲੇ, ਬਨਾਰਸਿ ਆਏ। ਤਬਿ ਆਏ ਚਾਉਕੇ ਵਿਚ ਬੈਠੇ। ਤਬਿ ਬਨਾਰਸ ਕਾ ਪੰਡਿਤ ਚਤੁਰਦਾਸ ਥਾ। ਸੋ ਇਸਨਾਨ ਕਉ ਆਇਆ ਥਾ, ਆਇ ਰਾਮ ਰਾਮ ਕੀਤੀਓਸੁ ਭੇਖਿ ਦੇਖਿਕੈ ਬੈਠਿ ਗਇਆ, ਆਖਿਉਸੁ: ਏ ਭਗਤਿ! ਤੇਰੈ ਸਾਲਗਿਰਾਮ ਨਾਹੀ, ਤੁਲਸੀ ਕੀ ਮਾਲਾ ਨਾਹੀ, ਸਾਲਗਿਰਾਮ ਨਾਹੀਂ [1], ਸਿਮਰਣੀ ਨਾਹੀ, ਗੋਪੀ ਚੰਦਨ ਕਾ ਟਿਕਾ ਨਾਹੀ, ਅਤੇ ਤੂੰ ਭਗਤਿ ਕਹਾਵਦਾ ਹੈਂ, ਸੋ ਤੁਮ ਕਿਆ ਭਗਤਿ ਪਾਈ ਹੈ?' ਤਬ ਬਾਬੇ ਨੇ ਆਖਿਆ: ‘ਮਰਦਾਨਿਆ! ਰਬਾਬ ਵਜਾਇ'। ਤਾਂ ਮਰਦਾਨੇ ਰਬਾਬੁ ਵਜਾਇਆ। ਰਾਗੁ ਬਸੰਤੁ ਕੀਤਾ। ਬਾਬੇ ਸਬਦੁ ਉਠਾਇਆ। ਮ: ੧–

ਮਹਲਾ ੧ ਬਸੰਤੁ ਹਿੰਡੋਲ ਘਰੁ ੨॥

ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ॥
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ॥੧॥
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ॥
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ॥ ੧॥ ਰਹਾਉ॥

ਤਬਿ ਫਿਰਿ ਪੰਡਿਤ ਪੁਛਿਆ: 'ਏ ਭਗਤ! ਧਰਤੀ ਤਾ ਖੋਦੀ ਪਰ ਸਿੰਚੇ ਬਿਨਾ ਕਿਉਂ ਕਰਿ ਹਰੀ ਹੋਵੈ? ਅਤੇ ਮਾਲੀ ਕਿਤਿ ਬਿਧਿ ਆਪਣਾ ਕਰਿ ਜਾਣੈ?' ਤਬ ਬਾਬੇ ਪਉੜੀ ਦੂਜੀ ਆਖੀ:–

ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ॥
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ॥੨॥

ਤਬਿ ਫਿਰਿ ਪੰਡਿਤ ਕਹਿਆ: 'ਹੋ ਭਗਤੁ! ਏਹ ਬਸਤੁ ਤਾ ਕਲਰ ਕੋ ਸੰਚਣ ਹੋਇਆ, ਪਰੁ ਉਹੁ ਬਸਤੁ ਕਉਣ ਹੈ ਜਿਸ ਨਾਲਿ ਧਰਤੀ ਸੰਚੀਐ? ਅਤੇ ਪਰਮੇਸਰੁ ਮਿਲੈ'? ਤਬਿ ਬਾਬੇ ਤੀਜੀ ਪਉੜੀ ਆਖੀ:–

ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥
ਜਿਉ ਗੋਡਹੁ ਤਿਉ ਤੁਮ੍ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ॥੩॥


  1. ਇਹ ਦੋਵੇਂ ਲਘੁ ਵਾਕ ਹਾਂ: ਬਾ: ਨੁਸਖ਼ੇ ਵਿਚ ਨਹੀਂ ਹਨ।

(52) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ