ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦



ਇਖਲਾਕ ਦਾ ਰਤਨ

ਵਿੱਚ ਰਲਾਕੇ ਮੇਰਾ ਸੱਤਿਆਨਾਸ ਕਰ ਦਿੱਤਾ ਹੈ, ਕਾਸ਼ ਨੂੰ ਤੇਰੇ ਵਰਗੇ ਪੁੱਤ੍ਰ ਦੁਨੀਆਂ ਵਿੱਚ ਪੈਦਾ ਹੋਣ ਤੋਂ ਪਹਿਲਾਂ ਹੀ ਕਿਉਂ ਨਾ ਧਰਤ, ਅਕਾਸ਼ ਗ਼ਰਕ ਹੋ ਗਏ।" ਅੱਗੋਂ ਹੱਥ ਜੋੜਕੇ ਪੁੱਤ੍ਰ ਪੂਰਨ ਜੀ ਬੋਲੇ- ਹੇ ਮੇਰੇ ਸਿਰ ਦੇ ਛਤ੍ਰ ਤੇ ਜਨਮ ਦਾਤਾ ਪਿਤਾ ਜੀ | ਪੂਰਨ ਪੁੱਤ੍ਰ ਆਪ ਦੇ ਤੁਖ਼ਮ ਤੋਂ ਪੈਦਾ ਹੋਕੇ (ਸੱਚ ਜਾਣੋਂ ਦੁਨੀਆਂ ਬਦਲ ਜਾਵੇ ਤਾਂ ਭਾਵੇਂ ਬਦਲ ਜਾਵੇ) ਆਪਣੇ ਜਾਨ ਤੋਂ ਪਿਆਰੇ ਧਰਮ ਨੂੰ ਕਦੇ ਨਹੀਂ ਭੁੱਲ ਸਕਦਾ, ਹੇ ਪਿਤਾ ਜੀ! ਹਮੇਸ਼ਾਂ ਪੂਰਨ ਦੀ ਨਜ਼ਰ ਨੀਵੀਂ ਰਹਿੰਦੀ ਹੈ, ਪੂਰਨ ਨੇ ਕਦੇ ਭੀ ਕਿਸੇ ਇਸਤ੍ਰੀ ਵੱਲ ਨਜ਼ਰ ਭਰਕੇ ਨਹੀਂ ਦੇਖਿਆ, ਪਿਤਾ ਜੀ! ਤੁਸੀਂ ਅੱਜ ਇਸਤ੍ਰੀ ਦੇ ਕਹੇ ਲੱਗਕੇ ਦੇ ਸੱਤ ਵਿੱਚ ਭਰਮ ਦਿੱਤੀ ਠਾਣ ਬੈਠ ਹੋ, ਕੀਹ ਸਿਆਲਕੋਟ ਦੀ ਧਰਤੀ ਸੱਚ ਮੁੱਚ ਅਜੇਹੇ ਹੀ ਕਲੰਕਾਂ ਜੋਗੀ ਰਹਿ ਗਈ ਹੈ? ਮੇਰੇ ਤੋਂ ਪਹਿਲਾਂ ਭੀ ਏਸੇ ਨਗਰੀ ਵਿੱਚ ਸੱਚੀ ਧਰਮ ਦੀ ਸ਼ਮਾਂ ਤੋਂ ਪ੍ਰਵਾਨ ਹੋ ਚੁੱਕੇ ਹਕੀਕਤ ਰਾਇ ਨਾਲ ਐਸਾ ਹੀ ਇਨਸਾਫ ਹੋਯਾ ਸੀ ਜਿਹਾ ਕਿ ਅੱਜ ਪਤਾ ਜੀ ਅਪਨੇ ਹੱ " ਮੇਰੇ ਨਾਲ ਹੋਣ ਦੀ ਆਸ ਹੈ, ਉਹ ਅੱਜ ਤੱਕ ਪੰਜਾਬੀਆਂ ਦੀਆਂ ਨਸਲਾਂ ਦੇ ਦਿਲਾਂ ਵਿੱਚ ਨਕਸ਼ ਹੋਯਾ ੨ ਚਲਿਆ ਆਉਂਦਾ ਹੈ, ਹੇ ਪਿਤਾ ਜੀ! ਮੇਰੇ ਧਰਮ ਵਿਚ ਰਾਈ ਜਿੰਨਾਂ ਭੀ ਫਰਕ ਨਹੀਂ ਆਯਾ, ਮੇਰਾ ਧਰਮ ਉਸੇ ਤਰਾਂ ਅਟੱਲ ਹੈ ਜਿਵੇਂ ਪੈਂਹਲਾਂ ਸੀ', ਅੱਜ ਜਿਨ੍ਹਾਂ ਔਰਤਾਂ ਦੇ ਮਗਰ ਲੱਗ ਕੇ ਮੇਰੇ ਨਾਲ ਜ਼ੁਲਮ ਦਾ ਇਨਸਾਫ ਕਰਨ ਲੱਗੇ ਹੋ,ਏਹ ਉਹ ਹੋਣੀਆਂ ਹਨ ਕਿ ਕੀੜੀ ਨਾਲ ਹਾਥੀ ਭਿੜਾਕੇ, ਪਿਤਾ ਪੁੱਤ੍ਰ, ਭਰਾ ੨ ਨੂੰ ਲੜਾਕੇ ਆਪੋ ਵਿੱਚ ਟਕਰਾਕੇ ਮਰਵਾ ਦਿੰਦੀਆਂ ਹਨ ਹ ਰਾਜ ਦ ਤਖ਼ਤ ਪਰ ਬੈਠ ਕੇ ਭੀ ਪਿਤਾ ਜੀ ਆਪ ਪੁਰਾ