੨੧
ਪੂਰਨ ਜਤੀ ਤੇ ਮਤ੍ਰੇਈ ਲੂਣਾ
ਰਾਜ ਮੱਤ੍ਰੀ ਚੁਪ ਨੂੰ ਤੋੜਦੇ ਹੋਏ ਬੋਲੇ ਕਿ ਹੈ ਰਾਜਨ! ਟਿੱਕਾ ਸਾਹਿਬ ਜੀ ਦਾ ਫੁਰਮਾਨ ਆਖ਼ਰ ਸੱਚਾ ਤੇ ਠੀਕ ਹੈ। ਵੇਦਾਂ ਤੇ ਸ਼ਾਸ਼ਤ੍ਰਾਂ ਦੀ ਆਗਯਾ ਬਿਲਕੁਲ ਇੰਨ ਬਿੰਨ ਏਹੋ ਹੈ,ਤੁਸੀ ਧੰਨ ਭਾਗ ਸਮਝੋ ਕਿ ਆਪਦੇ ਗ੍ਰਹਿ ਵਿਖੇ ਐਸਾ ਵਿਚਾਰਵਾਨ ਅਕਲ ਤੇ ਸ਼ਕਲ ਦਾ ਕੋਟ ਪੁੱਤ੍ਰ ਪੈਦਾ ਹੋਇਆ ਹੈ, ਤੁਹਾਡੀ ਕੁਲ ਤੇ ਮਾਤਾ ਇੱਛਰਾਂ ਦੀ ਕੁਖ ਉੱਜਲ ਹੋ ਗਈ ਹੈ, ਐਸਾ ਵਿਚਾਰ ਸ਼ੀਲ ਤੇ ਗਿਆਨਵਾਨ ਪੁੱਤਰ ਬਿਨਾਂ ਭਾਗਾਂ ਤੋਂ ਕਿੱਥੇ। ਹੇ ਰਾਜਨ! ਆਪਨੇ ਪਿਛਲੇ ਜੁਗ ਵਿੱਚ ਕੋਈ ਬਹੁਤ ਚੰਗੇ ਕਰਮ ਕੀਤੇ ਹਨ ਜਿਨ੍ਹਾਂ ਦਾ ਫਲ ਆਪ ਨੂੰ ਏਸ ਜਨਮ ਵਿਚ ਬਦਖਸ਼ਾਂ ਦੇ ਲਾਲਾਂ ਵਰਗਾ ਇਕ ਅਨਮੋਲ ਲਾਲ ਪੁਤਰ ਰੂਪ ਵਿੱਚ ਮਿਲਿਆ ਹੈ। ਹੇ ਰਾਜਨ! ਏਸ ਦੀ ਅਰਜ਼ ਮਨਜੂਰ ਕਰਨੀ ਤੇ ਇਸ ਨੂੰ ਖੁਸ਼ ਰੱਖਣਾ ਹੀ ਆਪ ਲਈ ਯੋਗ ਹੈ,ਮੰਤ੍ਰੀ ਦੀ ਏਸਤਰਾਂ ਦੀ ਯੁਕਤੀ ਰਾਜੇ ਨੂੰ ਮਜਬੂਰ ਕਰ ਗਈ ਤੇ ਪੂਰਨ ਜੀ ਦੇ ਵਿਆਹ ਸੰਬੰਧੀ ਸਲਾਹ ਨਿਰਾਸ ਦਿਲ ਰਾਜੇ ਨੇ ਦਿਲ ਹੀ ਦਿਲ ਵਿਚ ਜਰ ਲਈ, ਉਸੇ ਸਮੇਂ ਇਕ ਗੋੱਲੀ ਆਈ ਜਿਸ ਨੇ ਲੂਣਾਂ ਦਾ ਸੁਨੇਹਾ ਰਾਜੇ ਨੂੰ ਦਿਤਾ ਕਿ ਲੂਣਾ ਪੂਰਨ ਜੀ ਦੇ ਦਰਸ਼ਨ ਦੀ ਆਪਣੇ ਮਹਿਲ ਵਿਖੇ ਉਡੀਕ ਕਰ ਰਹੀ ਹੈ। ਰਾਜੇ ਨੇ ਆਪਣੀ ਅਰਧੰਗੀ ਦਾ ਸੁਨੇਹਾ ਸੁਣ ਆਪਣੇ ਸ੍ਰਵਣ ਪੁਤਰ ਨੂੰ ਲੂਣਾਂ ਦੇ ਮਹਿਲ ਵਿਚ ਜਾਣ ਲਈ ਹੁਕਮ ਦਿੱਤਾ।
ਲੂਣਾਂ ਦੇ ਮਹਿਲ ਵਿਚ ਪੂਰਨ ਜਤੀ ਦਾ ਜਾਣਾ
੮
ਰਾਜੇ ਸਾਲਵਾਹਨ ਦੀ ਪਿਆਰੀ ਰਾਣੀ ਲੂਣਾਂ ਦਾ