(੯)
ਨੂੰ ਮੰਗਵਾਕੇ ਆਪਣੀਆਂ ਪਿਆਰੀਆਂ ਸਪੁਤ੍ਰੀਆਂ ਨੂੰ
ਆਨੰਦ ਕਾਰਜਾਂ ਦੇ ਸਮੇ ਦਾਜ ਵਜੋ ਦੇਦੇ ਹਨ। ਆਪ
ਅਸਚਰਜ ਤੇ ਹੈਰਾਨ ਹੋਵੋਗੇ ਕਿ ਐਸੀ ਵਧੀਆ ਕ੍ਰਿਪਾਨ
ਕਿਸਤ੍ਰਂ ਦੀ ਹੈ ਅਤੇ ਉਸ ਵਿੱਚ ਕੀ ਗੁਣ ਹਨ ਜਿਸਦੀ
ਕਿ ਸਾਰੀ ਦੁਨੀਆਂ ਇਸਤਰਾਂ ਚਾਹਵਾਨ ਬਨ ਰਹੀ ਹੈਤੇ
ਤਾਰੀਫ ਕਰਦੀ ਹੈ। ਏਸ ਕ੍ਰਿਪਾਨ ਨੂੰ ਜਿਸ ਸੱਜਣ ਨੇ
ਇਕ ਵਾਰੀ ਮੰਗਵਾਕੇ ਆਪਣੇ ਗਾਤ੍ਰੇ ਵਿਚ ਸਜਾ ਲਿਆ
ਹੈ ਉਸ ਸੱਜਣ ਨੰ ਸਾਡੇ ਦਫਤ੍ਰ ਵਿਚ ਏਸ ਮੇਲ ਦੀਆਂ
ਕ੍ਰਿਪਾਨਾਂ ਦੀਆਂ ਸੈਂਕੜੇ ਫਰਮਾਇਸ਼ਾਂ ਭਿਜਵਾਈਆਂ ਹਨ।
ਇਸ ਕ੍ਰਿਪਾਨ ਦੇ ਗਾਤ੍ਰੇ ਵਿਚ ਮੌਜੂਦ ਹੁੰਦਿਆਂ ਹੋਰ ਕਿਸੇ
ਸਜਾਵਟ ਵਾਲ ਚੀਜ਼ ਦੀ ਕੀ ਇਸਤ੍ਰੀ ਤੇ ਕੀ ਆਦਮੀ ਨੂੰ
ਲੋੜ ਨਹੀ ਰਹਿੰਦੀ, ਇਕ ਵਾਰੀ ਇਸ ਖਾਸ ਫੈਸ਼ਨ ਵੀ
ਤਿਆਰ ਕਰਵਾਈ ਹੋਈ ਕ੍ਰਿਪਾਨ ਦੇ ਦਰਸ਼ਨ ਕਰਨੇ ਅਤੀ
ਜ਼ਰੂਰੀ ਹਨ। ਏਸ ਮੇਲ ਦੀਆਂ ਕ੍ਰਿਪਾਨਾਂ ਬਹੁਤ ਥੋੜੀਆਂ
ਤਿਆਰ ਕਰਵਾਈਆਂ ਜਾਂਦੀਆਂ ਹਨ ਜੋ ਹੱਥੋ ਹੱਥ ਸੱਜਣ
ਮਿੱਤਰਾਂ ਵਿਚ ਵਿੱਕਰੀ ਹੋ ਜਾਂਦੀ ਹੈ। ਸੋ ਹਰ ਇਕ ਗਾਤ੍ਰੇ ਵਿਚ
ਸਜਾਉਣ ਵਾਲੇ ਸੱਜਣ ਲਈ ਏਸ ਕ੍ਰਿਪਾਨ ਨੂੰ ਮੰਗਵਾਕੇ
ਗਾਤ੍ਰੇ ਵਿਚ ਸਜਾਉਣ ਦੀ ਕੋਸ਼ਸ਼ ਕਰਨੀ ਅਤਯੰਤ ਜ਼ਰੂਰੀ
ਹੈ। ਇਸਤ੍ਰੀਆਂ ਦਾ ਗੈਹਣੇ ਪਾਉਣ ਦਾ ਰਿਵਾਜ ਜੇਕਰ
ਘੱਟ ਕਰਨਾ ਚਾਹੁੰਦੇ ਹੋ ਤਾਂ ਹਰ ਇਕ ਗੈਹਣਿਆਂ ਤੋ ਤੋਂ ਘ੍ਰਿਣਾ
ਕਰਣ ਵਾਲੇ ਸੱਸਣ ਦਾ ਪੈਹਲਾ ਫਰਜ਼ ਹੈ ਜੋ ਏਸ ਕ੍ਰਿਪਾਨ
ਨੂੰ ਮੰਗਵਾਕੇ ਹਰ ਇਕ ਗੈਹਣਿਆਂ ਦੀ ਪ੍ਰੇਮਣ ਇਸਤ੍ਰੀ ਨੂੰ
ਭਾਈ ਉਜਾਗਰ ਸਿੰਘ ਸੁਦਾਗਰ ਸਿੰਘ ਕ੍ਰਿਪਾਨਾਂ ਵਾਲੇ,
ਬਾ:ਮਾਈ ਸੇਵਾਂ ਅੰਮ੍ਰਤਸਰ