ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਜੇ ਤੂ ਆਗੇ ਆਵਹਿ ਤਾਂ ਈਹਾ ਬੈਠਣਾ ਅਤੇ ਜੇ ਮੈਂ ਆਵਾਂ ਤਾਂ ਆਇ ਬੈਠਣਾ*[1]। ਆਜੁ ਇਕਠੇ ਹੋਇ ਕਰਿ ਚਲਣਾ'। ਜਬ ਉਹ ਜਾਵੈ ਤਾਂ ਲੰਉਂਡੀ ਡੇਰੇ ਨਾਹੀ। ਤਬਿ ਉਹੁ ਦਲਗੀਰੁ ਹੋਇ ਕਰਿ ਉਠਿ ਆਇਆ। ਆਇ ਕਰਿ ਟਿਕਾਣੇ ਉਪਰਿ ਆਇ ਬੈਠਾ। ਫਿਕਰਿ ਨਾਲਿ ਲਗਾ ਧਰਤੀ ਖੋਦਣਿ। ਜਾਂ ਦੇਖੈ, ਤਾਂ ਇਕੁ ਮੁਹਰ ਹੈ। ਤਬ ਛੁਰੀ ਕਢਿ ਕਰਿ ਲਗਾ ਖੋਦਨਿ। ਜੇ ਦੇਖੈ, ਤਾਂ ਕੋਲੇ ਹੈਨਿ ਮਟੁ ਭਰਿਆ ਹੋਇਆ।

ਤਬਿ ਓਹੁ[2] ਗੁਰੂ ਪਾਸੋਂ ਸਿਖੁ ਪੈਰੀਂ ਪੈਇ ਕਰਿ ਚਲਿਆ, ਤਾਂ ਦਰ ਤੇ ਬਾਹਰਿ ਕੰਡਾ ਚੁਭਿਓਸੁ। ਤਾਂ ਕਪੜੇ ਸਾਥਿ ਪੈਰੁ ਬੰਨਿ ਕਰਿ ਆਇਆ, ਇਕ ਜੁਤੀ ਚੜ੍ਹੀ, ਇਕੁ ਜੁਤੀ ਭੰਨੀ। ਤਬਿ ਉਸ ਪੁਛਿਆ: 'ਭਾਈ ਜੀ! ਜੁਤੀ ਚੜ੍ਹਾਇ ਲੇਹਿ'। ਤਬਿ ਉਸ ਕਹਿਆ: ‘ਭਾਈ ਜੀ! ਮੇਰੇ ਪੈਰਿ ਕੰਡਾ ਚੁਭਿਆ ਹੈ'। ਤਬਿ ਉਸ ਕਹਿਆ, 'ਭਾਈ ਜੀ! ਅੱਜ ਮੈਂ ਪਾਈ ਮੁਹਰ ਅਤੇ ਤੈਨੂੰ ਚੁਭਿਆ ਕੰਡਾ, ਏਹ ਬਾਤ ਪੁਛੀ ਚਾਹੀਐ, ਜੋ ਤੂੰ ਜਾਵੇਂ ਗੁਰੂ ਕੀ ਸੇਵਾ ਕਰਨ ਅਤੇ ਮੈਂ ਜਾਵਾਂ ਪਾਪ ਕਮਾਵਨਿ'। ਤਬਿ ਦੋਵੈ ਆਏ, ਆਇ ਕਰਿ ਬੇਨਤੀ ਕੀਤੀ, ਹਕੀਕਤ ਆਖਿ ਸੁਣਾਈ। ਤਬਿ ਗੁਰੂ ਬੋਲਿਆ: ਚੁਪ ਕਰਿ ਰਹੁ, ਫੋਲੋ ਕਾਈ ਨਹੀਂ[3]।' ਤਾਂ ਓਨਿ ਆਖਿਆ: 'ਜੀ ਬਹਰੀ[4] ਕੀਚੈ।' ਤਬਿ ਬਾਬਾ ਬੋਲਿਆ, ਆਖਿਓਸੁ: 'ਓਹੋ ਜੋ ਮਟੁ ਕੋਲਿਆਂ ਦਾ ਥਾ, ਸੋ ਸਭ ਮੁਹਰਾਂ ਥੀਆਂ। ਪਿਛਲੇ ਜਨਮ ਕਾ ਬੀਜਿਆ ਹੈ, ਇਕ ਮੁਹਰੁ ਸਾਧੂ ਕੇ ਹਥਿ ਦਿਤੀ ਥੀ, ਤਿਸਦਾ ਸਦਕਾ ਮੁਹਰਾਂ ਹੋਈਆਂ ਥੀਆਂ। ਪਰ ਜਿਉਂ ਜਿਉਂ ਵਿਕਰਮਾਂ ਨੂੰ ਦਉੜਿਆ ਤਿਉਂ ਤਿਉਂ ਮੁਹਰਾ ਦੇ ਕੋਇਲੇ ਹੋਇਗੈ ਅਤੇ ਤੇਰੇ ਲੇਖ ਸੂਲੀ ਥੀ, ਜਿਉਂ ਜਿਉਂ ਸੇਵਾ ਨੂੰ ਆਇਆ, ਤਿਉਂ ਤਿਉਂ ਸੂਲੀ ਘਟਿ ਗਈ। ਸੂਲੀ ਦਾ ਕੰਡਾ ਹੋਇਆ ਸੇਵਾ ਦਾ ਸਦਕਾ। ਤਬਿ ਉਠਿ ਉਠਿ ਪੈਰੀ ਪਏ, ਨਾਉ ਧਰੀਕ ਸਿੱਖ[5] ਹੋਏ, ਗੁਰੂ ਗੁਰੂ ਲਾਗੇ ਜਪਣਿ। ਤਬਿ ਬਾਬਾ ਬੋਲਿਆ ਸਬਦੁ ਰਾਗੁ ਮਾਰੂ ਵਿਚ:–

ਮਾਰੂ ਮਹਲਾ ੧ ਘਰੁ ੧॥

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ
ਹਰੇ॥੧॥ ਚਿਤ ਚੇਤਸਿ ਕੀ ਨਹੀ ਬਾਵਰਿਆ॥ ਹਰਿ ਬਿਸਰਤ ਤੇਰੇ
ਗੁਣ ਗਲਿਆ॥੧॥ ਰਹਾਉ॥ ਜਾਲੀ ਰੈਨਿ ਜਾਲੁ ਦਿਨੁ ਹੂਆ


  1. *ਹਾ: ਬਾ: ਨੁਸਖ਼ੇ ਵਿਚ ਪਾਠ ਹੈ: 'ਏਥੇ ਹੀ ਬੈਠਾਂਗੇ'।
  2. ਭਾਵ ਓਹੁ ਜੋ ਸਿਖ ਸੀ, ਭਲਾ ਪੁਰਖ।
  3. 'ਫੋਲੋ ਕਾਈ ਨਹੀਂ' ਪਾਠ ਹਾਫ਼ਜ਼ਾਬਾਦੀ ਨੁਸਖ਼ੇ ਦਾ ਹੈ।
  4. ਪਾ.- 'ਜਾਹਰਾ'।
  5. 'ਸਿੱਖ' ਪਾਠ ਹਾ: ਬਾ: ਨੁਸਖ਼ੇ ਦਾ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (59)