ਸਮੱਗਰੀ 'ਤੇ ਜਾਓ

ਪੰਨਾ:ਪੁੰਗਰਦੀਆਂ ਪ੍ਰੀਤਾਂ.pdf/24

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੀਰ


ਚੋਟ ਕਿਤੇ ਤੋਂ ਲਗ ਗਈ,
ਇੰਞ ਦਿਖਾਈ ਦਿੰਦਾ ਏ।
ਤੀਰ ਕਿਤੇ ਤੋਂ ਚਲ ਗਏ,
ਦਿਲ ਘਾਇਲ ਹੋਇਆਂ ਰੁੰਦਾ ਏ।

ਬ੍ਰਿਹੋਂ ਦੀਆਂ ਕਹਾਣੀਆਂ,
ਦਿਲ ਵੇਦਨਾ ਪਿਆ ਕਹਿੰਦਾ ਏ।
'ਇਕ' ਦਿਲ ਵਿਚ ਖਾਰਾਂ ਰੜਕ ਰਹੀਆਂ,
ਉਤੋਂ ਸਮਾਜੀ ਛਮਕਾਂ ਸਹਿੰਦਾ ਏ।

__________

੧੯