ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ॥
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ॥
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ॥
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ॥
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ॥੩॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ॥
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ॥
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥
ਝੂਠਾ ਰੁਦਨੁ ਹੋਆ ਦੁਆਲੈ ਖਿਨ ਮਹਿ ਭਇਆ ਪਰਾਇਆ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ॥੪॥੧॥

(ਪੰਨਾ ੭੪-੭੫)

ਜਬਿ ਭਲਕੁ ਹੋਆ, ਤਾਂ ਓਹ ਲੜਿਕਾ ਚਲਿਆ, ਤਾਂ ਰੋਂਦੇ ਪਿਟਦੇ ਨਿਕਲੇ। ਤਾਂ ਮਰਦਾਨੇ ਅਰਜ ਕੀਤੀ, ਆਖਿਓਸੁ: 'ਜੀ ਇਸਦੇ ਬਾਬਿ ਕਿਆ ਵਰਤੀ? ਕਲਿ ਅਲਤਾ ਪਏਂਦੇ ਆਹੇ, ਹਸਦੇ ਥੇ, ਖੇਡਦੇ ਥੇ' ਤਬਿ ਬਾਬੇ ਸਲੋਕੁ ਦਿੱਤਾ:–

ਸਲੋਕੁ॥ ਜਿਤੁ ਮੁਹਿ ਮਿਲਨਿ ਮੁਬਾਰਖੀ ਲਖ ਲਖ ਮਿਲੈ ਆਸੀਸ॥
ਤੇ ਮੁਹੁ ਫਿਰਿ ਪਿਟਾਈਅਨ ਮਨੁ ਤਨੁ ਸਹੇ ਕਸੀਸ॥
ਇਕ ਮੁਏ ਇਕ ਦਬਿਆ ਇਕ ਦਿਤੇ ਨਦੀ ਵਹਾਇ॥
ਗਇਆ ਮੁਬਾਰਖੀ ਨਾਨਕਾ ਭੀ ਸਚੇ ਨੂੰ ਸਾਲਾਹ॥੧॥[1]
ਤਬਿ ਬਾਬਾ ਮਰਦਾਨਾ ਓਥਹੁ ਚਲੇ।

20. ਪਾਲੀ ਨੂੰ ਪਾਤਸ਼ਾਹੀ

ਤਬਿ ਰਾਹ ਵਿਚ ਇਕ ਚੰਣਿਆਂ ਦੀ ਵਾੜੀ ਆਈਓਸੁ। ਤਬਿ ਪਾਲੀ ਉਸ[2] ਕਾ ਲਗਾ ਹੋਲਾਂ ਕਰਣ! ਤਬਿ ਮਰਦਾਨੇ ਕੇ ਜੀਅ ਆਈ 'ਜੋ ਬਾਬਾ ਚਲੈ ਤਾ ਦੁਇਕ ਬੂਟੈ ਲੈਹਾਂ'। ਤਬਿ ਬਾਬਾ ਮੁਸਕਾਇਆ, ਜਾਇ ਬੈਠੇ[3]! ਤਬ ਉਸ ਪਾਲੀ ਹੋਲੇਂ ਅਗੇ ਆਣਿ ਰਖੈ। ਤਬ ਬਾਬੇ ਮਰਦਾਨੇ ਨੂੰ ਦੇਤੋ। ਤਾਂ ਉਸ ਲੜਕੇ ਦੇ ਜੀਅ ਆਈ, – ਜੁ


  1. ਇਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
  2. 'ਉਸ' ਪਦ ਹਾ: ਬਾ: ਵਾਲੀ ਸਾਖੀ ਦਾ ਹੈ।
  3. 'ਹਾ: ਬਾ: ਵਾਲੇ ਨੁਸਖ਼ੇ ਵਿਚ ਲਿਖਿਆ ਹੈ ਕਿ 'ਤਦ ਬਾਬਾ ਤੇ ਮਰਦਾਨਾ ਦੋਵੇਂ ਉਥੇ ਬੈਠ ਗਏ'।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (57)