੧੦੭
ਇਖਲਾਕ ਦਾ ਰਤਨ
ਅੱਗੋਂ ਜੋਗੀ ਰਾਜ ਪੂਰਨ ਭਗਤ ਜੀ ਬੋਲੇ ਸਾਡੇ ਵੱਸ ਨਹੀਂ ਆਪ ਨੂੰ ਕਰਤਾਰ ਨੇ ਆਪਨੀ ਖਲਕਤ ਦਾ ਰਾਖਾ ਬਣਾਕੇ "ਰਾਜਾ" ਪਦ ਬਖਸ਼ਿਆ ਹੈ। ਰੱਈਅਤ ਆਪਦੇ ਹੱਥੋਂ ਸੁਖੀ ਵੱਸਦੀ ਹੈ, ਇਸ ਲਈ ਆਪ ਜਿਸ ਤਰਾਂ ਸਾਰੀ ਪਰਜਾ ਦੇ ਪੂਜਯ ਹੋ ਤਿਵੇਂ ਹੀ ਕਰਤਾਰ ਦੀ ਰਜ਼ਾ ਅੰਦਰ ਮੈਨੂੰ ਭੀ ਸਨਮਾਨ ਕਰਨਾਂ ਯੋਗ ਹੈ,ਹੁਣ ਸਾਲਵਾਹਨ ਸਿਰ ਨਿਵਾਕੇ ਲੂਣਾਂ ਸਮੇਤ ਜੋਗੀ ਰਾਜ ਦੀ ਧੂਹਣੀ ਦੇ ਪਾਸ ਹੀ ਬੈਠ ਗਿਆ। ਜਦ ਪੂਰਨ ਭਗਤ ਜੀ ਨੇ ਪੁਛਿਆ ਕਿ ਆਪ ਕਿਸਤਰਾਂ ਮੇਰੇ ਅਸਥਾਨ ਤੇ ਆਏ ਹੋ, ਤਾਂ ਉਤ੍ਰ ਵਿੱਚ ਰਾਜੇ ਨੇ ਪੁਤ੍ਰ ਦੀ ਅਣਹੋਂਦ ਦਸਕੇ ਆਪਣੇ ਆਪ ਨੂੰ ਔਂਤ੍ਰੇ ਮਰਨ ਦਾ ਦੁਖ ਪ੍ਰਗਟ ਕੀਤਾ ਤੇ ਕਿਹਾ ਕਿ ਬਾਰਾਂ ਬਰਸ ਗੁਜ਼ਰ ਗਏ ਹਨ, ਮੇਰੇ ਘਰ ਕੋਈ ਸੰਤਾਨ ਨਹੀਂ ਹੁੰਦੀ ਜਿਸ ਤਰਾਂ ਮੇਰੇ ਦਿਲ ਨੂੰ ਢਾਰਸ ਹੋਵੇ ਹੁਣ ਆਪ ਉਹ ਉਪਾਉ ਕਰੋ, ਪੂਰਨ ਭਗਤ ਨੂੰ ਕਿਹਾ,ਹੇ ਰਾਜਨ! ਸਾਨੰ ਪ੍ਰਤੀਤ ਹੁੰਦਾ ਹੈ ਕਿ ਆਪਦੇ ਘਰ ਇੱਕ ਪੁਤ੍ਰ ਪੈਦਾ ਹੋਯਾ ਸੀ ਜਿਸਨੂੰ ਤੁਸਾਂ ਬੱਕਰੇ ਵਾਂਗ ਉਜਾੜ ਵਿੱਚ ਜਾਕੇ ਕੋਹ ਕੋਹ ਕੇ ਮਾਰਿਆਂ ਸੀ ਉਸਦਾ ਸਾਰਾ ਹਾਲ ਖੋਲ੍ਹਕੇ ਮੈਨੂੰ ਸੁਨਾਓ,ਤਾਂ ਤੁਹਾਡੀ ਪੁਤ੍ਰ ਭਾਵਨਾਂ ਪੂਰਨ ਹੋਵੇਗੀ। ਜੋਗੀ ਦੇ ਮੂੰਹੋਂ ਏਹ ਗੱਲ ਸੁਣਕੇ ਰਾਜਾ ਸਾਲਵਾਹਨ ਆਪਣੇ ਪੁਰਾਣੇ ਪਾਪ ਕਰਮ ਨੂੰ ਯਾਦ ਕਰਕੇ ਕੰਬਿਆ ਤ੍ਰਬਕਿਆ ਤੇ ਦੋ ਚਾਰ ਹੰਝੂ ਭੀ ਬਦੋਬਦੀ ਨਿਕਲ ਪਏ ਤੇ ਥਿੜਕਦੀ ਹੋਈ ਆਵਾਜ਼ ਵਿੱਚ ਧੀਮਾਂ ਜਿਹਾ ਬੋਲਿਆ:-ਹੇ ਸੰਤ ਜੀ! ਇੱਕ ਬਾਲਕ ਮੇਰ ਘਰ ਹੋਇਆ ਸੀ। ਰਾਣੀ ਇੱਛਰਾਂ ਜੋ ਵੱਡੀ ਰਾਣੀ ਹੈ ਉਸਦੇ ਪੇਟੋਂ, ਪਰ ਉਹ ਮਤ੍ਰੇਈ ਮਾਂ ਨੂੰ ਦੇਖਕੇ ਉਸਦੇ ਅਨੂਪਰੂਪ ਉਤੇ ਮੌਹਤ ਹੋਕੇ ਕੁਧਰਮੀ ਹੋ