ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਛਿਆ : 'ਤੈਂ ਪਾਸਿ ਕਿਆ ਹੈ ?' ਤਾਂ ਕਲਿਜੁਗ ਆਖਿਆ : ‘ਮੇਰੇ ਪਾਸ ਸਭੁ ਕਿਛੁ ਹੈ, ਜੇ ਆਖਹੁ ਤਾਂ ਮੋਤੀਆਂ ਦੇ ਮੰਦਰ ਉਸਾਰਹ ਅਤੇ ਰਤਨਾਂ ਕਾ ਲਾਲਾਂ ਦਾ ਜੜਾਉ ਕਰਾਵਾਂ, ਅਗਰ ਚੰਦਨ ਕਾ ਲੇਪੁ ਦੇਵਾਂ'। ਤਬਿ ਗੁਰੂ ਬੋਲਿਆ, ਸਬਦ ਰਾਗੁ ਸ੍ਰੀ ਰਾਗੁ ਵਿਚ :- ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥੧॥ਰਹਾਉ॥ ਤਬਿ ਫਿਰ ਕਲਿਜੁਗ ਆਖਿਆ : 'ਜੋ ਜੀ ਜਵੇਹਰਾਂ ਦੀ ਧਰਤੀ ਕਰਾਂ, ਅਰੁ ਲਾਲਾਂ ਦਾ ਜੜਾਉ ਕਰਹਾਂ, ਇੰਦਰ ਦੀਆਂ ਮੋਹਣੀਆਂ ਲੈ ਆਵਾਂ। ਤਬਿ ਗੁਰੂ ਜੀ ਪਉੜੀ ਦੂਜੀ ਆਖੀ :- ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥ ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥ ਤਬਿ ਕਲਜੁਗਿ ਕਹਿਆ : ‘ਜੋ ਜੀ ਏਹੁ ਬੀ ਨਾਹੀ ਲੈਂਦਾ ਤਾਂ ਸਿਧਿ ਲੈ ਜੋ ਰਿਧਿ ਆਵੈ ਅਤੇ ਗੁਪਤ ਧਰਤੀ ਵਿਚਿ ਚਲੁ, ਅਰੁ ਹਜਾਰ ਕੋਹਾਂ ਜਾਇ ਪ੍ਰਗਟ ਹੋਇ। ਤਬਿ ਗੁਰੂ ਪਉੜੀ ਤੀਜੀ ਆਖੀ :- ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ ਗੁਪਤੁ ਪਰਗਟੁ ਹੋਇ ਬੈਸਾ ਲੋਕੁ ॥ ਰਾਖੈ ਭਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੩॥ ਤਬਿ ਕਲਿਜੁਗਿ ਆਖਿਆ, “ਕੁਛੁ ਲੇਵਹੁ, ਸੁਲਤਾਨ ਹੋਵਹੁ : ਰਾਜੁ ਕਰਹੁ ਤਬਿ ਗੁਰੂ ਚਉਥੀ ਪਉੜੀ ਕਹੀ :- ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥ ਮਤੁ ਦੇਖਿ ਭੁਲਾ (68) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (ਪੰਨਾ ੧੪)