ਪੰਨਾ:ਪੁੰਗਰਦੀਆਂ ਪ੍ਰੀਤਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝਿੱਝਕਾਂ


ਉਠਦੀ ਏ ਦਿਲ 'ਚ ਆਵਾਜ਼,
ਪਰ ਬੋਲੀ ਬਣ ਸਕਦੀ ਨਹੀਂ।

ਉਠਦੀ ਏ ਬਦਲੀ ਦਿਲ ਸਾਗਰ ਚੋਂ,
ਪਰ ਬਿਨ ਵਸੀਲੇ ਵਰ੍ਹ ਸਕਦੀ ਨਹੀਂ।

ਹਸਣੇ ਲਈ ਮੰਨ ਮਾਰੇ ਛਾਲਾਂ,
ਪਰ ਸ਼ਰਮਾਂ ਦੀ ਝਕ ਖੁਲਦੀ ਨਹੀਂ।

ਜ਼ੋਰ ਭਾਵੇਂ ਮੈਂ ਬਹੁਤੇਰਾ ਲਾਵਾਂ,
ਟਿੱਲ, ਪੇਸ਼ ਕੋਈ ਚਲਦੀ ਨਹੀਂ।

______

੧੮