(੧੬)
ਕੇਵਲ ਪੁਸਤਕਾਂ ਤੇ ਗਾਤ੍ਰੇ ਵਾਲੀਆਂ ਕ੍ਰਿਪਾਨਾਂ ਤੇ ਕੰਘ
ਕੜੇ ਘੜੀਆਂ ਆਦਿਕ ਹੀ ਬਾਹਰ ਨਹੀਂ ਭੇਜਦੇ ਸਗੋਂ
ਪ੍ਰਦੇਸੀ ਭਰਾਵਾਂ ਨੂੰ ਧੋਖੇ ਵਿਚੋਂ ਬਚੌਣ ਲਈ ਅਸਾਂ ਬਜਾਰੀ
ਚੀਜ਼ਾਂ ਬਾਹਰ ਭੇਜਨ ਲਈ ਇਕ ਖਾਸ ਇੰਤਜ਼ਾਮ ਕੀਤਾ
ਹੈ, ਜਿਸਦੇ ਜ਼ਰੀਏ ਆਪ ਹਰ ਪ੍ਰਕਾਰ ਦੀ ਵਸਤੂ ਅਰਥਾਤ
ਮੁਨਿਆਰੀ ਅਤਾਰੀ ਪਸਾਰੀ, ਬਜਾਜ਼ੀ ਗੱਲ ਕੀ ਜੋ ਚੀਜ਼
ਭੀ ਆਪ ਨੂੰ ਜਰੂਰਤ ਹੋਵੇ ਆਪ ਸਾਡੀ ਮਸ਼ਹੂਰ ਦੁਕਾਨ ਦੀ
ਮਾਰਫਤ ਬਗੈਰ ਕਿਸੇ ਕਿਸਮ ਦੀ ਰੋਕ ਟੋਕ ਦੇ ਮੰਗਵਾ
ਸਕਦੇ ਹੋ। ਬਜਾਰ ਚੀਜ਼ਾਂ ਭੇਜਣ ਦਾ ਖਾਸ ਪ੍ਰਬੰਧ ਕਰਨ
ਦਾ ਕਰਨ ਕੇਵਲ ਏਹ ਹੈ ਕਿ ਅੱਜ ਕੱਲ ਨਿੱਤ ਨਵੇਂ ਸੂਰਜ
ਨਵੀਆਂ ਏਜੰਸੀਆਂ ਬਰਸਾਤੀ ਬੂਟੀਆ ਵਾਕਰ ਅਰੰਭ
ਹੋਕੇ ਥੋੜੇ ਦਿਨਾਂ ਵਿਚ ਹੀ ਸਮਾਪਤ ਹੋਕੇ ਬਾਹਰ ਦੂਰ ਬੈਠੇ
ਪ੍ਰਦੇਸੀ ਵੀਰਾਂ ਨੂੰ ਧੋਖਾ ਦੇਕੇ ਰਕਮਾਂ ਦੀਆਂ ਰਕਮਾਂ ਹੀ ਗਬਨ
ਕਰਕੇ ਝਟ ਪਟ ਫਤੇ ਗਜਾ ਜਾਂਦੀਆਂ ਹਨ। ਸੋ
ਕ੍ਰਿਪਾਲ ਜੀ! ਸਾਡੀ ਮਾਰਫਤ ਜੋ ਆਪ ਬਜ਼ਾਂਰੀ ਚੀਜ਼
ਮੰਗਾਵੋ ਉਸਦਾ ਪੈਸੇ ਪੈਸੇ ਦਾ ਹਿਸਾਬ ਪੱਤ੍ਰਕਾ ਪਰ ਲਿਖਕੇ
ਆਪਦੀ ਪਵਿਤ੍ਰਬ ਸੇਵਾ ਵਿਖੇ ਭੇਜ ਦਿਤਾ ਜਾਂਵੇਗਾ
ਖਾਸ ਨੋਟ-(੧) ਹਰ ਇਕ ਸੱਜਣ ਆਰਭਰ ਭੇਜਣ ਵੇਲੇ ਬਜ਼ਾਰੀ ਚੀਜਾਂ ਮੰਗਵਾਉਣ ਨਈ ਅੱਧੇ ਰੂਪੈ ਜਰੂਰ ਪੇਸ਼ਗੀ) ਭੇਜ ਦੇਵੇ,ਜੋ ਵੀ.ਪੀ.ਵਿਚ ਮੁਜਰੇ, ਦਿਤੇ ਜਾਵਨਗੇ।
(੨)ਪੁਸਤਕਾਂ, ਘੜੀਆਂ, ਤੇਲ ਅਤਰ,ਵਗੈਰਾਂ ਦੀਆਂ ਸੂਚੀ ਪੱਤ੍ਰਾਂ- ਮੰਗਾਉਣ ਲਈ ।।ਪਸੈ ਦਾ ਕਾਰਡ ਭੇਜਕੇ ਮੁਫਤ ਮੰਗਾ ਲਵੋਂ ਸੁਚੀ ਪੱਤ੍ਰਾਂ ਮੁਫਤ ਪਹੁੰਚ ਜਾਣਗੀਆਂ।
ਪਤਾ-ਭਾਈ ਉਜਾਗਰ ਸਿੰਘ ਸੁਦਾਗਰ ਸਿੰਘ ਕ੍ਰਿਪਾਨ ਫਰੋਸ
ਬਜ਼ਾਰ ਮਾਈ ਸੇਵਾ ਸ੍ਰੀ ਅੰਮ੍ਰਿਤਸਰ