ਪੰਨਾ:ਪੁੰਗਰਦੀਆਂ ਪ੍ਰੀਤਾਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਫੁਲ ਦੀ "ਬਲਬੀਰ" ਕਹੀ ਜੀਵਨੀ?
ਆਪਣੀ ਥੋੜੀ ਨੂੰ ਥੋੜੀ ਕਰਕੇ,
ਇਹ ਦੂਜਿਆਂ ਦੀ ਸ਼ਾਨ ਵਧਾਵੇ।


ਕਿਵੇਂ ਕਵਿਤਾ ਲਿਖਦਾ ਹਾਂ।



ਪਿਆਰਾਂ ਨਾਲ ਉਮਡਿਆ ਸੀਨਾ
ਤਰੰਗਾਂ ਉਮਡੀ ਛਾਤੀ ਨਾਲ
ਜਦੋਂ ਮਟਕ ਮਟਕ ਮੈਂ ਤੁਰਦਾ ਹਾਂ।
ਜਦੋਂ ਮੇਰੀਆਂ ਖੁਸ਼ੀਆਂ ਚਹਿ ਚਹਾਉਦਿਆਂ!
ਟਹਿਣੀਆਂ ਤੇ ਬਹਿ ਬਹਿ,
ਪਰਿੰਦਿਆਂ ਤੋਂ! ਜਦੋਂ!
ਅਸਮਾਂਨਾਂ ਦੀਆਂ ਬਾਤਾਂ ਪੁਛਦਾ ਹਾਂ!
ਜਾਂ ਕਦੀ ਆਪਣੇ ਦਿਲ ਦੀ ਰਾਣੀ ਨਾਲ,
ਨਸੀਮਾਂ ਭਰਿਆਂ ਕੁਰਿਆਂ ਵਿਚ,
ਤਸਵਰਾਂ ਤੇ ਕਿਆਸਾਂ ਅੰਦਰ,
ਹੁਲਾਸ਼ਾਂ ਦੇ ਵਿਚ ਫੁਲਿਆ ਫੁਲਿਆ,
ਸਰੂਰਾਂ ਦੇ ਵਿਚ ਤਣ ਤਣ ਕੇ,