ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੨੩
ਪੂਰਨ ਜਤੀ ਤੇ ਮਤ੍ਰੇਈ ਲੂਣਾ

ਅੰਦਰ ਚੋਭ, ਲਾ ਬੈਠੀ ਸੀ ਜਰਨ ਨਹੀਂ ਦੇਂਦੀ, ਜਰਦਾ ਹੈ ਤਾਂ ਮਨ ਦਾ ਭਾਵ ਜਰਿਆ ਨਹੀਂ ਜਾਂਦਾ। ਏਸੇਤਰਾਂ ਕਿਤਨੀ ਹੀ ਕਾਲ ਪੂਰਨ ਚੰਦ ਦੇ ਚੰਦ੍ ਮੁਖ ਮੁੱਖੜੇ ਵੱਲ ਨਜ਼ਰ ਭਰ ਭਰਕੇ ਵੇਖਦੀ ਤੇ ਮੁਸਕਰਾਂਦੀ ਰਹੀ, ਜਦ ਯਗੀ ਪੂਰਨ ਚੰਦ ਜੀ ਵੱਲੋਂ ਕੋਈ ਆਪਣੇ ਮਤਲਬ ਦਾ ਇਸ਼ਾਰਾ ਨਾ ਪਾਇਆ ਤਾਂ ਆਪਣਾ ਭਾਵ ਕਈ ਤਰਾਂ ਨਾਲ ਪ੍ਰਗਟ ਕਰਨ ਦੀ ਸੋਚੀ।

ਪਾਪਣ ਲੂਣਾਂ ਦੇ ਮੋਹਤ ਹੋਣ ਦੀ ਵਿੱਥਯਾ

ਪੱਥਰ ਦੀ ਘੜੀ ਹੋਈ ਮੂਰਤ ਜਿਵੇਂ ਅਡੋਲ ਖੜੀ ਹੁੰਦੀ ਹੈ, ਤਿਵੇਂ ਹੀ ਅੱਜ ਲੂਣਾਂ ਦਿਖਾਈ ਦੇ ਰਹੀ ਹੈ, ਪੂਰਨ ਹੱਥ ਜੋੜੀ ਸਾਹਮਣੇ ਅਦਬ ਨਾਲ ਖੜਾ ਚੁਪ ਚਾਪ ਮਾਤਾ ਦੇ ਮੂੰਹ ਵੱਲ ਦੇਖ ਰਿਹਾ ਹੈ ਤੇ ਉਸਦੀਆਂ ਅਸਚਰਜ ਕਰਨ ਵਾਲੀਆਂ ਅਨੋਖੀਆਂ ਹਰਕਤਾਂ ਵੇਖ ਚਾਖ ਕੇ ਦੰਗ ਦਾ ਦੰਗ ਲੂਣਾਂ ਵਾਂਗ ਹੀ ਬੁੱਤ ਦਾ ਬੁੱਤ ਬਣ ਰਿਹਾ ਹੈ। ਜਦ ਕੁਝ ਸਮਾਂ ਏਸੇਤਰਾਂ ਚੁੱਪ ਚਾਪ ਦੋਹਾਂ ਧਿਰਾ ਵੱਲੋਂ ਲੰਘ ਗਿਆ ਤਾਂ ਲੂਣਾਂ ਬੜੇ ਹੀ ਨਖਰੇ ਭਰੇ ਢੰਗ ਨਾਲ ਪੂਰਨ ਨੂੰ ਅਪਨੇ ਅਸਲ ਮਤਲਬ ਵੱਲ ਧਿਆਨ ਦਵਾਉਣ ਲਈ ਇਸਤ੍ਰਾਂ ਬੋਲੀ:-

    ਪੂਰਨ! ਤੂੰ ਮੇਰਾ ਪੁੱਤ੍ਰ ਨਹੀਂ,ਤੂੰ ਹੀ ਸੱਭ ਦੱਸ ਕਿ ਮੇਰਾ ਸ਼ੀਰ ਕਦ ਚੁੰਘਿਆ ਸੀ ਤੇ ਮੇਰੇ ਪੇਟ ਵਿੱਚੋਂ ਕਦ ਜਨਮ ਧਾਰੀ ਹੋਇਆ ਸੈਂ? ਹੇ ਪੂਰਨ ਤੂੰ ਰਾਜਿਆਂ ਦਾ ਪੁੱਤ੍ਰ  ਹੈਂ, ਅਦਲ ਕਰ ਜੇ ਮੈਂ ਤੈਨੂੰ ਆਪਣੇ ਸ਼ਿਕਮ (ਪੇਟ) ਤੋਂ ਜਨਮ ਨਹੀਂ ਦਿੱਤਾ ਜਦ ਮੈਂ ਆਪਣਾ ਸ਼ੀਰ ਤੈਨੂੰ ਨਹੀਂ ਪਿਲਾਇਆ ਤਾਂ ਮੈਂ ਤੇਰੀ ਕਿਸਤਰਾਂ ਮਾਂ ਅਖਵਾ ਸਕਦੀ ਹਾਂ? ਮਾਂ ਦਾ ਤੇਰਾ ਮੇਰਾ