ਪੰਨਾ:ਪੁੰਗਰਦੀਆਂ ਪ੍ਰੀਤਾਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਧਨ ਜਰੂਰੀ ਹੈ ਇਸ ਵਿਚ ਦੁਨੀਆਂ
ਪੁਛ ਉਸਦੀ ਜੋ ਅਮੀਰ ਹੋਂਵੇ।
ਮੈਂ ਹਾਂ ਬਲਿਹਾਰ ਉਸ ਅਮੀਰ ਕੋਲੋਂ
ਜਿਸ ਦਾ ਆਪਣਾ ਦਿਲ ਅਮੀਰ ਹੋਵੇ।
ਮਾਇਆ ਰਖਦਾ ਮਾਇਆ ਦੀ ਇਹ ਦੁਨੀਆਂ
ਫਨੀਅਰ ਸੱਪ ਨਾਂ ਬਿਨਵਾਂ ਤੀਰ ਹੋਵੇ।
ਜਿਸਦੀ ਦੁਖੀਆਂ ਗਰੀਬਾਂ ਲਈ ਜਾਨ ਤੜਪੇ
ਦੁਖ ਹਰਨ ਲਈ ਬੇਤਦਬੀਰ ਹੋਵੇ।
ਜਿਹੜਾ ਭੁਖਿਆ ਤੇ ਮਾਇਆ ਨਿਸਾਰ ਕਰਦਾ
ਤਰਸ ਭਿਜਿਆਂ ਅੱਖਾਂ ਵਿਚ ਨੀਰ ਹੋਵੇ।
ਭਲੇ ਕੰਮਾਂ ਤੇ ਜਿਹੜਾ ਖੁਲ੍ਹਾ ਖਰਚ ਕਰਦਾ
ਪਾਕ, ਸਾਫ, ਬੇਐਬ ਜਮੀਰ ਹੋਵੇ।

ਆਪਣੀਆਂ ਧੀਆਂ ਸਮਝੇ,
ਦੂਜਿਆਂ ਦੀਆਂ ਬਹੂ ਬੇਟੀਆਂ ਨੂੰ
ਜਿਸ ਮੂੰਹ ਤੇ ਤੜਫਦਾ ਨੂਰ ਹੋਵੇ।
ਜਬ੍ਰਾਂ ਵਿਚ ਨਾ ਕੋਈ ਵਿੰਗ ਵਲ ਹੋਵੇ,
ਮਿਠ ਮਿਠ ਕਰੇ,
ਭਾਵੇਂ ਕਿਨਾ ਹੀ ਬਲੀ ਤਕਦੀਰ ਹੋਵੇ।
ਮਿਲਣ ਆਇ ਦਾ ਬਹੁਤ ਸਨਮਾਨ ਕਰਦਾ
ਬਿਨਾ ਵਿਤਕਰੇ ਹਰ ਰੰਗੀਲ ਹੋਵੇ।

੭੦