ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੨) ਰਾਮਕਲੀ ਮਹਲਾ ੧ ਦਖਣੀ ਓਅੰਕਾਰੁ॥ ਓਅੰਕਾਰਿ ਬਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿਓਅੰਕਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ॥ ਓਅੰਕਾਰਿ ਸਬ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰ ॥ ਓਨਮ ਅਖਰੁ ਤ੍ਰਿਭਵਣ । ਸਾਰੁ ॥੧॥ ਸੁਣਿ ਪਾਡੇ ਕਿਆ ਲਿਖਹ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥ ਤਬਿ ਪਉੜੀਆਂ ਚਉਰੰਜਹ ੫੪ ਓਅੰਕਾਰੁ ਹੋਇਆ | ਤਬ ਪੰਡਿਤ ਆਦਿ ਪੈਰੀ ਪਇਆ, ਨਾਉ ਧਰੀਕ ਹੋਆ, ਗੁਰੂ ਗੁਰੂ ਲਗੈ ਜਪਣਿ । ਤਬਿ ਬਾਬਾ ਜੀ ਓਬਹੁ ਰਵਦੇ ਰਹੇ ॥੪॥ ੧੮. ਨਾਨਕ ਮਤੇ ਸਿੱਧਾਂ ਨਾਲ ਗੋਸ਼ਟ, ਤਬ* ਨਾਨਕ ਮਤੈ ਆਇ ਨਿਕਲੈ । ਤਬ ਇਕਸੁ ਬੜ ਕੇ ਤਲੇ ਜਾਇ 8+, ਓਹ ਬੜੁ ਕ ਖ ਥਾ ਕਈ ਬਰਸਾਂ ਕਾ | ਓਥੇ ਧੁੰਈ ਪਾਈ, ਤਬ ਓਹ ਹਰਿਆ ਹੋਆ, ਸਿਧਾਂ ਡਿਠਾ, ਆਇ ਬੈਠੇ । ਤਬਿ ਸਿੱਧਾਂ ਪੁਛਿਆ, 'ਹੇ ਬਾਲਕੇ ਤੂ ਕਿਸਕਾ ਸਿਖੁ ਹੈ ? ਦੀਖਿਆ ਤੋਂ ਕਸਤੇ ਲਈ ਹੈ ?” ਤਬਿ ਗੁਰੂ ਬਾਬੇ ਸਬਦੁ ਉਠਾਇਆ ਰਾਗ ਸੂਈ ਵਿਚਿ :- ਸੂਹੀ ਮਹਲਾ ੧ ਘਰੁ ੭॥ ਕਉਣ ਤਰਾਜੀ ਕਵਣੁ ਤੁਲਾਂ ਤੇਰਾ ਕਵਣੁ ਸਰਾਫੁ ਬੁਲਾਵਾ॥ ਕਉਣੁ ਗੁਰੂ ਕੇ ਪਹਿ ਦੀਖਿਆ ਲੇਵਾ ਕੇ ਪਹਿ ਮਲ ਕਰਾਵਾ ॥੧॥ ਮੇਰੇ ਲਾਲ ਜੀਉ ਤੇਰਾ ਅੰਤ ਨ ਜਾਣਾ ॥ ਤੂੰ ਜਲ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ । ੧॥ ਰਹਾਉ ॥ ਮਨੁ ਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤ ਰਹਾਵਾ ॥੨॥ ਆਪੇ ਕੰਡਾ ਤੋਲੁ ਤਰਾਜ਼ੀ ਅਪੇ ਤੋਲਣ ਹਾਰਾ ॥ ਆਪੇ ਦੇਖੋ ਆਪੇ ਬੁਝੈ ਆਪੇ ਹੈ ਵਣਜਾਰਾ ॥੩॥ ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ਤਾਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ : ਮੁ ਪਾਵੈ ॥੪॥੨॥੯॥ ਤਬਿ ਸਿਧਾਂ ਆਖਿਆ, 'ਬਾਲਕ ! ਤੂੰ ਜੋਗੀ ਹੋਇ, ਦਰਸਨੁ ਭੇਖੁ ਲੇਉ ਤਬਿ ਬਾਬੇ ਸਬਦ ਉਠਾਇਆ। ਰਾਗੁ ਸੂਹੀ ਲਾਲਤਾ ਵਿਚ : ਸੂਹੀ ਮਹਲਾ ੧ ਘਰੁ ੭ ॥ 'ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ, *ਤਬ ਹਾ:ਬਾ: ਨੁਸਖੇ ਵਿਚੋਂ ਹੈ । ਇਹ ਵਾਕ ਹਾਬਾ: ਨੁਸਖੇ ਦਾ ਹੈ। ਲਾਲੜਾ ਪਾਠ ਹਾਫਜ਼ਾਬਾਦੀ ਨੁਸਖੇ ਵਿਚ ਨਹੀਂ ਹੈ, ਤੇ ਸ੍ਰੀ ਗੁਰੂ ਗੋ ਸਾਹਿਬ ਜੀ ਵਿਚ ਬੀ ਨਹੀਂ, ਤਾਂਤੇ ਇਹ ਅਸ਼ੁਧੀ ਹੈ ਲਿਖਾਰੀ ਦੀ ।