ਪੰਨਾ:ਪੁੰਗਰਦੀਆਂ ਪ੍ਰੀਤਾਂ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੁਠੇ ਪੈ ਤੇ ਨਹੀਂ ਰਹੇ, ਅਸੂਲ ਤੇਰੇ।
ਵੰਡ ਛਕਣ ਦੀ ਮਰਿਆਦਾ ਗੁਰੂ ਤੇਰੀ
ਕੀ ਤਰਕੀ ਕੀਤੀ?
ਸਿਰੇ ਚੜ੍ਹ ਗਏ ਨੇ ਅਜ ਫਰਜ ਤੇਰੇ।
ਤੇਰੀ ਫਲਸਫੀ ਅਪਣਾ ਕੋਈ ਸਿਰੇ ਚੜਿਆ
ਉਜੜ ਕਿਧਰ ਗਏ ਬਹਿਸ਼ਤ ਦੇ ਬਾਗ ਤੇਰੇ।
ਲਾ ਪਰਵਾਹ ਅਲਬੇਲਿਆ ਓ ਸਿੰਘਾ!
ਫਿਕੇ ਰੰਗਾਂ ਤਾਈਂ ਦੁਨੀਆਂ ਅਪਣਾ ਰਹੀ ਏ,
ਨਾਮ ਬਾਣੀ ਨਾਲ ਗੂੜੇ ਨੇ ਜਦੋਂ ਰੰਗ ਤੇਰੇ।
ਤੇਰੀ ਹਟੀ ਅਗੇ ਹਟੀ ਹੋਰ ਪੈ ਰਹੀ,
ਸ਼ੁਹਰਤ ਸਚ ਦੇ ਬੂਹੇ ਬੰਦ ਕਰਕੇ,
ਅਜ ਹੋਰ ਤੈਂ ਕਿਹੜੇ ਵਿਹਾਰ ਛੇੜੇ।

---Ο---



੯੦