ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਛੁ ਘਰਿ ਤੇ ਲੈ ਆਵਾਂ, ਫ਼ਕੀਰਾਂ ਦੇ ਮੁਹਿ ਪਾਵਣ ਤਾਂਈ-। ਤਬਿ ਓਹੁ ਉਠਿ ਚਲਿਆ, ਤਾਂ ਬਾਬੇ ਪੁਛਿਆ! ਤਾਂ ਆਖਿਓਸੁ: ‘ਜੀ ਕੁਛੁ ਘਰੋਂ ਲੈ ਆਵਾਂ, ਤੇਰੇ ਮੁਹ ਪਾਵਣ ਤਾਈਂ'! ਤਾਂ ਗੁਰੂ ਨਾਨਕ ਸਲੋਕ ਦਿੱਤਾ:–

ਸਲੋਕੁ॥ ਸਬਰੁ ਤੇਰਾ ਲੇਫੁ ਨਿਹਾਲੀ ਭਾਉ ਤੇਰਾ ਪਕਵਾਨੁ॥
ਨਾਨਕ ਸਿਫਤੀ ਤ੍ਰਿਪਤਿਆ ਬਹੁ ਰੇ ਸੁਲਤਾਨ॥੧॥*[1]

ਤਬਿ ਪਾਤਿਸਾਹੀ ਮਿਲੀ ਚੰਣਿਆਂ ਦੀ ਮੁਠਿ ਦਾ ਸਦਕਾ। ਤਬਿ ਬਾਬਾ ਉਥਹੁੰ ਰਵਦਾ ਰਹਿਆ।

21. ਮੁਹਰਾਂ ਦੇ ਕੋਲੇ ਤੇ ਸੂਲੀ ਦੀ ਸੂਲ

ਤਬ ਮਰਦਾਨੇ ਆਖਿਆ: 'ਜੀ ਕਿਥਾਊ ਬੈਠੀਐ ਚਉਮਾਸਾ। ਤਬਿ ਬਾਬੇ ਆਖਿਆ: 'ਭਲਾ ਹੋਵੇਗਾ, ਜੇ ਕੋਈ ਗਾਉਂ ਆਵੇ ਤਹਾਂ ਬੈਠਣਾ' ਤਬਿ ਸਹਰ ਤੇ ਕੋਸ ਏਕ ਉਪਰਿ ਆਇ ਬੈਠੇ ਗਾਉ ਵਿਚਿ। ਤਬਿ ਉਸ ਗਾਉਂ ਵਿਚਿ ਏਕਸੁ ਖਤ੍ਰੀ ਦੀ ਲਗ[2] ਆਹੀ। ਉਹ ਇਕ ਦਿਨਿ ਆਇ ਦਰਸਨਿ ਦੇਖਣ ਆਇਆ। ਦਰਸਨੁ ਦੇਖਣੇ ਨਾਲ ਨਿਤਾਪ੍ਰਤਿ ਆਵੈ ਸੇਵਾ ਕਰਨਿ। ਤਬਿ ਇਕ ਦਿਨੇ ਨੇਮੁ ਕੀਤੋਸੁ, ਜੋ ਦਰਸਨ ਬਿਨਾ ਲੈਨਾ ਕਿਛੁ ਨਾਹੀ ਜਲ ਪਾਨੁ।

ਤਬਿ ਏਕਨਿ ਪਾਸਲੇ ਹਟਵਾਣੀਏ ਪੁਛਿਆ: 'ਜੋ ਭਾਈ ਜੀ ਤੂੰ ਨਿਤਾਪ੍ਰਤਿ, ਕਿਉਂ ਜਾਂਦਾ ਹੈਂ ਗਾਉਂ? ਆਗੈ ਕਿਤੈ ਸੰਜੋਗ ਪਾਇ ਜਾਂਦਾ ਸਹਿ [3]। ਤਾਂ ਉਨਿ ਸਿਖ ਆਖਿਆ: ‘ਭਾਈ ਜੀ! ਇਕ ਸਾਧੂ ਆਇ ਰਹਿਆ ਹੈ, ਉਸ ਕੇ ਦਰਸਨਿ ਜਾਂਦਾ ਹਾਂ'। ਤਬਿ ਉਸ ਕਹਿਆ:'ਜੀ, ਉਸਕਾ ਦਰਸਨੁ ਮੈਨੂੰ ਭੀ ਕਰਾਇ।' ਤਬਿ ਉਸ ਸਿਖ ਕਿਹਾ: 'ਜੀ, ਤੁਸੀਂ ਬੀ ਕਰਹੁ[4]। ਤਬਿ ਇਕ ਦਿਨ ਉਹ ਭੀ ਨਾਲ ਆਇਆ। ਆਂਵਦਿਆਂ ਆਂਵਦਿਆਂ ਇਕ ਲੰਉਡੀ ਸਾਥਿ ਅਟਕਿਆ। ਤਬਿ ਨਿਤਾਪ੍ਰਤਿ ਘਰਿ ਤੇ ਇਕਠੇ ਆਵਨ, ਤਾਂ ਉਹੁ ਜਾਵੈ ਲੋਲੀਖਾਨੇ [5] ਅਤੇ ਉਹ ਜੋ ਆਗੈ ਆਂਵਦਾ ਆਹਾ, ਸੋ ਆਵੈ ਗੁਰ ਪਰਮੇਸਰ ਕੀ ਸੇਵਾ ਕਰਣਿ। ਤਬਿ ਇਕ ਦਿਨ ਉਸ ਕਹਿਆ: ‘ਭਾਈ ਜੀ! ਮੈਂ ਜਾਂਦਾ ਹਾਂ ਵਿਕਰਮ ਕਰਣ ਅਤੇ ਤੂ ਜਾਂਦਾ ਹੈ ਸਾਧੂ ਦੀ ਸੇਵਾ ਕਰਨਿ। ਅਜੁ ਤੇਰਾ ਅਤੇ ਮੇਰਾ ਕਰਾਰੁ ਹੈ, ਜੋ ਦੇਖਾਂ ਤੈਨੂੰ ਕਿਆ ਪਰਾਪਤਿ ਹੋਵੈ ਅਤੇ ਮੈਨੂੰ ਕਿਆ ਮਿਲੇਗਾ'। ਤਬ ਉਹਨਾਂ ਇਕ ਟਿਕਾਣਾ ਮੁਕਰਰ ਕੀਤਾ ਤਾਂ ਆਖਿਓਨੁ[6]


  1. *ਇਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
  2. ਹਾ: ਬਾ: ਨੁਸਖ਼ੇ ਵਿਚ ਪਾਠ ਹੈ 'ਲਾਗ' ਪੱਥਰ ਦੇ ਛਾਪੇ ਵਿਚ 'ਲਗਨ'।
  3. 'ਸਹਿ' ਪਾਠ ਹਾ: ਬਾ: ਨੁ: ਦਾ ਹੈ।।
  4. 'ਤਬ....ਤੋਂ....ਕਰਹੁ' ਤਕ ਹਾ: ਬਾ: ਨੁ: ਦਾ ਪਾਠ ਹੈ।
  5. ਹਾ: ਬਾ: ਨੁਸਖ਼ੇ ਵਿਚ ਪਾਠ ‘ਲੰਉਡੀ ਕੇ' ਹੈ।
  6. 'ਤਬ... ਤੋਂ...ਆਖਿਓਨੁ' ਤੱਕ ਦਾ ਪਾਠ ਹਾ: ਬਾ: ਨੁਸਖ਼ੇ ਵਿਚੋਂ ਹੈ।

(58) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ