ਪੰਨਾ:ਪੁੰਗਰਦੀਆਂ ਪ੍ਰੀਤਾਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿੱਚਾਂ

ਕੀ ਰੋਂਵਣ ਦਾ ਭਈ ਫਾਇਦਾ ਈ,
ਇਹ ਕੁਦਰਤ ਦਾ ਭਈ ਕਾਇਦਾ ਈ।
ਕਿਸੇ ਜਾਕੇ ਬੁਲਬੁਲ ਨੂੰ ਆਖਿਆ ਸੀ,
ਜਦੋਂ ਰੋਂਦੀ ਬੁਲਬਲ ਨੂੰ ਜਾਚਿਆ ਸੀ।
ਉਸ ਮੋੜ ਕੇ ਉਸ ਨੂੰ ਆਖਿਆ,
ਓ ਦਰਦੀ ਦਰਦਾਂ ਦੇ ਰਖਿਆ।
ਮੇਰੇ ਦਿਲ ਨੂੰ ਕਿਸੇ ਨਾ ਮਾਪਿਆ,
ਜਿਸ ਮਾਪਿਆ ਭੀ ਨਾ ਜਾਪਿਆ।
ਜਿਸ ਆਪਣੇ ਤਾਈਂ ਮਾਪਿਆ,
ਉਸ ਮੇਰਾ ਦਿਲ ਹੈ ਜਾਪਿਆ।
ਇਹ ਕੁਦਰਤ ਦੀ ਹੈ ਰੀਤ ਬਣੀ,
ਜਿਸ ਅੰਦਰ ਹੈ ਭਈ ਪਰੀਤ ਘਣੀ।
ਉਸ ਹਾਣ ਲਾਭ ਨਹੀਂ ਜਾਚਿਆ,
ਜਿਸ ਵਿਚ ਹੈ ਪ੍ਰੇਮ ਦੀ ਵਿਆਖਿਆ।
ਜਾਕੇ ਪੁਛੀਂ ਵੀਰ ਭਿਰੰਗੇ ਨੂੰ,
ਉਸ ਜਲਦੇ ਤਾਈਂ ਪਤੰਗੇ ਨੂੰ।

੩੨