ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਫ਼ਿਜ਼ਾਬਾਦੀ ਨੁਸਖ਼ੇ ਵਿਚ ਪਾਠ ਹੈ:- 'ਦੀਨਦਾਰ ਫਕੀਰ ਥੇ' ਜੋ ਸ਼ੁਧ ਹੈ।

ਇਹ ਅਸ਼ੁੱਧੀ ਵਲੈਤੀ ਨੁਸਖ਼ੇ ਦੀ ਐਸੀ ਹੈ ਕਿ ਜਿਸ ਦੇ ਅਸ਼ੁੱਧ ਹੋਣ ਦਾ ਰਤਾ ਸੰਸਾ ਨਹੀਂ ਰਹਿ ਸਕਦਾ ਤੇ ਇਹ ਅਸ਼ੁੱਧੀ ਹੀ ਦਲੀਲ ਹੈ ਉਸ ਦੇ ਉਤਾਰੇ ਹੋਣ ਦੀ, ਹਾਫ਼ਜ਼ਾਬਾਦੀ ਨੁਸਖ਼ੇ ਦਾ ਸ਼ੁੱਧ ਪਾਠ ਇਸ ਦਲੀਲ ਨੂੰ ਪ੍ਰੋਢਤਾ ਦੇਂਦਾ ਹੈ।

(ਅ) ਸਾਖੀ ਨੰਬਰ 30 ਵਿਚ ਮਰਦਾਨੇ ਦਾ ਵਾਕ ਹੈ:- 'ਜੋ ਤੇਰਾ ਅਹਾਰ ਹੋਵੈ, ਸੋ ਮੇਰਾ ਹੋਵੈ, ਸੋ ਮੇਰਾ ਅਹਾਰ ਕਰਹਿ'। ਇਸ ਵਿਚ ‘ਮੇਰਾ ਅਹਾਰ ਕਰਹਿ' ਇਤਨੇ ਅੱਖਰ ਵਾਧੂ ਹਨ। 'ਸੋ ਮੇਰਾ ਹੋਵੈ' ਤੇ 'ਸੋ ਮੇਰਾ ਅਹਾਰ ਕਰਹਿ' ਦੋਵੇਂ ਇਕ ਮਤਲਬ ਰੱਖਦੇ ਹਨ, ਦੋਹਾਂ ਵਿਚੋਂ ਇਕ ਬਿਲੋੜਾ ਹੈ, ਅਸਲੀ ਕਰਤਾ ਆਪਣੇ ਨੁਸਖ਼ੇ ਵਿਚ ਇਹ ਭੁੱਲ ਨਹੀਂ ਛੱਡ ਸਕਦਾ। ਇਹ ਭੁੱਲ ਉਤਾਰੇ ਦੀ ਹੈ, ਹਾ: ਬਾ: ਨੁਸਖ਼ਾ ਇਸ ਦੀ ਪ੍ਰੋਢਤਾ ਕਰਦਾ ਹੈ, ਜਿਸ ਵਿਚ ਕਿ 'ਸੋ ਮੇਰਾ ਅਹਾਰ ਕਰਹਿ' ਪਾਠ ਨਹੀਂ ਹੈ। (ੲ) ਸਾਖੀ ਨੰ: 31 ਵਿਚ ਜਦ ਗੁਰੂ ਜੀ 'ਪਿਛਹੁ ਰਾਤੀ ਸਦੜਾ' ਸ਼ਬਦ ਦਾ ਭੋਗ ਪਾਉਂਦੇ ਹਨ ਤਾਂ ਆਖਦੇ ਹਨ: 'ਬਾਬਾ ਜੀ ਮਾਤਾ ਜੀ ਅਸੀਂ ਜੋ ਆਏ ਹਾਂ, ਜੋ ਕਹਿ ਥਾ ਆਵਹਿਂਗੇ। ਇਸ ਵਿਚ 'ਕਹਿ ਥਾ' ਪਾਠ ਅਸ਼ੁੱਧ ਹੈ, ਚਾਹੀਦਾ ਹੈ 'ਕਹਿਆ ਥਾ' ਇਹ 'ਆ' ਕੰਨੇ ਦਾ ਰਹਿ ਜਾਣਾ ਉਤਾਰਾ ਕਰਨ ਵਾਲੇ ਦੀ ਉਕਾਈ ਹੈ, ਇਸ ਦੀ ਪੁਸ਼ਟੀ ਹਾਫ਼ਜ਼ਾਬਾਦੀ ਨੁਸਖ਼ੇ ਤੋਂ ਹੁੰਦੀ ਹੈ, ਜਿਸ ਵਿਚ ਪਾਠ ਹੈ- 'ਕਹਿਆ ਥਾ'। (ਸ) ਸਾਖੀ ਨੂੰ 30 ਵਿਚ ਇਹ ਪਾਠ 'ਜਾਂ ਇਹ ਬਚਨ ਕਰਹਿਂ' ਜੋ ਮੇਰੇ ਕਰਮ ਭੀ ਨਾ ਬੀਚਾਰਹਿਂ'। 'ਮੇਰੇ ਕਰਮ ਭੀ ਨਾ ਬੀਚਾਰਹਿਂ' ਤੋਂ ਸਾਬਤ ਹੁੰਦਾ ਹੈ ਕਿ ਪਹਿਲੇ ਫ਼ਿਕਰੇ 'ਜਾਂ ਇਹ ਬਚਨ ਕਰਹਿਂ' ਵਿਚ ਬੀ 'ਭੀ' ਪਦ ਚਾਹੀਦਾ ਸੀ ਕਿਉਂਕਿ ਪਹਿਲੇ ਇਹ ਗੱਲ ਮਰਦਾਨਾ ਮੰਗ ਆਯਾ ਹੈ ਕਿ ਜੋ ਤੇਰਾ ਅਹਾਰ ਹੈ ਸੋ ਮੇਰਾ ਹੋਵੈ, ਹੁਣ ਦੂਸਰੀ ਗੱਲ ਮੰਗਦਾ ਹੈ ਕਿ ਮੇਰੇ ਕਰਮ ਭੀ ਨਾ ਬੀਚਾਰਹਿਂ! ਇਸ ਵਿਚ ਪਈ 'ਭੀ' ਦੱਸਦੀ ਹੈ ਕਿ ਪਹਿਲੇ ਇਕ ਗੱਲ ਹੋਰ ਮੰਗ ਆਯਾ ਹੈ, ਤਾਂਤੇ ਜ਼ਰੂਰੀ ਹੋ ਗਿਆ ਕਿ ਜਦ ਮਰਦਾਨਾ ਕਹਿੰਦਾ ਹੈ 'ਜਾਂ ਇਹ ਬਚਨ ਕਰਹਿਂ' ਇਸ ਵਿਚ ਭੀ ਪਦ, 'ਭੀ' ਆਵੇ। ਹਾਫ਼ਜ਼ਾਬਾਦੀ ਨੁਸਖ਼ਾ ਇਸ ਗੱਲ ਦੀ ਪ੍ਰੋਢਤਾ ਕਰਦਾ ਹੈ, ਕਿਉਂਕਿ ਉਸ ਵਿਚ ਏਥੇ ‘ਭੀ' ਪਦ ਹੈ, ਤੇ ਪਾਠ ਹੈ- 'ਜੋ ਇਹ ਭੀ ਬਚਨ ਕਰਹਿਂ'।' ' (ਹ) ਸਾਖੀ ਨੰ: 45 ਵਿਚ ਗੁਰੂ ਬਾਬੇ ਨੇ 'ਸਉ ਉਲ੍ਹਾਮੇ ਦਿਨੈ' ਕੇ ਵਾਲਾ ਸਲੋਕ ਦੇ ਕੇ ਬਹਾਵਦੀ ਨੂੰ ਆਖਿਆ 'ਕਰਮ ਕਰੰਗ ਹੈ, ਓਥੇ ਹੰਸ ਦਾ 'ਮ' ਨਾਹੀਂ ਹੈ।' ਇਸ ਵਿਚ ਸਪਸ਼ਟ ਹੈ ਕਿ 'ਮਮਾ' ਇਕੱਲਾ ਕੋਈ ਅਰਥ ਨਹੀਂ ਏਥੇ ਦੇਂਦਾ, ਸ਼ੁੱਧ (10) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ


(10)ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ