ਪੰਨਾ:ਪੁੰਗਰਦੀਆਂ ਪ੍ਰੀਤਾਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਉਸਦਾ ਕਠੋਰ ਦਿਲ-ਛਲਕੇਗਾ,
ਮੇਰੀ ਗਰਮ ਸਾਹ.
ਉਸਥੀ ਅਪੜੇਗੀ,
ਦਿਲ ਧਰਾਸ ਬਨਦਾ ਨਹੀਂ।
ਡਰਦਾ ਹੈ, ਕੰਬਦਾ ਹੈ,
ਅਰਜ ਨਹੀਂ ਕਰਦਾ,
ਦਮ ਨਹੀਂ ਭਰਦਾ.
ਸੁਣਨੇ ਵਾਲੇ ਨੂੰ ਪ੍ਰਵਾਹ ਨਹੀਂ,
ਜਿਵੇਂ ਉਸਦੇ ਖਿਆਲ ਕਿਆਸ ਭੀ ਨਹੀਂ।
ਉਫ! ਜਿਸ ਬਲ 'ਚ ਮੈਂ ਬੋਲਦੀ ਹਾਂ.
ਤੂੰ ਭੀ ਬੋਲਦਾ,
ਕਾਸ਼! ਮੇਰੇ ਅਮਕ ਪਿਆਰ ਨੂੰ
ਉਹ ਭੀ ਅਥੱਕ ਸ਼ਰਧਾ ਨਾਲ ਤੋਲਦਾ
ਜੋ ਕੁਝ ਮੈਂ ਮਹਿਸੂਸਦੀ ਹਾਂ
ਸ਼ਾਇਦ! ਉਹਦੀ ਉਸਨੂੰ ਸਾਰ ਨਹੀ।
ਜਿਸ ਤਾਲ ਦੀ ਮੈਂ ਸੁਦਾਈ ਹਾਂ
ਉਹ ਉਹਦੇ ਦਿਲ ਵਿਚ ਤਾਰ ਨਹੀਂ
ਮੈਂ ਲੋਚਾਂ ਮਿਠੀਆਂ ਗਲਾਂ ਨੂੰ
ਸੁੰਦਰ ਪਿਆਰਾ ਦੇ ਪਲਾਂ ਨੂੰ,
ਉਹਨੂੰ ਜਿਵੇਂ ਰਤਾ ਭੀ (ਕਿਸੇ ਦੀ) ਪ੍ਰਵਾਹ ਨਹੀਂ।


੧੪