ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠ ਚਾਹੀਦਾ ਹੈ 'ਕੰਮ'। ਐਉਂ- 'ਓਥੈ ਹੰਸ ਦਾ ਕੰਮ ਨਾਹੀਂ'। ਹੁਣ ਇਹ ਕੰ ਦਾ ਰਹਿ ਜਾਣਾ ਦੱਸਦਾ ਹੈ ਕਿ ਇਹ ਉਤਾਰੇ ਵਿਚ ਭੁੱਲ ਪਈ ਹੈ।

ਹਾਫ਼ਿਜ਼ਾਬਾਦੀ ਨੁਸਖ਼ੇ ਵਿਚ ਸਲੋਕ ਤੋਂ ਮਗਰੋਂ ਐਤਨੀ ਇਬਾਰਤ ਹੈ ਹੀ ਨਹੀਂ 'ਤਬ ਬਾਬਾ ਬੋਲਿਆ ਆਖਿਓਸੁ ਮਖਦੂਮ ਬਹਾਵਦੀ ਕਰਮ ਕਰੰਗ ਹੈ ਓਥੇ ਹੰਸ ਦਾ 'ਮ' ਨਾਹੀ ਹੈ 'ਜੋ ਓਥੇ ਬਹਨਿ'।

ਇਹ ਸਾਰੀ ਇਬਾਰਤ ਯਾ ਤਾਂ ਅਸਲੀ ਨੁਸਖ਼ੇ ਵਿਚ ਹੈ ਹੀ ਨਹੀਂ ਸੀ, ਵਲੈਤ ਵਾਲੀ ਦੇ ਉਤਾਰਾ ਕਰਨ ਵਾਲੇ ਨੇ ਸਲੋਕ ਦੇ ਅਰਥ ਆਪ ਪਾਏ ਹੋਣਗੇ, ਜੋ ਹੈਸੀ ਤਾਂ ਹਾਫ਼ਜ਼ਾਬਾਦੀ ਨੁਸਖ਼ੇ ਵਾਲੇ ਤੋਂ ਰਹਿ ਗਈ ਹੈ।

ਸਿੱਟਾ ਇਹ ਹੈ ਕਿ ਇਸ ਵਲੈਤ ਵਾਲੀ ਸਾਖੀ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਸੀ, ਚਾਹੇ ਉਹ ਬਿਲਕੁਲ ਵਿਲੱਖਣ ਚੀਜ਼ ਸੀ, ਚਾਹੋ ਇਨ੍ਹਾਂ- ਵਲੈਤ ਪਹੁੰਚੀ ਤੇ ਹਾਫ਼ਜ਼ਾਬਾਦੀ ਵਾਲੀ- ਦੁਇ ਕਿਸੇ ਹੋਰ ਦਾ ਉਤਾਰਾ ਹਨ, ਜੋ ਅਜੇ ਤਕ ਹੱਥ ਨਹੀਂ ਆਇਆ ਤੇ ਇਹ ਉਤਾਰੇ ਉਸ ਅਸਲ ਨਾਲੋਂ ਫਰਕ ਕਰ ਗਏ ਹੋਏ ਜਾਪਦੇ ਹਨ।


ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ ( (11))